ਬੀਜਿੰਗ: ਚੀਨ ਦੇ ਬੀਜਿੰਗ ‘ਚ ਇਕ ਸਵੀਮਿੰਗ ਪੂਲ ‘ਚ ਸ਼ੱਕੀ ਰੂਪ ਨਾਲ ਕਲੋਰੀਨ ਲੀਕ ਹੋਣ ਕਾਰਨ 38 ਲੋਕ ਬੀਮਾਰ ਹੋ ਗਏ। ਮੀਡੀਆ ਨੇ ਸ਼ਨੀਵਾਰ ਨੂੰ ਇਸ ਦੀ ਖਬਰ ਦਿੱਤੀ ਕਿ ਸਵੀਮਿੰਗ ਪੂਲ ਨੂੰ ਟਰੇਨਿੰਗ ਲਈ ਖੋਲ੍ਹਿਆ ਗਿਆ ਸੀ। ਚਾਈਨਾ ਡੇਲੀ ਸਰਕਾਰੀ ਅਖਬਾਰਾਂ ਮੁਤਾਬਕ ਇਹ ਘਟਨਾ ਫੰਗਸ਼ਾਨ ਜ਼ਿਲੇ ਦੇ ਰੁਈਲਾਈ ਪੂਲ ‘ਚ ਵਾਪਰੀ।
ਖਬਰ ‘ਚ ਦੱਸਿਆ ਗਿਆ ਕਿ ਇਸ ਨਾਲ ਪ੍ਰਭਾਵਿਤ ਹੋਏ ਕੁੱਲ 38 ਲੋਕਾਂ ਨੂੰ ਉਲਟੀਆਂ ਤੇ ਬੇਚੈਨੀ ਮਹਿਸੂਸ ਹੋਣ ਤੋਂ ਬਾਅਦ ਹਸਪਤਾਲ ਭਰਤੀ ਕਰਵਾਇਆ ਗਿਆ। ਇਨ੍ਹਾਂ ‘ਚੋਂ 23 ਨੂੰ ਬਾਅਦ ‘ਚ ਹਸਪਤਾਲ ‘ਚੋਂ ਛੁੱਟੀ ਦੇ ਦਿੱਤੀ ਗਈ। ਕਲੋਰੀਨ ਲੀਕ ‘ਚ ਸ਼ਾਮਲ ਸ਼ੱਕੀਆਂ ਨੂੰ ਪੁਲਸ ਨੇ ਹਿਰਾਸਤ ‘ਚ ਲੈ ਲਿਆ ਹੈ।
ਖਬਰਾਂ ਅਨੁਸਾਰ ਫਾਂਗਸ਼ਾਨ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਘਟਨਾ ਦੀ ਜਾਂਚ ਲਈ ਟੀਮ ਗਠਿਤ ਕੀਤੀ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਇੱਕ ਲਗਜ਼ਰੀ ਹੋਟਲ ‘ਚ ਕਲੋਰੀਨ ਤੇ ਹਾਈਡਰੋਕਲੋਰਿਕ ਏਸਿਡ ਦੇ ਰਿਸਾਅ ਕਾਰਨ ਭਾਜੜਾਂ ਪੈ ਗਈਆਂ ਸਨ।
