ਯੂਪੀ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਵੋਟਿੰਗ ਸ਼ੁਰੂ, 38 ਜ਼ਿਲ੍ਹਿਆਂ ਵਿੱਚ ਪੈ ਰਹੀਆਂ ਹਨ ਵੋਟਾਂ

Rajneet Kaur
2 Min Read

ਯੂਪੀ : ਯੂਪੀ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਲਈ ਅੱਜ ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ। ਦੂਜੇ ਪੜਾਅ ਵਿੱਚ ਅੱਜ ਸ਼ਾਮ 6 ਵਜੇ ਤੱਕ 38 ਜ਼ਿਲ੍ਹਿਆਂ ਵਿੱਚ ਵੋਟਾਂ ਪੈਣਗੀਆਂ।ਰਾਜ ਚੋਣ ਕਮਿਸ਼ਨ (SIC) ਦੇ ਅਨੁਸਾਰ, ਦੂਜੇ ਪੜਾਅ ਵਿੱਚ 38 ਜ਼ਿਲ੍ਹਿਆਂ ਦੇ ਵੋਟਰ ਆਪਣੇ ਨੁਮਾਇੰਦੇ ਚੁਣਨ ਲਈ ਵੋਟ ਪਾਉਣਗੇ, ਜਿਸ ਵਿੱਚ 7 ​​ਮੇਅਰ ਅਤੇ 581 ਕੌਂਸਲਰ ਸ਼ਾਮਿਲ ਹਨ।

ਦੱਸ ਦੇਈਏ ਕਿ ਦੋ ਪੜਾਵਾਂ ਵਿੱਚ ਹੋਣ ਵਾਲੀਆਂ ਯੂਪੀ ਨਾਗਰਿਕ ਚੋਣਾਂ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀਆਂ ਲਈ ਇੱਕ ਅਹਿਮ ਇਮਤਿਹਾਨ ਸਾਬਤ ਹੋਣਗੀਆਂ। ਅਧਿਕਾਰੀਆਂ ਨੇ ਦੱਸਿਆ ਕਿ ਦੂਜੇ ਪੜਾਅ ਵਿੱਚ 1.92 ਕਰੋੜ ਤੋਂ ਵੱਧ ਵੋਟਰ ਆਪਣੀ ਵੋਟ ਪਾਉਣਗੇ। ਦਸ ਦਈਏ ਕਿ ਇਸ ਵਾਰ ਮੇਅਰ ਤੋਂ ਲੈ ਕੇ ਕੌਂਸਲਰ ਤੱਕ ਦੇ ਸਾਰੇ ਅਹੁਦਿਆਂ ‘ਤੇ ਪਾਰਟੀ ਦੇ ਆਧਾਰ ‘ਤੇ ਚੋਣ ਲੜੀ ਜਾ ਰਹੀ ਹੈ। ਅੱਜ ਦੂਜੇ ਪੜਾਅ ਵਿੱਚ 7 ​​ਨਗਰ ਨਿਗਮਾਂ ਸਮੇਤ 38 ਜ਼ਿਲ੍ਹਿਆਂ ਵਿੱਚ ਵੋਟਾਂ ਪੈਣਗੀਆਂ ਅਤੇ ਨਤੀਜੇ 13 ਮਈ ਨੂੰ ਆਉਣਗੇ।

ਇਸ ਤੋਂ ਇਲਾਵਾ 95 ਨਗਰ ਕੌਂਸਲਾਂ ਦੇ ਪ੍ਰਧਾਨ ਦੇ ਅਹੁਦੇ ਲਈ 969 ਉਮੀਦਵਾਰ ਅਤੇ ਨਗਰ ਕੌਂਸਲਾਂ ਦੇ 2520 ਮੈਂਬਰਾਂ ਲਈ 13,315 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਨਗਰ ਪੰਚਾਇਤਾਂ ਦੇ 267 ਪ੍ਰਧਾਨਾਂ ਦੇ ਅਹੁਦਿਆਂ ਲਈ 2,942 ਉਮੀਦਵਾਰ ਅਤੇ 3,459 ਮੈਂਬਰਾਂ ਦੇ ਅਹੁਦਿਆਂ ਲਈ 17,997 ਉਮੀਦਵਾਰ ਚੋਣ ਮੈਦਾਨ ਵਿੱਚ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment