ਅਰਬਪਤੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਵੱਲੋਂ ਬੀਤੀ ਕੱਲ੍ਹ ਕੀਤੇ ਗਏ ਵੱਡੇ ਐਲਾਨ ਤੋਂ ਬਾਅਦ ਹੁਣ ਵੋਡਾਫੋਨ ਅਤੇ ਆਈਡੀਆ ਕੰਪਨੀ ਨੇ ਵੀ ਵੱਡਾ ਐਲਾਨ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਬੀਤੀ ਕੱਲ੍ਹ ਜੀਓ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਉਪਭੋਗਤਾ ਜੀਓ ਤੋਂ ਇਲਾਵਾ ਕਿਸੇ ਹੋਰ ਨੈੱਟਵਰਕ ‘ਤੇ ਕਾਲ ਕਰੇਗਾ ਤਾਂ ਉਸ ਤੋਂ 6 ਪੈਸੇ ਪ੍ਰਤੀ ਮਿੰਟ ਦੇ ਹਿਸਾਬ ਨਾਲ ਰੁਪਏ ਲਏ ਜਾਣਗੇ। ਇਸ ਐਲਾਨ ਤੋਂ ਬਾਅਦ ਵੋਡਾਫੋਨ ਅਤੇ ਆਈਡੀਆ ਨੇ ਧਮਾਕਾ ਕਰਦਿਆਂ ਇਹ ਐਲਾਨ ਕਰ ਦਿੱਤਾ ਹੈ ਕਿ ਇਸ ਤਰ੍ਹਾਂ ਰੁਪਏ ਵਸੂਲਣ ਦਾ ਅਜੇ ਤੱਕ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ।
ਵੋਡਾਫੋਨ ਆਈਡੀਆ ਦਾ ਕਹਿਣਾ ਹੈ ਕਿ ਉਹ ਆਪਣੇ ਗ੍ਰਾਹਕਾਂ ‘ਤੇ ਇਹ ਪਹਿਚਾਣ ਕਰਨ ਦਾ ਬੋਝ ਨਹੀਂ ਪਾਉਣਾ ਚਾਹੁੰਦੇ ਕਿ ਉਹ ਜੋ ਕਾਲ ਕਰ ਰਹੇ ਹਨ ਉਹ ਆਨ ਨੈਟ ਹੈ ਜਾਂ ਆਫ ਨੈੱਟ। ਕੰਪਨੀ ਨੇ ਇਹ ਵੀ ਸਾਫ ਕੀਤਾ ਕਿ ਵੋਡਾਫੋਨ ਅਤੇ ਆਈਡੀਆ ‘ਤੇ ਪ੍ਰੀਪੇਡ ਅਤੇ ਪੋਸਟਪੇਡ ਯੂਜਰਜ਼ ਦੇ ਲਈ ਉਨ੍ਹਾਂ ਦੇ ਸਾਰੇ ਸਬਸਕ੍ਰਿਪਸ਼ਨ ਪਲਾਨ ਵੋਡਾਫੋਨ ਆਈਡੀਆ ਨੈਟਵਰਕ ਜਾਂ ਹੋਰ ਮੋਬਾਇਲ ਨੈਟਵਰਕ ‘ਚ ਕੀਤੀ ਗਈ ਕਾਲ ਦੇ ਵਿੱਚ ਅੰਤਰ ਨਹੀਂ ਕਰਦੇ। ਕੰਪਨੀ ਨੇ ਐਲਾਨ ਕੀਤਾ ਕਿ ਜੀਓ ਫੋਨ ਜਾਂ ਲੈਂਡਲਾਈਨ ਨੰਬਰ ‘ਤੇ ਕਾਲ ਕਰਨ ‘ਤੇ ਕੋਈ ਉਨ੍ਹਾਂ ਵੱਲੋਂ ਕੋਈ ਵੀ ਰੁਪਇਆ ਨਹੀਂ ਲਿਆ ਜਾਵੇਗਾ।