ਸਾਡੇ ਕੋਲ ਅੱਜ 3 ਘੰਟਿਆਂ ਦੀ ਆਕਸੀਜਨ ਦਾ ਪ੍ਰਬੰਧ, 100 ਤੋਂ ਵੱਧ ਲੋਕਾਂ ਨੂੰ ਦਿਆਂਗੇ ਆਕਸੀਜਨ : ਮਨਜੀਤ ਸਿੰਘ ਜੀ ਕੇ

TeamGlobalPunjab
2 Min Read

ਦਿੱਲੀ: ਦਿੱਲੀ ਵਿੱਚ ਕੋਰੋਨਾ ਮਹਾਂਮਾਰੀ ਨਾਲ ਲੋਕ ਤਰਾਈ ਤਰਾਈ ਕਰ ਰਹੇ ਹਨ। ਉੱਥੇ ਹੀ ਆਕਸੀਜਨ ਦੀ ਭਾਰੀ ਕਮੀ ਨਾਲ ਲੋਕਾਂ ਵਿੱਚ ਹਾਹਾਕਾਰ ਮਚੀ ਹੋਈ ਹੈ। ਦਿੱਲੀ ਦੇ ਲੋਕ ਥਾਂ-ਥਾਂ ਭਟਕ ਕੇ ਅਤੇ ਪੁਲਿਸ ਦੇ ਡੰਡਿਆਂ ਦੀ ਮਾਰ ਝਲਦੇ ਹੋਏ ਮਹਿੰਗੀ ਆਕਸੀਜਨ ਆਪਣੇ ਪਰਿਵਾਰਿਕ ਮੈਂਬਰਾਂ ਲਈ ਇਕੱਠੀ ਕਰ ਰਹੇ ਹਨ। ਲੋਕਾਂ ਨੂੰ ਇਸ ਦੁਬਿਧਾ ਵਿਚੋਂ ਕੱਢਣ ਲਈ ਅਤੇ ਮਨੁੱਖਤਾ ਦੀ ਸੱਚੀ ਸੇਵਾ ਕਰਨ ਲਈ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਪਹਿਲਕਦਮੀ ਕੀਤੀ। ਆਪਣੇ ਇਲਾਕੇ ਗ੍ਰੇਟਰ ਕੈਲਾਸ਼ ਗੁਰੂਦੁਆਰਾ ਸਾਹਿਬ ਵਿੱਚ ਜੀ ਕੇ ਵਲੋਂ ਕਮੇਟੀ ਨਾਲ ਮਿਲ ਕੇ ਜਿੱਥੇ ਕੋਰੋਨਾ ਪੀੜਤ ਲੋਕਾਂ ਘਰ ਲੰਗਰ ਪਹੁੰਚਾਇਆ ਜਾ ਰਿਹਾ ਹੈ।

ਉੱਥੇ ਹੀ ਅੱਜ ਤੋਂ ਲੋਕਾਂ ਨੂੰ ਆਕਸੀਜਨ ਲਈ ਦਰ ਦਰ ਭਟਕਦੇ ਦੇਖ ਆਕਸੀਜਨ ਦਾ ਲੰਗਰ ਸ਼ੁਰੂ ਕਰ ਦਿੱਤਾ ਹੈ। ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਅਸੀ ਲੋਕਾਂ ਨੂੰ ਪੰਜ ਤੋਂ ਸੱਤ ਕਿਲੋ ਆਕਸੀਜਨ ਗੈਸ ਲੋਕਾਂ ਨੂੰ ਮੁਫ਼ਤ ਵੰਡ ਰਹੇ ਹਾਂ। ਉਨ੍ਹਾਂ ਕਿਹਾ ਕਿ ਲੋਕ ਆਕਸੀਜਨ ਗੈਸ ਲਈ ਦਿੱਲੀ ਵਿੱਚ ਵੱਖ ਵੱਖ ਥਾਂ ਤੇ ਭਟਕ ਰਹੇ ਹਨ ਅਤੇ ਬਹੁੱਤ ਮਹਿੰਗੀ ਆਕਸੀਜਨ ਮਿਲ ਰਹੀ ਹੈ ਨਾਲ ਸਾਰਾ ਦਿਨ ਲਾਇਨਾਂ ਵਿੱਚ ਲੱਗਣਾ ਪੈਂਦਾ ਹੈ। ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਸਾਡੀ ਜਾਗੋ ਪਾਰਟੀ ਦੇ ਮੈਂਬਰ ਅਤੇ ਯੂਥ ਵਿੰਗ ਰੋਜ ਕਾਫੀ ਘੰਟੇ ਲਾਇਨਾਂ ਵਿੱਚ ਲਗਦੇ ਹਨ ਅਤੇ ਫਿਰ ਪੁਲਿਸ ਦੇ ਡੰਡੇ ਵੀ ਖਾਂਦੇ ਹਨ ਪਰ ਆਕਸੀਜਨ ਮੁੱਲ ਲਿਆ ਕੇ ਮੁਫ਼ਤ ਵਿੱਚ ਲੋਕਾਂ ਨੂੰ ਦਿੰਦੇ ਹਨ।

ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਸਾਡੇ ਕੋਲ ਅੱਜ 3 ਘੰਟਿਆਂ ਦੀ ਆਕਸੀਜਨ ਦਾ ਪ੍ਰਬੰਧ ਹੈ ਅਸੀ ਅੱਜ 100 ਤੋਂ ਵੱਧ ਲੋਕਾਂ ਨੂੰ ਆਕਸੀਜਨ ਦਿਆਂਗੇ। ਜਿਵੇਂ ਹੀ ਸਾਨੂੰ ਆਕਸੀਜਨ ਤਾਦਾਤ ਜਿਆਦਾ ਮਿਲੇਗੀ ਅਸੀ ਆਪਣੀ ਸੇਵਾ ਜਾਰੀ ਰਖਦੇ ਹੋਏ ਹੋਰ ਵੱਧ ਤੋਂ ਵੱਧ ਲੋਕਾਂ ਨੂੰ ਆਕਸੀਜਨ ਮੁਫ਼ਤ ਵਿੱਚ ਮੁੱਹਈਆ ਕਰਾਵਾਂਗੇ।

Share this Article
Leave a comment