ਸਾਬਕਾ ਪੀਐਮ ਮਨਮੋਹਨ ਸਿੰਘ ਇਸ ਸੀਟ ਤੋਂ ਲੜ ਸਕਦੇ ਹਨ ਲੋਕ ਸਭਾ ਚੋਣਾਂ

Prabhjot Kaur
2 Min Read

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਪਾਰਟੀਆਂ ਵਿਚ ਚੋਣਾਂ ਨੂੰ ਲੈ ਕੇ ਹਲਚਲ ਪੈਦਾ ਹੋ ਗਈ ਹੈ। ਦੱਸ ਦਈਏ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਪੰਜਾਬ ਤੋਂ ਚੋਣਾਂ ਲੜ ਸਕਦੇ ਹਨ। ਕਾਂਗਰਸ ਦੇ ਨੇਤਾਵਾਂ ਦੀ ਮੰਗ ਹੈ ਕਿ ਉਹਨਾਂ ਨੂੰ ਪੰਜਾਬ ਤੋਂ ਚੋਣਾਂ ਲੜਾਈਆਂ ਜਾਣ ਪਰ ਸੂਤਰਾਂ ਦੇ ਮੁਤਾਬਕ ਮਨਮੋਹਨ ਸਿੰਘ ਅਮ੍ਰਿੰਤਸਰ ਤੋਂ ਚੋਣਾਂ ਨਹੀਂ ਲੜਨਾ ਚਾਹੁੰਦੇ।

ਪੰਜਾਬ ਕਾਂਗਰਸ ਇਕਾਈ ਨੇ ਮਨਮੋਹਨ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਜੇ ਉਹ ਸਿੱਖਾਂ ਦੇ ਪਵਿੱਤਰ ਸਥਾਨ ਅਮ੍ਰਿੰਤਸਰ ਤੋਂ ਲੋਕ ਸਭਾ ਚੋਣਾਂ ਲੜਦੇ ਹਨ ਤਾਂ ਪੰਜਾਬੀਆਂ ਨੂੰ ਬਹੁਤ ਖੁਸ਼ੀ ਹੋਵੇਗੀ। ਸੂਤਰਾਂ ਨੇ ਦੱਸਿਆ ਕਿ 86 ਸਾਲਾਂ ਤੋਂ ਸਾਬਕਾ ਪ੍ਰਧਾਨ ਮੰਤਰੀ ਨੇ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ। ਦੱਸ ਦਈਏ ਕਿ ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਮਨਮੋਹਨ ਸਿੰਘ ਨੂੰ ਇਹ ਲੋਕ ਸਭਾ ਚੋਣਾਂ ਲੜਨ ਦਾ ਸੱਦਾ ਦਿੱਤਾ ਗਿਆ ਹੈ।

2009 ਵਿਚ ਵੀ ਮਨਮੋਹਨ ਸਿੰਘ ਨੂੰ ਅਮ੍ਰਿੰਤਸਰ ਤੋਂ ਚੋਣਾਂ ਲੜਨ ਦਾ ਅਨੁਰੋਧ ਕੀਤਾ ਗਿਆ ਸੀ ਜਦ ਕਿ ਉਹਨਾਂ ਨੇ ਆਪਣੀ ਸਿਹਤ ਨੂੰ ਲੈ ਕੇ ਇਨਕਾਰ ਕਰ ਦਿੱਤਾ ਸੀ। ਮਨਮੋਹਨ ਸਿੰਘ ਸਾਲ 1991 ‘ਚ ਅਸਾਮ ਤੋਂ ਰਾਜ ਸਭਾ ਮੈਂਬਰ ਚੁਣੇ ਗਏ ਸਨ। ਉਹਨਾਂ ਦਾ ਕਾਰਜਕਾਲ 14 ਜੂਨ ਨੂੰ ਖ਼ਤਮ ਹੋ ਰਿਹਾ ਹੈ। ਮਨਮੋਹਨ ਸਿੰਘ ਹੁਣ ਤੱਕ ਲੋਕ ਸਭਾ ਚੋਣਾਂ ਨਹੀਂ ਜਿੱਤੇ ਹਨ।

ਉਹਨਾਂ ਨੇ 1999 ਵਿਚ ਸਾਊਥ ਦਿੱਲੀ ਵਿਚ ਕਾਂਗਰਸ ਦੀ ਟਿਕਟ ਤੇ ਚੋਣਾਂ ਲੜੀਆਂ ਸਨ ਪਰ ਬੀਜੇਪੀ ਦੇ ਵੀਕੇ ਮਲਹੋਤਰਾ ਤੋਂ ਚੋਣਾਂ ਹਾਰ ਗਏ ਸਨ। ਧਿਆਨਯੋਗ ਹੈ ਕਿ 2014 ਵਿਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਅਮ੍ਰਿੰਤਸਰ ਤੋਂ ਚੋਣਾਂ ਲੜੀਆਂ ਸਨ ਪਰ ਮੋਦੀ ਲਹਿਰ ਦੇ ਬਾਵਜੂਦ ਕੈਪਟਨ ਅਮਰਿੰਦਰ ਸਿੰਘ ਚੋਣਾਂ ਹਾਰ ਗਏ ਸਨ। ਅਮਰਿੰਦਰ ਸਿੰਘ ਹੁਣ ਪੰਜਾਬ ਦੇ ਮੁੱਖ ਮੰਤਰੀ ਹਨ।

- Advertisement -

Share this Article
Leave a comment