ਸਲਮਾਨ ਖਾਨ ਦੇ ਸ਼ੋਅ Bigg Boss ‘ਚ ਹੋਣ ਜਾ ਰਿਹੈ ਵੱਡਾ ਬਦਲਾਅ, ਸੀਜ਼ਨ 13 ਨੂੰ ਮਿਲੇਗਾ ਨਵਾਂ ਹੋਸਟ !

TeamGlobalPunjab
2 Min Read

ਸਲਮਾਨ ਖਾਨ ਜਲਦ ਹੀ ਆਪਣੇ ਫੈਨਸ ਲਈ ਫਿਲਮ ਭਾਰਤ ਲੈ ਕੇ ਆ ਰਹੇ ਹਨ। ਫਿਲਮ ਨੂੰ ਲੈ ਕੇ ਉਹ ਲਗਾਤਾਰ ਚਰਚਾ ‘ਚ ਬਣੇ ਹੋਏ ਹਨ। ਇਸ ‘ਚ ਹੁਣ ਖਬਰਾਂ ਇਹ ਵੀ ਆ ਰਹੀਆਂ ਹਨ ਕਿ ਸਲਮਾਨ ਖਾਨ ਦੇ ਮੋਸਟ ਕੰਟਰੋਵਰਸ਼ੀਅਲ ਬਿੱਗ ਬਾਸ ਸੀਜ਼ਨ 13 ਦੀ ਵੀ ਤਿਆਰੀ ਸ਼ੁਰੂ ਹੋ ਗਈ ਹੈ।

ਬਿੱਗ ਬਾਸ ਆਪਣੇ ਨਵੇਂ ਸੀਜ਼ਨ ਦੇ ਨਾਲ ਕਈ ਨਵੇਂ ਟਵਿਸਟ ਲੈ ਕੇ ਆਉਣ ਵਾਲਾ ਹੈ। ਰਿਪੋਰਟਸ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਲਮਾਨ ਖਾਨ ਇਸ ਵਾਰ ਇਕੱਲੇ ਬਿੱਗ ਬਾਸ ਹੋਸਟ ਨਹੀਂ ਕਰਨਗੇ। ਸ਼ੋਅ ‘ਚ ਉਨ੍ਹਾਂ ਦੇ ਨਾਲ ਬਾਲੀਵੁੱਡ ਦੀ ਇੱਕ ਮਸ਼ਹੂਰ ਅਦਾਕਾਰਾ ਸਕਰੀਨ ਸ਼ੇਅਰ ਕਰ ਸਕਦੀ ਹੈ।

ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ਬਿੱਗ ਬਾਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਇਕੱਠੇ ਦੋ ਹੋਸਟ ਹੋ ਸਕਦੇ ਹਨ। ਦੂਜੀ ਹੋਸਟ ਦੇ ਤੌਰ ‘ਤੇ ਕਟਰੀਨਾ ਕੈਫ ਤੇ ਆਲੀਆ ਭੱਟ ਦਾ ਨਾਮ ਅੱਗੇ ਆ ਰਿਹਾ ਹੈ। ਹਾਲਾਂਕਿ ਦੋਵਾਂ ਦੇ ਨਾਮ ‘ਤੇ ਹਾਲੇ ਗੱਲ ਚੱਲ ਰਹੀ ਹੈ ਪਰ ਕਿਸੇ ਨੂੰ ਫਾਈਨਲ ਨਹੀਂ ਕੀਤਾ ਗਿਆ ਹੈ ।

ਸੂਤਰਾਂ ਦੀਆਂ ਮੰਨੀਏ ਤਾਂ ਸਲਮਾਨ ਖਾਨ ਨੇ ਆਪਣੇ ਆਪ ਮੇਕਰਸ ਨੂੰ ਇਹ ਆਈਡੀਆ ਦਿੱਤਾ ਹੈ ਕਿ ਇਸ ਵਾਰ ਇੱਕ ਫੀਮੇਲ ਹੋਸਟ ਵੀ ਹੋਣੀ ਚਾਹੀਦੀ ਹੈ । ਤਾਂਕਿ ਸ਼ੋਅ ਵਿੱਚ ਫਰੈਸ਼ਨੈੱਸ ਆ ਸਕੇ। ਗੱਲ ਜੇਕਰ ਵਰਕਫਰੰਟ ਦੀ ਗੱਲ ਕਰੀਏ ਤਾਂ ਸਲਮਾਨ ਤੇ ਕਟਰੀਨਾ ਛੇਤੀ ਜਿੱਥੇ ਇਕੱਠੇ ਭਾਰਤ ਵਿੱਚ ਨਜ਼ਰ ਆਉਣ ਵਾਲੇ ਹਨ ਤਾਂ ਉੱਥੇ ਹੀ ਆਲੀਆ ਭੱਟ ਦੇ ਕੋਲ ਫਿਲਹਾਲ ਪਾਈਪਲਾਈਨ ‘ਚ ਕਈ ਫਿਲਮਾਂ ਹਨ।

Share this Article
Leave a comment