ਸਰੀਰਕ ਸਬੰਧ ਬਣਾਉਣ ਦੇ ਚੱਕਰ ‘ਚ ਮਹਿਲਾ ਅਫਸਰ ਨੇ 3 ਸਾਲਾ ਬੱਚੀ ਨੂੰ ਕਾਰ ‘ਚ ਹੀ ਛੱਡਿਆ, ਸਾਹ ਘੁੱਟਣ ਨਾਲ ਮੌਤ

ਇੱਕ ਮਹਿਲਾ ਪੁਲਿਸ ਅਫਸਰ ਆਪਣੀ ਹੀ ਬੌਸ ਨਾਲ ਸਰੀਰਕ ਸਬੰਧ ਬਣਾਉਣ ‘ਚ ਰੁੱਝੀ ਰਹੀ ਅਤੇ ਉਸਦੀ ਬੱਚੀ ਦੀ ਗਰਮੀ ‘ਚ ਸਾਹ ਘੁੱਟਣ ਕਾਰਨ ਮੌਤ ਹੋ ਗਈ। ਇਹ ਮਾਮਲਾ 2016 ਦਾ ਹੈ ਜਦੋਂ ਮਹਿਲਾ ਅਫਸਰ ਆਪਣੀ ਤਿੰਨ ਸਾਲ ਦੀ ਧੀ ਨੂੰ ਕਾਰ ‘ਚ ਛੱਡ ਆਪਣੇ ਬੌਸ ਨਾਲ ਸਰੀਰਕ ਸਬੰਧ ਬਣਾਉਣ ਉਸ ਦੇ ਘਰ ਗਈ। ਉਦੋਂ ਉਸ ਦੀ ਧੀ ਚਾਰ ਘੰਟੇ ਕਾਰ ‘ਚ ਬੰਦ ਰਹੀ ਤੇ ਕਾਰ ‘ਚ ਦਮ ਘੁੱਟਣ ਕਾਰਨ ਬੱਚੀ ਦੀ ਮੌਤ ਹੋ ਗਈ ਸੀ।


ਮਿੱਸੀਸਿੱਪੀ ਦੇ ਗਲਫ਼ਪੋਰਟ ਦੀ ਸਾਬਕਾ ਪੁਲਿਸ ਅਧਿਕਾਰੀ ਕੇਸੀ ਬੇਰਕਰ ਨੇ ਅਦਾਲਤ ਸਾਹਮਣੇ ਕਬੂਲਦਿਆਂ ਕਿਹਾ ਕੀ ਉਹ ਆਪਣੀ ਤਿੰਨ ਸਾਲਾਂ ਦੀ ਧੀ ਨੂੰ ਪਾਰਕਿੰਗ ‘ਚ ਲੱਗੀ ਕਾਰ ‘ਚ ਛੱਡ ਕੇ ਚਲੀ ਗਈ ਸੀ। ਕਾਰ ਦਾ ਏਸੀ ਕੰਮ ਨਹੀਂ ਕਰ ਰਿਹਾ ਸੀ ਅਤੇ ਉਹ ਬੌਸ ਨਾਲ ਸੈਕਸ ਕਰਨ ਚਲੀ ਗਈ, ਜਿਸ ਤੋਂ ਬਾਅਦ ਉਹ ਉੱਥੇ ਹੀ ਸੌਂ ਗਈ। ਜਦੋਂ ਬੱਚੀ ਨੂੰ ਹਸਪਤਾਲ ਲਿਜਾਇਆ ਗਿਆ ਉਸ ਵੇਲੇ ਉਸਦਾ ਤਾਪਮਾਨ 41 ਡਿਗਰੀ ਸੀ।


ਲਗਭਗ ਚਾਰ ਘੰਟੇ ਬਾਅਦ ਜਦੋਂ ਉਹ ਵਾਪਸ ਆਈ ਤਾਂ ਉਦੋਂ ਤਕ ਉਸ ਦੀ ਤਿੰਨ ਸਾਲਾਂ ਧੀ ਦੀ ਮੌਤ ਹੋ ਚੁੱਕੀ ਸੀ। ਕੋਰਟ ਨੇ ਜਿੱਥੇ ਕੇਸੀ ਨੂੰ ਗੁਨਾਹਗਾਰ ਮੰਨਿਆ ਹੈ ਉੱਥੇ ਹੀ ਉਸ ਦੇ ਬੌਸ ਨੂੰ ਬਰੀ ਕਰ ਦਿੱਤਾ ਹੈ। ਪਰ ਇਸ ਮਾਮਲੇ ‘ਚ ਸਰਕਾਰੀ ਵਕੀਲ ਨੇ ਸਾਬਕਾ ਪੁਲਿਸ ਅਫਸਰ ਕੇਸੀ (30) ਨੂੰ 20 ਸਾਲ ਦੀ ਸਜ਼ਾ ਦੀ ਮੰਗ ਕੀਤੀ ਹੈ।

Check Also

ਕੈਨੇਡਾ ‘ਚ ਹੋਈ ਗੋਲੀਬਾਰੀ ਦੇ ਮਾਮਲੇ ‘ਚ ਜਪਦੀਪ ਰੰਧਾਵਾ ਗ੍ਰਿਫ਼ਤਾਰ

ਮਿਸੀਸਾਗਾ: ਮਿਸੀਸਾਗਾ ਵਿੱਚ ਬੀਤੇ ਸਾਲ ਇੱਕ ਰੈਸਟੋਰੈਂਟ ‘ਚ ਹੋਈ ਗੋਲੀਬਾਰੀ ਦੇ ਮਾਮਲੇ ‘ਚ ਹੁਣ ਪੀਲ …

Leave a Reply

Your email address will not be published.