ਸੰਸਦ ਨੁਸਰਤ ਜਹਾਂ ਤੇ ਨਿਖਿਲ ਜੈਨ ਦਾ ਵਿਆਹ ਅਦਾਲਤ ਵੱਲੋਂ ‘ਕਾਨੂੰਨੀ ਰੂਪ ’ਚ ਜਾਇਜ਼ ਨਹੀਂ

TeamGlobalPunjab
1 Min Read

ਕੋਲਕਾਤਾ : ਟਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਨੁਸਰਤ ਜਹਾਂ ਤੇ ਕਾਰੋਬਾਰੀ ਨਿਖਿਲ ਜੈਨ ਦਾ ਵਿਆਹ ਕਾਨੂੰਨੀ ਰੂਪ ਨਾਲ ਜਾਇਜ਼ ਨਹੀਂ ਹੈ। ਨੁਸਰਤ ਜਹਾਂ ਨੇ 2019 ਵਿਚ ਤੁਰਕੀ ਵਿੱਚ ਨਿਖਿਲ ਜੈਨ ਨਾਲ ਵਿਆਹ ਕੀਤਾ। ਪਰ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਉਨ੍ਹਾਂ ਦੇ ਰਿਸ਼ਤੇ ਵਿੱਚ ਦਰਾਰ ਆ ਗਈ। ਨੁਸਰਤ ਜਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਸ ਨੇ ਨਿਖਿਲ ਜੈਨ ਨਾਲ ਕਦੇ ਵਿਆਹ ਨਹੀਂ ਕੀਤਾ ਸੀ।

ਅਦਾਲਤ ਨੇ ਕਿਹਾ ਕਿ ਕਿਉਂਕਿ ਇਹ ਵਿਆਹ ਕਾਨੂੰਨੀ ਰੂਪ ਨਾਲ ਜਾਇਜ਼ ਨਹੀਂ ਹੈ, ਇਸ ਲਈ ਇਸ ’ਤੇ ਵੱਖਰੇ ਤੌਰ ’ਤੇ ਕੋਈ ਆਦੇਸ਼ ਜਾਰੀ ਕਰਨ ਦੀ ਲੋੜ ਨਹੀਂ ਹੈ।ਨੁਸਰਤ ਜਹਾਂ  ਮੁਸਲਿਮ ਹੈ ਤੇ ਨਿਖਿਲ ਜੈਨ ਹਿੰਦੂ ਇਸ ਲਈ ਦੋਵਾਂ ਨੂੰ ਸਿਵਲ ਮੈਰਿਜ ਐਕਟ ਤਹਿਤ ਵਿਆਹ ਰਜਿਸਟਰ ਕਰਾਉਣਾ ਸੀ ਜੋ ਉਨ੍ਹਾਂ ਨੇ ਨਹੀਂ ਕੀਤਾ ਸੀ, ਇਸ ਲਈ ਅਦਾਲਤ ਨੇ ਉਨ੍ਹਾਂ ਦੇ ਵਿਆਹ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ। ਨੁਸਰਤ ਜਹਾਂ ਨੇ ਨਿਖਿਲ ਜੈਨ ਨਾਲ ਆਪਣੇ ਵਿਆਹ ਤੋਂ ਬਾਅਦ ਕੋਲਕਾਤਾ ਵਿੱਚ ਇੱਕ ਪਾਰਟੀ ਵੀ ਦਿੱਤੀ, ਜਿਸ ਵਿੱਚ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਸ਼ਾਮਲ ਹੋਈ ਸੀ।

Share this Article
Leave a comment