ਫੌਜ ‘ਚ ਭਰਤੀ ਘੁਟਾਲੇ ਨੂੰ ਅੰਜਾਮ ਦੇਣ ਦੇ ਮਾਮਲੇ ‘ਚ ਕੀਤੀ ਕਾਰਵਾਈ

TeamGlobalPunjab
1 Min Read

ਨਵੀਂ ਦਿੱਲੀ :– ਸੇਵਾ ਚੋਣ ਬੋਰਡ ਕੇਂਦਰਾਂ ਜ਼ਰੀਏ ਫੌਜ ‘ਚ ਭਰਤੀ ਘੁਟਾਲੇ ਨੂੰ ਅੰਜਾਮ ਦੇਣ ਦੇ ਮਾਮਲੇ ‘ਚ ਸੀਬੀਆਈ ਨੇ ਲੈਫਟੀਨੈਂਟ ਕਰਨਲ ਪੱਧਰ ਦੇ 6 ਅਫਸਰਾਂ ਸਣੇ ਕੁਝ ਹੋਰ ਲੋਕਾਂ ਖਿਲਾਫ਼ ਕਾਰਵਾਈ ਕੀਤੀ ਹੈ। ਸੀਬੀਆਈ ਦੇ ਅਧਿਕਾਰੀਆਂ ਨੇ ਬੀਤੇ ਸੋਮਵਾਰ ਨੂੰ ਕਿਹਾ ਕਿ ਇਸ ਮਾਮਲੇ ‘ਚ ਕਈ ਟਿਕਾਣਿਆਂ ‘ਤੇ ਜਾਂਚ ਪੜਤਾਲ ਕੀਤੀ ਗਈ।

ਸੀਬੀਆਈ ਦੇ ਅਧਿਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ‘ਤੇ ਕਾਰਵਾਈ ਹੋਈ ਹੈ, ਉਨ੍ਹਾਂ ‘ਚ ਇਸ ਮਾਮਲੇ ਦਾ ਮਾਸਟਰ ਮਾਈਂਡ ਆਰਮੀ ਏਅਰ ਡਿਫੈਂਸ ਦਾ ਐੱਮਸੀਐੱਸਐੱਨਏ ਭਗਵਾਨ ਵੀ ਸ਼ਾਮਲ ਹੈ। ਸੀਬੀਆਈ ਨੇ ਇਹ ਕਾਰਵਾਈ ਬ੍ਰਿਗੇਡੀਅਰ ਵੀ ਕੇ ਪੁਰੋਹਿਤ ਦੀ ਸ਼ਿਕਾਇਤ ‘ਤੇ ਕੀਤੀ ਹੈ।

ਪੁਰੋਹਿਤ ਨੇ ਕਿਹਾ ਸੀ ਕਿ ਉਨ੍ਹਾਂ ਨੂੰ 28 ਫਰਵਰੀ ਨੂੰ ਜਾਣਕਾਰੀ ਮਿਲੀ ਕਿ ਅਧਿਕਾਰੀਆਂ ਦੀ ਭਰਤੀ ‘ਚ ਦਿੱਲੀ ਦੇ ਬੇਸ ਹਸਪਤਾਲ ‘ਚ ਜਿਨ੍ਹਾਂ ਉਮੀਦਵਾਰਾਂ ਨੂੰ ਮੈਡੀਕਲ ਪ੍ਰੀਖਣ ‘ਚ ਖਾਰਜ ਕਰ ਦਿੱਤਾ ਗਿਆ, ਉਨ੍ਹਾਂ ਨੂੰ ਮੁਲਜ਼ਮ ਅਧਿਕਾਰੀ ਰਿਸ਼ਵਤ ਲੈ ਕੇ ਪਾਸ ਕਰਵਾ ਰਹੇ ਸਨ।

TAGGED: ,
Share this Article
Leave a comment