Home / News / ਸਿੱਖ ਮਿਸ਼ਨ ਸੈਂਟਰ ਗੁਰੂ-ਘਰ ਬਰੈਂਪਟਨ ਅਤੇ ਸਿੱਖ ਮੋਟਰ ਸਾਈਕਲ ਕਲੱਬ ਆੱਫ ਉਂਟਾਰੀੳ ਵੱਲੋਂ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਇੱਕ ਰਾਈਡ ਦਾ ਕੀਤਾ ਗਿਆ ਅਯੋਜਨ

ਸਿੱਖ ਮਿਸ਼ਨ ਸੈਂਟਰ ਗੁਰੂ-ਘਰ ਬਰੈਂਪਟਨ ਅਤੇ ਸਿੱਖ ਮੋਟਰ ਸਾਈਕਲ ਕਲੱਬ ਆੱਫ ਉਂਟਾਰੀੳ ਵੱਲੋਂ 1984 ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਇੱਕ ਰਾਈਡ ਦਾ ਕੀਤਾ ਗਿਆ ਅਯੋਜਨ

ਬਰੈਂਪਟਨ: 6 ਜੂਨ 1984 ਦੇ ਸ਼ਹੀਦਾਂ ਨੂੰ ਅਤੇ ਅਕਾਲ ਤਖਤ ਸਾਹਿਬ ਤੇ ਹਮਲੇ ਦੀ ਯਾਦ ਨੂੰ ਤਾਜਾ ਕਰਦਿਆਂ ਸਿੱਖ ਮਿਸ਼ਨ ਸੈਂਟਰ ਗੁਰੂ-ਘਰ ਬਰੈਂਪਟਨ ਅਤੇ ਸਿੱਖ ਮੋਟਰ ਸਾਈਕਲ ਕਲੱਬ ਆੱਫ ਉਂਟਾਰੀੳ ਵੱਲੋਂ ਇੱਕ ਰਾਈਡ ਦਾ ਅਯੋਜਨ ਕੀਤਾ ਗਿਆ ।

ਇਸ ਮੌਕੇ ਗੁਰੂ-ਘਰ ਵਿੱਚ ਉਸ ਸਮੇਂ ਦੀ ਯਾਦ ਨੂੰ ਤਾਜਾ ਕਰਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਜੋ ਕਿ ਜੂਨ ਦਾ ਪੂਰਾ ਮਹੀਨਾ ਇਸ ਗੁਰੂ-ਘਰ ਵਿੱਚ ਲੱਗੀ ਰਹੇਗੀ । ਗੁਰੂ-ਘਰ ਵਿੱਚ ਇਸ ਘੱਲੂਘਾਰੇ ਦੀ ਯਾਦ ਨੂੰ ਸਮਰਪਿਤ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਬੁਲਾਰਿਆਂ ਵੱਲੋਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ ।

ਮੋਟਰ-ਸਾਈਕਲ ਕਲੱਬ ਆੱਫ ਉਨਟਾਰੀੳ, ਰੋਆਇਲ ਇੰਨਫੀਲਡ ਮੋਟਰ-ਸਾਈਕਲ ਕਲੱਬ ਟੋਰੰਟੋ ਅਤੇ ਜੀਪ ਲਵਰਜ ਕਲੱਬ ਵੱਲੋਂ ਰਾਈਟ ਵਿੱਚ ਸ਼ਮੂਲੀਅਤ ਕੀਤੀ ਗਈ । ਇਹ ਰਾਈਡ , ਗੁਰਦੁਆਰਾ ਨਾਨਕ ਮਿਸ਼ਨ ਸੈਂਟਰ ਤੋਂ ਚੱਲਕੇ , ਡਿਕਸੀ ਗੁਰੂ-ਘਰ , ਹਮਿਲਟਨ ਗੁਰੂ-ਘਰ ਤੇ ਫਿਰ ਨਿਆਗਰਾ ਫਾਲ ਵਿਖੇ ਸਮਾਪਤ ਹੋਈ ।

Check Also

ਕੋਵਿਡ ਦੀ ਤੀਜੀ ਸੰਭਾਵੀ ਲਹਿਰ ਨਾਲ ਨਜਿੱਠਣ ਲਈ 75 ਪੀ.ਐਸ.ਏ. ਪਲਾਂਟ ਲਗਾਏ ਜਾਣਗੇ : ਮੁੱਖ ਸਕੱਤਰ

ਚੰਡੀਗੜ੍ਹ : ‘ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਮੈਡੀਕਲ ਆਕਸੀਜਨ ਦੀ ਸਪਲਾਈ ਵਧਾਉਣ ਅਤੇ ਸਾਰੀਆਂ ਸਿਹਤ …

Leave a Reply

Your email address will not be published. Required fields are marked *