ਲੌਕ ਡਾਊਂਨ ਦਰਮਿਆਨ ਪ੍ਰਾਈਵੇਟ ਸਕੂਲਾਂ ਨੇ ਕੀਤੀ ਫੀਸਾਂ ਦੀ ਮੰਗ ? ਖਹਿਰਾ ਦੀ ਅਗਵਾਈ ਵਿਚ ਪ੍ਰਦਰਸ਼ਨ ਲਈ ਸੜਕਾਂ ਤੇ ਉਤਰੇ ਮਾਪੇ !

TeamGlobalPunjab
1 Min Read

ਮੁਹਾਲੀ : ਲੌਕ ਡਾਊਨ ਦਰਮਿਆਨ ਸ੍ਕੂਲ ਭਾਵੇਂ ਬੰਦ ਹਨ ਪਰ ਫਿਰ ਵੀ ਫੀਸਾਂ ਲਈਆਂ ਜਾ ਰਹੀਆਂ ਹਨ । ਇਸ ਗੱਲ ਦਾ ਮਾਪਿਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ । ਹੁਣ ਮਾਪਿਆਂ ਦਾ ਸਾਥ ਦੇਣ ਲਈ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਨਵੀ ਪਾਰਟੀ ਬਣਾ ਚੁਕੇ ਸੁਖਪਾਲ ਸਿੰਘ ਖਹਿਰਾ ਵੀ ਆ ਪਹੁੰਚੇ ਹਨ । ਖਹਿਰਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਫੀਸਾਂ ਨੂੰ ਲੈ ਕੇ ਮੁਹਾਲੀ ਦੇ 125 ਸੈਕਟਰ ਵਿਚ ਇਕ ਨਿਜੀ ਸ੍ਕੂਲ ਦੇ ਬਾਹਰ ਬੱਚਿਆਂ ਦੇ ਮਾਤਾ ਪਿਤਾ ਜਾਇਜ਼ ਮੰਗਾ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ।

https://www.facebook.com/SukhpalKhairaPEP/videos/252072329191397/?t=230

ਖਹਿਰਾ ਨੇ ਦਸਿਆ ਕਿ ਪਿਛਲੇ 2 ਮਹੀਨੇ ਤੋਂ ਸੂਬੇ ਅੰਦਰ ਲੌਕ ਡਾਊਂਨ ਚੱਲ ਰਿਹਾ ਹੈ ਅਤੇ ਇਸ ਦੌਰਾਨ ਕਿਸੇ ਨੂੰ ਵੀ ਫੀਸਾਂ ਲੈਣ ਦਾ ਅਧਿਕਾਰ ਨਹੀਂ ਹੈ । ਉਨ੍ਹਾਂ ਦਸਿਆ ਕਿ ਸਾਰੇ ਹੀ ਮਾਪੇ ਕਿਰਤੀ ਹਨ ਪਰ ਲੌਕ ਡਾਊਂਨ ਕਾਰਨ ਇਨ੍ਹਾਂ ਦੇ ਸਾਰੇ ਕਮ ਠੱਪ ਪਏ ਹਨ । ਪਰ ਸਕੂਲਾਂ ਵਲੋਂ ਫੀਸਾਂ ਜਮਾ ਕਰਵਾਊਣ ਲਈ ਕਿਹਾ ਜਾ ਰਿਹਾ ਹੈ । ਖਹਿਰਾ ਨੇ ਦਸਿਆ ਕਿ ਸਰਕਾਰ ਵਲੋਂ ਵੀ ਸਕੂਲਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਲੌਕ ਡਾਊਂਨ ਦਰਮਿਆਨ ਫੀਸਾਂ ਨਾ ਉਗਰਾਹੀਆਂ ਜਾਣ ਅਤੇ ਜੇਕਰ ਲੈਣੀਆਂ ਵੀ ਹਨ ਤਾ ਸਿਰਫ ਟਿਉਸ਼ਨ ਫੀਸ ਹੀ ਲਈ ਜਾਵੇ ।

Share this Article
Leave a comment