ਸੁਖਬੀਰ ਨੇ ਕੁੰਵਰ ਵਿਜੇ ਨੂੰ ਕਰਤਾ ਚੈਲੰਜ, ਕਹਿੰਦਾ ਹਿੰਮਤ ਹੈ ਤਾਂ ਅੰਦਰ ਕਰਕੇ ਦਿਖਾ!

TeamGlobalPunjab
2 Min Read

ਫ਼ਰੀਦਕੋਟ : ਇੰਝ ਜਾਪਦਾ ਹੈ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਫਿਰੋਜਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਬੇਹੱਦ ਨਰਾਜ਼ ਹਨ। ਇਹ ਨਰਾਜ਼ਗੀ ਇੱਥੋਂ ਤੱਕ ਵਧ ਚੁੱਕੀ ਹੈ ਕਿ ਇੱਥੇ ਪਹੁੰਚੇ ਸੁਖਬੀਰ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਕਾਂਗਰਸ ਦਾ ਮੋਹਰੀ ਚਿਹਰਾ ( ਫਰੰਟ ਮੈਨ) ਗਰਦਾਨ ਦਿੱਤਾ। ਸੁਖਬੀਰ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇੱਥੋ ਤੱਕ ਵੰਗਾਰ ਦਿੱਤਾ ਹੈ, ਕਿ ਜੇਕਰ ਉਸ ਵਿੱਚ ਹਿੰਮਤ ਹੈ ਤਾਂ ਸਾਨੂੰ ਫੜ ਕੇ ਅੰਦਰ ਕਰਕੇ ਦਿਖਾਉਣ, ਕਿਉਂਕਿ ਇਹ ਜਾਂਚ ਦੇ ਨਾਮ ‘ਤੇ ਸਾਰਾ ਸਿਆਸੀ ਡਰਾਮਾ ਹੋ ਰਿਹਾ ਹੈ, ਤੇ ਇਹ ਜੋ ਕੁਝ ਵੀ ਹੋ ਰਿਹਾ ਹੈ ਇਹ ਸਾਰਾ ਫਰਾਡ ਹੈ। ਸੁਖਬੀਰ ਇੱਥੇ ਬੇਅਬਦੀ ਅਤੇ ਗੋਲੀ ਕਾਂਡ ਮਾਮਲਿਆਂ ਵਿੱਚ ਐਸਆਈਟੀ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਗਏ ਚਲਾਨ ਸਬੰਧੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।

ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਕਹਿੰਦੇ ਆਏ ਹਾਂ ਕਿ ਇਹ ਸਭ ਡਰਾਮਾ ਹੈ, ਤੇ ਹੁਣ ਇਹ ਸਾਬਤ ਹੋ ਗਿਆ ਹੈ। ਦੱਸ ਦਈਏ ਕਿ ਬੀਤੀ ਕੱਲ੍ਹ ਵਿਸ਼ੇਸ਼ ਜਾਂਚ ਟੀਮ ਨੇ ਫ਼ਰੀਦਕੋਟ ਦੇ ਜੇਐਮਆਈਸੀ ਏਕਤਾ ਉੱਪਲ ਦੀ ਅਦਾਲਤ ਵਿੱਚ ਇੱਕ ਹੋਰ ਚਲਾਨ ( ਸਪਲੀਮੈਂਟਰੀ ਚਾਰਜ਼ਸੀਟ) ਪੇਸ਼ ਕਰਦਿਆਂ ਬਰਗਾੜੀ ਅੰਦਰ ਹੋਈ ਬੇਅਦਬੀ ਕਾਂਡ ਦੀ ਘਟਨਾ ਤੋਂ ਬਾਅਦ ਕੋਟਕਪੁਰਾ ਵਿਖੇ ਵਾਪਰੇ ਗੋਲੀ ਕਾਂਡ ਦੇ ਵੇਰਵੇ ਦਿੱਤੇ ਗਏ ਹਨ। ਇਸ ਚਾਰਜਸੀਟ ‘ਚ ਐਸਆਈਟੀ ਨੇ ਇੱਥੋਂ ਤੱਕ ਦਾਅਵਾ ਕੀਤਾ ਗਿਆ ਹੈ ਕਿ ਅਕਤੂਬਰ 2015 ਦੌਰਾਨ ਵਾਪਰੀਆਂ ਬੇਦਅਬੀ ਕਾਂਡ ਦੀਆਂ ਘਟਨਾਵਾਂ ਦੀ ਸਾਜ਼ਿਸ਼ ਸਾਬਕਾ ਡੀਜੀਪੀ ਸੁਮੇਧ ਸੈਣੀ, ਸੁਖਬੀਰ ਸਿੰਘ ਬਾਦਲ ਤੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੇ ਰਚੀ ਸੀ। ਅਦਾਲਤ ਵਿੱਚ ਇਹ ਦਸਤਾਵੇਜ਼ ਪੇਸ਼ ਹੋਣ ਤੋਂ ਬਾਅਦ ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸ ਚਲਾਨ ਨੂੰ ਆਧਾਰ ਬਣਾ ਕੇ ਬਾਦਲਾਂ ‘ਤੇ ਤਿੱਖੇ ਸ਼ਬਦੀ ਵਾਰ ਕੀਤੇ ਸਨ, ਤੇ ਰੰਧਾਵਾ ਨੇ ਸਵਾਲ ਕੀਤਾ ਸੀ, ਕਿ ਇਹ ਲੋਕ ਹੁਣ ਦੱਸਣ ਕਿ ਬੰਬੇ ‘ਚ ਜਾ ਕੇ ਇਨ੍ਹਾਂ ਨੇ ਰਾਮ ਰਹੀਮ ਨਾਲ ਮੀਟਿੰਗ ਕਿਹੜਾ ਟੀਚਾ ਮਿੱਥ ਕੇ ਕੀਤੀ ਗਈ ਸੀ?

https://youtu.be/D18Q3k6BizQ

Share this Article
Leave a comment