ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਤੇ ਵਿੱਤ ਮੰਤਰੀ ਰਿਸ਼ੀ ਸੁਨਕ ਨੂੰ ਲਗਾਇਆ ਜਾਵੇਗਾ ਜੁਰਮਾਨਾ

TeamGlobalPunjab
2 Min Read

ਲੰਡਨ- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਤੇ ਭਾਰਤੀ ਮੂਲ ਦੇ ਬ੍ਰਿਟਿਸ਼ ਵਿੱਤ ਮੰਤਰੀ ਰਿਸ਼ੀ ਸੁਨਕ ‘ਤੇ ਲੰਡਨ ਪੁਲਿਸ ਜੁਰਮਾਨਾ ਲਗਾਉਣ ਜਾ ਰਹੀ ਹੈ। ਦੋਵਾਂ ਨੇਤਾਵਾਂ ‘ਤੇ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਦੋਹਾਂ ਨੇਤਾਵਾਂ ‘ਤੇ ਕੋਰੋਨਾ ਲੌਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ ਅਤੇ ਭੀੜ ਨੂੰ ਇਕੱਠਾ ਕਰਕੇ ਪਾਰਟੀ ਕਰਨ ਦਾ ਦੋਸ਼ ਹੈ। ਬ੍ਰਿਟੇਨ ‘ਚ ਇਹ ਪੂਰਾ ਮਾਮਲਾ ਕਈ ਦਿਨਾਂ ਤੱਕ ਸੁਰਖੀਆਂ ‘ਚ ਰਿਹਾ ਸੀ। ਇਸ ਨੂੰ ‘ਪਾਰਟੀਗੇਟ ਸਕੈਂਡਲ’ ਦਾ ਨਾਂ ਦਿੱਤਾ ਗਿਆ ਹੈ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਦਫ਼ਤਰ ਨੇ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਲੰਡਨ ਪੁਲਿਸ ਨੇ ਦੋਹਾਂ ਨੇਤਾਵਾਂ ਨਾਲ ਮੁਲਾਕਾਤ ਕੀਤੀ ਹੈ ਅਤੇ ਉਨ੍ਹਾਂ ਖਿਲਾਫ਼ ਜੁਰਮਾਨਾ ਕਾਰਵਾਈ ਦੀ ਜਾਣਕਾਰੀ ਦਿੱਤੀ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਹੀ ਲੰਡਨ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲੌਕਡਾਊਨ ਦੌਰਾਨ, ਲੰਡਨ ਪੁਲਿਸ ਪਾਰਟੀਆਂ ਨੂੰ ਲੈ ਕੇ ਕਈ ਅਧਿਕਾਰੀਆਂ ‘ਤੇ ਪਹਿਲਾਂ ਹੀ ਜੁਰਮਾਨੇ ਕਰ ਚੁੱਕੀ ਹੈ।

ਕੋਵਿਡ ਦੀ ਮਿਆਦ ਦੇ ਦੌਰਾਨ, ਬ੍ਰਿਟੇਨ ਦੇ ਡਾਊਨਿੰਗ ਸਟ੍ਰੀਟ ਅਤੇ ਵ੍ਹਾਈਟਹਾਲ ਵਿੱਚ ਲਾਕਡਾਊਨ ਪਾਰਟੀਆਂ ਲਈ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦੀ ਆਲੋਚਨਾ ਕੀਤੀ ਗਈ ਸੀ। ਵਿਰੋਧੀ ਧਿਰ ਨੇ ਪੀਐਮ ਜੌਹਨਸਨ ਅਤੇ ਸੁਨਕ ਦੀ ਤਿੱਖੀ ਆਲੋਚਨਾ ਕੀਤੀ ਸੀ ਅਤੇ ਦੋਵਾਂ ਨੇਤਾਵਾਂ ਦੇ ਅਸਤੀਫੇ ਦੀ ਮੰਗ ਕੀਤੀ ਸੀ।

ਪ੍ਰਧਾਨ ਮੰਤਰੀ ਦਫ਼ਤਰ ਨੇ ਪੁਲਿਸ ਵੱਲੋਂ ਕਾਰਵਾਈ ਕਰਨ ਦੇ ਇਰਾਦੇ ਬਾਰੇ ਦੱਸਿਆ ਹੈ, ਪਰ ਅਜੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਦੋਵਾਂ ਆਗੂਆਂ ‘ਤੇ ਕਿੰਨਾ ਜੁਰਮਾਨਾ ਲਗਾਇਆ ਜਾਵੇਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਹਾਂ ਨੇਤਾਵਾਂ ‘ਤੇ ਇੱਕ ਨਹੀਂ ਸਗੋਂ ਕਈ ਲਾਕਡਾਊਨ ਪਾਰਟੀਆਂ ਲਈ ਜੁਰਮਾਨਾ ਲਗਾਇਆ ਜਾਵੇਗਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment