Home / ਸਿੱਖ ਭਾਈਚਾਰਾ / ਸਿੱਖ ਦਿਵਸ ਪਰੇਡ ‘ਚ ਹਥਿਆਰਾਂ ਨਾਲ ਸ਼ਾਮਿਲ ਹੋਏ ਕੈਨੇਡੀਅਨ ਫੌਜੀਆਂ ਨੂੰ ਲੈ ਕੇ ਉਠਿਆ ਵਿਵਾਦ..

ਸਿੱਖ ਦਿਵਸ ਪਰੇਡ ‘ਚ ਹਥਿਆਰਾਂ ਨਾਲ ਸ਼ਾਮਿਲ ਹੋਏ ਕੈਨੇਡੀਅਨ ਫੌਜੀਆਂ ਨੂੰ ਲੈ ਕੇ ਉਠਿਆ ਵਿਵਾਦ..

ਕੈਨੇਡਾ ਵਿਖੇ ਸਿੱਖ ਦਿਵਸ ਪਰੇਡ ‘ਚ ਸ਼ਾਮਿਲ ਹੋਣ ਲਈ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਪਰੇਡ ਵਿਚ ਕੈਨੇਡਾ ਦੀ ਪੁਲਿਸ ਅਤੇ ਫੌਜ ਦਾ ਇਕ ਸਮੂਹ ਹਥਿਆਰਾਂ ਨਾਲ ਸ਼ਾਮਿਲ ਸੀ ਜਿਸ ਦੇ ਜ਼ਿਆਦਾਤਰ ਮੈਂਬਰ ਸਿੱਖ ਸਨ। ਸਿੱਖ ਦਿਵਸ ਪਰੇਡ ‘ਤੇ ਇਨ੍ਹਾਂ ਹਥਿਆਰਬੰਦ ਫੌਜੀਆਂ ਦੀ ਸ਼ਮੂਲੀਅਤ ਨੂੰ ਲੈ ਕੇ ਵਿਵਾਦ ਉੱਠ ਗਿਆ।

ਸਿੱਖ ਦਿਵਸ ਪਰੇਡ ਦੀਆਂ ਤਸਵੀਰਾਂ ਵਿਚ ਇਹ ਦੇਖਿਆ ਜਾ ਸਕਦਾ ਹੈ ਕਿ ਇਸ ਪਰੇਡ ਵਿਚ ਕਈ ਸਿੱਖ ਫੌਜੀ ਵੀ ਪਰੇਡ ਕਰ ਰਹੇ ਸਨ ਅਤੇ ਉਹਨਾਂ ਕੋਲ ਬੰਦੂਕਾਂ ਵੀ ਸਨ ਪਰ ਫੌਜ ਦੇ ਨਿਯਮਾਂ ਅਨੁਸਾਰ ਇਹਨਾਂ ਬੰਦੂਕਾਂ ਦੀ ਵਰਤੋਂ ਆਮ ਤੌਰ ‘ਤੇ ਨਹੀਂ ਕੀਤੀ ਜਾਂਦੀ ਹੈ। ਕੈਨੇਡੀਅਨ ਫੌਜ ਦੇ ਬੁਲਾਰੇ ਅਨੁਸਾਰ ਫੌਜੀ ਇਹਨਾਂ ਹਥਿਆਰਾਂ ਨੂੰ ਸਿਰਫ ਮਿਲਟਰੀ ਪਰੇਡ ਦੇ ਮੌਕੇ ‘ਤੇ ਹੀ ਵਰਤ ਸਕਦੇ ਹਨ। ਲੌਰਨ ਸਕੋਟਸ ਰਿਵਰਸ ਯੂਨੀਟ ਦੇ ਕਮਾਂਡਿਗ ਅਫਸਰ ਨੇ ਹਥਿਆਰਾਂ ਲਈ ਦਸਤਖਤ ਵੀ ਕੀਤੇ ਸਨ। ਫੌਜ ਦੇ ਬੁਲਾਰੇ ਨੇ ਕਿਹਾ ਕਿ ਉਹਨਾਂ ਦੇ ਕਮਾਂਡਰ ਨੇ ਪਰੇਡ ਵਿਚ ਹਥਿਆਰਾਂ ਲਈ ਮਨਜ਼ੂਰੀ ਦਿੱਤੀ।

ਕੈਨੇਡੀਅਨ ਫੌਜ ਸਿੱਖ ਦਿਵਸ ਪਰੇਡ ਦੇ ਮੌਕੇ ‘ਤੇ ਜਾਰੀ ਕੀਤੇ ਗਏ ਹਥਿਆਰਾਂ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਜਾਂਚ ਜਾਰੀ ਹੈ। ਸਿੱਖਾਂ ਦੇ ਤਿਉਹਾਰ ਵਿਸਾਖੀ ਮੌਕੇ ਟੋਰਾਂਟੋ ਵਿਚ ਸਿੱਖ ਡੇ ਪਰੇਡ ਆਯੋਜਿਤ ਕੀਤੀ ਗਈ ਸੀ। ਇਸ ਸਾਲ ਦੀ ਸਿੱਖ ਦਿਵਸ ਪਰੇਡ ਇਸ ਲਈ ਵੀ ਜਰੂਰੀ ਸੀ ਕਿਉਂਕਿ ਇਸ ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੱਡਾ ਐਲਾਨ ਕਰਦੇ ਹੋਏ ਸਾਲ 2018 ਦੀ ਰਿਪੋਰਟ ਵਿਚੋਂ ਸ਼ਬਦ ‘ਸਿੱਖ ਅਤਿਵਾਦ’ ਹਟਾ ਦਿਤਾ ਸੀ।

ਇਕ ਬਿਆਨ ਵਿਚ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਕਿਹਾ ਕਿ ਹਥਿਆਰਾਂ ਦੀ ਚੋਣ ਅਣਉਚਿਤ ਸੀ ਪਰ ਇਸ ਵਿਚ ਹਿੱਸਾ ਲੈਣ ਦੇ ਇਰਾਦੇ ਚੰਗੇ ਸਨ। ਸੱਜਣ ਨੇ ਕਿਹਾ ਕਿ “ਮੈਂ ਜਾਣਦਾ ਹਾਂ ਕਿ ਚੌਥੀ ਡਿਵੀਜ਼ਨ ਦੇ ਕਮਾਂਡਰ ਤੇ ਹੋਰ ਕਮਾਂਡਰ ਇਹ ਯਕੀਨੀ ਬਣਾਉਣ ਲਈ ਢੁਕਵੀਂ ਕਾਰਵਾਈ ਕਰਨਗੇ ਕਿ ਅਜਿਹਾ ਕੁਝ ਦੁਬਾਰਾ ਕਦੇ ਨਾ ਵਾਪਰੇ।

ਉੱਥੇ ਹੀ ਵਿਸ਼ਵ ਸਿੱਖ ਸੰਸਥਾ ਦੇ ਕਾਨੂੰਨੀ ਸਲਾਹਕਾਰ ਬਲਪ੍ਰੀਤ ਸਿੰਘ ਬੋਪਾਰਾਏ ਨੇ ਕਿਹਾ ਕਿ ਕੁਝ ਲੋਕ ਸਿੱਖ ਕੱਟੜਪੰਥੀ ਨੂੰ ਭੜਕਾਉਣ ਲਈ ਐਤਵਾਰ ਨੂੰ ਆਯੋਜਿਤ ਕੀਤੀ ਗਈ ਸਿੱਖ ਦਿਵਸ ਪਰੇਡ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦੀ ਵਰਤੋਂ ਕਰ ਸਕਦੇ ਹਨ ਪਰ ਸਿੱਖ ਪਰੇਡ ਦਾ ਕੱਟੜਪੰਥੀਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਈ ਵਾਰ ਫੌਜ ਨੇ ਅਜਿਹੇ ਮੌਕਿਆਂ ‘ਤੇ ਹਿੱਸਾ ਲਿਆ ਹੈ। ਉਹਨਾਂ ਅਨੁਸਾਰ ਇਸ ਪਰੇਡ ਵਿਚ ਜੇਕਰ ਸਿੱਖਾਂ ਦੀ ਜਗ੍ਹਾ ਗੋਰਿਆਂ ਦਾ ਸਮੂਹ ਫੌਜ ਦੀ ਵਰਦੀ ਵਿਚ ਹੁੰਦਾ ਤਾਂ ਲੋਕਾਂ ਦਾ ਨਜ਼ਰੀਆ ਕੁਝ ਹੋਰ ਹੁੰਦਾ ਅਤੇ ਇਹ ਪਰੇਡ ਇਸ ਤਰ੍ਹਾਂ ਮੁੱਦਾ ਨਾ ਬਣਦੀ।

Check Also

19 ਸਾਲ ਬਾਅਦ ਜੱਸੀ ਕਤਲ ਕੇਸ ‘ਚ ਅਦਾਲਤ ਨੇ ਮਾਂ ਤੇ ਮਾਮੇ ਖਿਲਾਫ ਕੀਤੇ ਦੋਸ਼ ਤੈਅ..

ਸੰਗਰੂਰ: ਸੰਗਰੂਰ ਦੀ ਅਦਾਲਤ ਨੇ ਸੋਮਵਾਰ ਨੂੰ ਜਸਵਿੰਦਰ ਸਿੱਧੂ ਉਰਫ ਜੱਸੀ ਕਤਲ ਕੇਸ ‘ਚ ਉਸਦੀ …

Leave a Reply

Your email address will not be published. Required fields are marked *