ਖਰੜ: ਸਿੱਖਾਂ ਭਾਈਚਾਰੇ ਨਾਲ ਕਕਾਰਾਂ ਨੂੰ ਲੈ ਕੇ ਬੇਅਦਬੀਆਂ ਕਰਨ ਦੇ ਮਾਮਲਾ ਪਹਿਲਾਂ ਵਿਦੇਸ਼ਾਂ ਸਾਹਮਣੇ ਆਉਂਦੇ ਸੀ ਪਰ ਹੁਣ ਸਿੱਖ ਗੁਰੂਆਂ ਦੀ ਧਰਤੀ ਪੰਜਾਬ ‘ਚ ਵੀ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਤਾਜ਼ਾ ਮਾਮਲਾ ਮੁਹਾਲੀ ਦੇ ਨਜਦੀਕੀ ਸ਼ਹਿਰ ਖਰੜ ਤੋਂ ਸਾਹਮਣੇ ਆਇਆ ਜਿਸ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਪਿੰਡ ਵਡਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ‘ਤੇ ਵਿਦਿਆਰਥੀਆਂ ਅਤੇ ਮਹਿਲਾ ਅਧਿਆਪਕਾਂ ਨੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪ੍ਰਿੰਸੀਪਲ ਸਿੱਖ ਵਿਦਿਆਰਥੀਆਂ ਨੂੰ ਕੜਾ ਨਾ ਪਾਉਣ, ਪੱਗ ਨਾ ਬੰਨਣ ਅਤੇ ਦਾੜ੍ਹੀ ਕੱਟਣ ਲਈ ਕਹਿੰਦਾ ਹੈ ਅਤੇ ਉਹ ਕਹਿੰਦਾ ਜੇਕਰ ਅਜਿਹਾ ਨਾ ਕੀਤਾ ਤਾਂ ਉਨ੍ਹਾਂ ਦਾ ਨਾਮ ਸਕੂਲ ‘ਚੋਂ ਕੱਟ ਦਿੱਤਾ ਜਾਵੇਗਾ ਅਤੇ ਮੁੜ੍ਹ ਕੇ ਉਨ੍ਹਾਂ ਨੂੰ ਸਕੂਲ ‘ਚ ਦਾਖਲ ਨਹੀਂ ਕੀਤਾ ਜਾਵੇਗਾ।
ਜਦੋ ਇਸ ਬਾਰੇ ਯੂਨਾਈਟਿਡ ਸਿੱਖ ਪਾਰਟੀ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਮਾਮਲੇ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਪ੍ਰਿੰਸੀਪਲ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਉੱਧਰ ਦੂਜੇ ਪਾਸੇ ਪ੍ਰਿੰਸੀਪਲ ਨੇ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆਂ ਹੈ। ਪੁਲਿਸ ਦਾ ਕਹਿਣਾ ਕੀ ਅਸੀ ਮਾਮਲਾ ਦਰਜ ਕਰ ਲਿਆ ਹੈ ਜੇਕਰ ਅਜਿਹੀ ਗੱਲ ਹੋਈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। ਬੇਸ਼ੱਕ ਸਕੂਲ ਦੇ ਪ੍ਰਿੰਸੀਪਲ ਸਿੱਖਾਂ ਵਿਦਆਰਥੀਆਂ ਨੂੰ ਕਕਾਰ ਨਾ ਪਾਉਣ ਦੇਣ ਇਲਜ਼ਾਮ ਲੱਗੇ ਪਰ ਇਹ ਤਾਂ ਜਾਂਚ ਤੋਂ ਬਾਅਦ ਪਤਾ ਲੱਗੇਗਾ ਕੀ ਇਹ ਇਲਜ਼ਾਮਾਂ ਕਿੰਨੀ ਕੁ ਸੱਚਾਈ ਹੈ।