ਸਾਊਦੀ ਅਰਬ ‘ਚ ਨਸ਼ਾ ਤਸਕਰੀ ਕਰਨ ਵਾਲੇ ਪਾਕਿਸਤਾਨੀ ਜੋੜੇ ਨੂੰ ਦਿੱਤੀ ਸਜ਼ਾ-ਏ-ਮੌਤ

TeamGlobalPunjab
2 Min Read

ਦੁਬਈ: ਸਾਊਦੀ ਅਰਬ ਨੇ ਵੀਰਵਾਰ ਨੂੰ ਨਸ਼ੇ ਦੀ ਤਸਕਰੀ ਨੂੰ ਲੈ ਕੇ ਇੱਕ ਪਾਕਿਸਤਾਨੀ ਜੋੜੇ ਨੂੰ ਮੌਤ ਦੀ ਸਜ਼ਾ ਦਿੱਤੀ ਹੈ। ਵੀਰਵਾਰ ਨੂੰ ਸਾਊਦੀ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ, ਫਾਤਿਮਾ ਇਜਾਜ਼ ਅਤੇ ਉਨ੍ਹਾਂ ਦੇ ਪਤੀ ਮੁਸਤਫਾ ਮੁਹੰਮਦ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਬਾਅਦ ਦੋਸ਼ੀ ਠਹਿਰਾਇਆ ਗਿਆ ਸੀ। ਸ਼ਰੀਆ ਕਾਨੂੰਨ ਦੇ ਤਹਿਤ ਉਨ੍ਹਾਂ ਦੋਵਾਂ ਦੇ ਸਿਰ ਧੜ ਨਾਲੋਂ ਵੱਖ ਕਰ ਦਿੱਤੇ ਗਏ। ।

ਮਾਮਲੇ ਨੂੰ ਇੱਕ ਅਪੀਲੀ ਅਦਾਲਤ ਤੇ ਫਿਰ ਸੁਪਰੀਮ ਕੋਰਟ ਵਿੱਚ ਭੇਜਿਆ ਗਿਆ ਸੀ। ਦੋਵੇਂ ਅਦਾਲਤਾਂ ਮੌਤ ਦੀ ਸਜ਼ਾ ਦੇ ਪੱਖ ‘ਚ ਫੈਸਲਾ ਕਰਦੀਆਂ ਹਨ। ਸਿਖਰ ਅਦਾਲਤ ਨੇ ਕਾਨੂੰਨ ਨੂੰ ਲਾਗੂ ਕਰਨ ਲਈ ਇੱਕ ਸ਼ਾਹੀ ਆਦੇਸ਼ ਜਾਰੀ ਕੀਤਾ। ਇਸ ਜੋੜੇ ਨੂੰ ਜਿਦਾਹ ਪ੍ਰਾਂਤ ਦੀ ਢਾਬਨ ਜੇਲ੍ਹ ਵਿੱਚ ਸਜ਼ਾ-ਏ-ਮੌਤ ਦਿੱਤੀ ਗਈ।

ਉੱਧਰ, ਪਾਕਿਸਤਾਨ ਨੇ ਸਾਊਦੀ ਅਰਬ ਦੇ ਇਸ ਕਦਮ ਦੀ ਸਖ਼ਤ ਨਿਖੇਧੀ ਕੀਤੀ ਹੈ। ਪਾਕਿਸਤਾਨ ਨੇ ਦੋਸ਼ ਲਾਇਆ ਹੈ ਕਿ ਸਾਊਦੀ ਕਿਸੇ ਵੀ ਹੋਰ ਦੇਸ਼ ਦੇ ਨਾਗਰਿਕਾਂ ਦੇ ਮੁਕਾਬਲੇ ਸਭ ਤੋਂ ਵੱਧ ਪਾਕਿਸਤਾਨੀਆਂ ਨੂੰ ਮੌਤ ਦੀ ਸਜ਼ਾ ਦਿੰਦਾ ਹੈ।

ਸਾਊਦੀ ਵਿੱਚ 2014 ਤੋਂ ਬਾਅਦ ਕਥਿਤ ਤੌਰ ‘ਤੇ ਇੱਕ ਪਾਕਿਸਤਾਨੀ ਮਹਿਲਾ ਦੀ ਇਹ ਦੂਜੀ ਮੌਤ ਦੀ ਸਜ਼ਾ ਹੈ। ਪਿਛਲੇ ਸਾਲ ਅਪ੍ਰੈਲ ਵਿੱਚ ਕਰਾਉਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਮੀਡੀਆ ਨੂੰ ਦੱਸਿਆ ਕਿ ਸਰਕਾਰ ਲੰਬੇ ਸਮੇਂ ਤੋਂ ਮੌਤ ਦੀ ਸਜ਼ਾ ਤੋਂ ਲੈ ਕੇ ਉਮਰਕੈਦ ਬਦਲਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ।

- Advertisement -

Share this Article
Leave a comment