ਅਮਰੀਕਾ ਸਾਊਦੀ ਅਰਬ ਤੋਂ ਮੰਗ ਰਿਹਾ ਹੈ ਭੀਖ : ਡੋਨਾਲਡ ਟਰੰਪ

Rajneet Kaur
2 Min Read

ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਫਬੀਆਈ ਦੇ ਛਾਪਿਆਂ ਦੌਰਾਨ ਰਾਸ਼ਟਰਪਤੀ ਜੋਅ ਬਾਇਡਨ ‘ਤੇ ਹੁਣ ਤੱਕ ਦਾ ਸਭ ਤੋਂ ਭੈੜਾ ਹਮਲਾ ਬੋਲਿਆ ਹੈ। ਟਰੰਪ ਨੇ ਇਸ ਬਿਆਨ ‘ਚ ਅਜਿਹੀਆਂ ਗੱਲਾਂ ਕਹੀਆਂ ਹਨ ਜੋ ਉਨ੍ਹਾਂ ਨੇ ਹੁਣ ਤੱਕ ਖੁੱਲ੍ਹ ਕੇ ਨਹੀਂ ਕਹੀਆਂ ਸਨ। ਡੋਨਾਲਡ ਟਰੰਪ ਦੇ ਇਸ ਤਾਜ਼ਾ ਅਤੇ ਤਿੱਖੇ ਬਿਆਨ ਦਾ ਵੀਡੀਓ ਦੇਸ਼ ਦੀਆਂ ਸਿਆਸੀ ਸੜਕਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਵੀ ਖੂਬ ਵਾਇਰਲ ਹੋ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ‘ਚ ਦੇਸ਼ ‘ਚ ਮਹਿੰਗਾਈ 40 ਸਾਲਾਂ ਦੇ ਰਿਕਾਰਡ ਪੱਧਰ ‘ਤੇ ਹੈ। ਊਰਜਾ ਦੇ ਮਾਮਲੇ ਵਿੱਚ ਅਮਰੀਕਾ ਹੁਣ ਆਤਮ ਨਿਰਭਰ ਨਹੀਂ ਰਿਹਾ ਅਤੇ  ਸਾਊਦੀ ਅਰਬ ਅਤੇ ਵੈਨੇਜ਼ੁਏਲਾ ਦੇ ਸਾਹਮਣੇ ਭੀਖ ਮੰਗ ਰਹੇ ਹਾਂ। ਅਸੀਂ ਇੱਕ ਦੇਸ਼ ਵਜੋਂ ਅਫਗਾਨਿਸਤਾਨ ਅੱਗੇ ਆਤਮ ਸਮਰਪਣ ਕਰ ਦਿੱਤਾ ਅਤੇ ਪਿੱਛੇ 85 ਬਿਲੀਅਨ ਡਾਲਰ ਦੇ ਅਤਿ-ਆਧੁਨਿਕ ਹਥਿਆਰ ਛੱਡ ਗਏ।

3 ਮਿੰਟ 39 ਸੈਕਿੰਡ ਦੇ ਵੀਡੀਓ ‘ਚ ਡੋਨਾਲਡ ਟਰੰਪ ਨੇ ਕਿਹਾ, ‘ਅਸੀਂ ਅਜਿਹਾ ਦੇਸ਼ ਬਣ ਗਏ ਹਾਂ ਜਿੱਥੇ ਫਰਜ਼ੀ ਖਬਰਾਂ ਫੈਲ ਰਹੀਆਂ ਹਨ ਅਤੇ ਕੋਈ ਆਜ਼ਾਦ ਪ੍ਰੈਸ ਨਹੀਂ ਹੈ। ਆਰਥਿਕਤਾ ਤਬਾਹੀ ਦੀ ਕਗਾਰ ‘ਤੇ ਹੈ। ਅਮਰੀਕਾ ਵਿੱਚ ਅਪਰਾਧ ਐਨਾ ਵੱਧ ਗਿਆ ਹੈ ਜਿੰਨ੍ਹਾਂ ਪਹਿਲਾਂ ਕਦੇ ਨਹੀਂ ਸੀ। ਇੱਕ ਦੇਸ਼ ਵਿੱਚ ਅਸੀਂ ਈਰਾਨ ਨੂੰ ਐਟਮ ਬੰਬ ਬਣਾਉਣ ਦੀ ਇਜਾਜ਼ਤ ਦੇ ਰਹੇ ਹਾਂ। ਚੀਨ ਨੇ ਅਮਰੀਕਾ ਤੋਂ ਖਰਬਾਂ ਡਾਲਰ ਲਏ ਹਨ ਅਤੇ ਉਸ ਤੋਂ ਆਪਣੀ ਫੌਜ ਬਣਾ ਰਿਹਾ ਹੈ ਤਾਂ ਜੋ ਸਾਨੂੰ ਚੁਣੌਤੀ ਦਿੱਤੀ ਜਾ ਸਕੇ। ਸਾਨੂੰ ਸੁਣਿਆ ਨਹੀਂ ਜਾ ਰਿਹਾ ਤੇ ਨਾ ਹੀ ਸਾਨੂੰ ਸੁਣਿਆ ਜਾ ਰਿਹਾ ਹੈ।  ਰੂਸ ਯੂਕਰੇਨ ‘ਤੇ ਹਮਲਾ ਕਰ ਰਿਹਾ ਹੈ। ਅਮਰੀਕਾ ਦੀ ਸਿੱਖਿਆ ਪ੍ਰਣਾਲੀ ਤਬਾਹ ਹੋ ਚੁੱਕੀ ਹੈ। ਸਾਡਾ ਦੇਸ਼ ਮਜ਼ਾਕ ਬਣ ਗਿਆ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment