ਮੁੰਬਈ : ‘ਦ ਕਪਿਲ ਸ਼ਰਮਾਂ ਸ਼ੋਅ” ਜਿਸ ਨੂੰ ਅੱਜ ਕੱਲ ਫਿਲਮੀ ਅਦਾਕਾਰ ਸਲਮਾਨ ਖਾਨ ਪ੍ਰੋਡਿਊਸ ਕਰ ਰਹੇ ਹਨ ਅਤੇ ਇਸੇ ਸ਼ੋਅ ਕਰਕੇ ਹੀ ਸਲਮਾਨ ਖਾਨ ਦੇ ਚਿਹਰੇ ‘ਤੇ ਬੜੀ ਖੁਸ਼ੀ ਝਲਕ ਰਹੀ ਹੈ। ਉਨ੍ਹਾਂ ਦੀ ਇਹ ਖੁਸ਼ੀ ਹੁਣ ਮੁੜ ਤੋਂ ਟੀ.ਵੀ. ਸਕਰੀਨ ‘ਤੇ ਵੇਖਣ ਨੂੰ ਮਿਲੇਗੀ। ਜੀ ਹਾਂ, ਇਹ ਬਿਲਕੁਲ ਸੱਚ ਹੈ ਇੱਕ ਵਾਰ ਫਿਰ ਸਲਮਾਨ ਆਪਣੀ ਪ੍ਰੋਡਕਸ਼ਨ ਨਾਲ ਤਿਆਰ ਕੀਤੇ ਸ਼ੋਅ ਰਾਹੀਂ ਲੋਕਾਂ ਦਾ ਮੰਨੋਰੰਜਨ ਕਰਨ ਜਾ ਰਹੇ ਹਨ। ਸੁਨਣ ‘ਚ ਆਇਆ ਹੈ ਕਿ ਇਸ ਵਾਰ ਸਲਮਾਨ ਖਾਨ ਪਹਿਲਵਾਨੀ ਜਗਤ ਵਿੱਚ ਐਂਟਰ ਕਰ ਰਹੇ ਹਨ ਭਾਵ ਇਹ ਫਿਲਮੀ ਅਦਾਕਾਰ ਵਿਸ਼ਵ ਪ੍ਰਸਿੱਧ ਪਹਿਲਵਾਨ ਖਿਡਾਰੀ ਗਾਮੇ ਦੀ ਜਿੰਦਗੀ ਨੂੰ ਪੇਸ਼ ਕਰਨ ਜਾ ਰਹੇ ਹਨ।
ਦੱਸ ਦਈਏ ਕਿ ਪਹਿਲਾਂ ਤਾਂ ਸਲਮਾਨ ਖਾਨ ਨੇ ਇਸ ਪ੍ਰਸਿੱਧ ਖਿਡਾਰੀ ਦੇ ਜੀਵਨ ‘ਤੇ ਇੱਕ ਫਿਲਮ ਬਣਾਉਣ ਦਾ ਫੈਸਲਾ ਕੀਤਾ ਸੀ ਪਰ ਹੁਣ ਇਸ ਫੈਸਲੇ ‘ਚ ਥੋੜੀ ਜਿਹੀ ਤਬਦੀਲੀ ਆ ਚੁੱਕੀ ਹੈ ਭਾਵ ਹੁਣ ਇਸ ਪ੍ਰਸਿੱਧ ਖਿਡਾਰੀ ਦੇ ਜੀਵਨ ‘ਤੇ ਕੋਈ 2 ਘੰਟਿਆਂ ਦੀ ਫਿਲਮ ਨਹੀਂ ਬਲਕਿ ਇੱਕ ਟੀ.ਵੀ. ਸੀਰੀਅਲ ਬਨਣ ਜਾ ਰਿਹਾ ਹੈ। ਇਸ ਸ਼ੋਅ ‘ਚ ਸੋਹਲ ਖਾਨ ਅਤੇ ਮੁਹੰਮਦ ਨਾਜ਼ਿਮ ਜਿਹੇ ਪ੍ਰਸਿੱਧ ਕਲਾਕਾਰ ਕੰਮ ਕਰ ਰਹੇ ਹਨ। ਇਸ ਸੀਰੀਅਲ ਨੂੰ ਪੁਨੀਤ ਇੱਸਰ ਡਾਇਰੈਕਟ ਕਰ ਰਹੇ ਹਨ। ਜਾਣਕਾਰੀ ਮੁਤਾਬਕ ਇਸ ਸ਼ੋਅ ਦੀ ਸੂਟਿੰਗ ਲੰਦਨ ਅਤੇ ਪੰਜਾਬ ‘ਚ ਹੋਵੇਗੀ ਅਤ ਇਹ ਸ਼ੂਟਿੰਗ ਬਹੁਤ ਜਲਦ ਅਪ੍ਰੈਲ ਮਹੀਨੇ ‘ਚ ਸ਼ੁਰੂ ਹੋਣ ਜਾ ਰਹੀ ਹੈ।