ਭਾਰਤੀ ਮਹਿਲਾ ਵਲੋਂ ਵਰਕ ਪਰਮਿਟ ਜਾਰੀ ਕਰਨ ‘ਚ ਦੇਰੀ ਦੇ ਚਲਦਿਆਂ ਅਮਰੀਕਾ ਖਿਲਾਫ ਮੁਕੱਦਮਾ ਦਰਜ

TeamGlobalPunjab
1 Min Read

ਵਾਸ਼ਿੰਗਟਨ: ਇੱਕ ਭਾਰਤੀ ਮਹਿਲਾ ਨੇ ਵਰਕ ਪਰਮਿਟ ਜਾਰੀ ਕਰਨ ਵਿੱਚ ਦੇਰੀ ਦੇ ਚਲਦਿਆਂ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਖਿਲਾਫ ਮੁਕੱਦਮਾ ਦਰਜ ਕਰਵਾਇਆ ਹੈ। ਜਿਸ ਵਿੱਚ ਅਧਿਕਾਰੀਆਂ ‘ਤੇ ਘੱਟੋਂ-ਘੱਟ 75,000 ਗੈਰ-ਰਜਿਸਟਰਡ ਰੁਜ਼ਗਾਰ ਅਧਿਕਾਰ ਦਸਤਾਵੇਜ਼ਾਂ ਦੇ ਬੈਕਲਾਗ ਨੂੰ ਰੋਕਣ ਦਾ ਇਲਜ਼ਾਮ ਵੀ ਲਗਾਇਆ ਗਿਆ ਹੈ।

ਰੰਜਿਤਾ ਸੁਬਰਮਣਿਅਮ ਜੋ ਐਚ-4 ਵੀਜ਼ਾ ‘ਤੇ ਹਨ ਅਤੇ ਉਨ੍ਹਾਂ ਦੇ ਪਤੀ ਵਿਨੋਦ ਸਿੰਹਾ ਐਚ-1ਬੀ ਵਰਕ ਵੀਜ਼ਾ ‘ਤੇ ਹਨ। ਓਹਾਇਓ ਵਿੱਚ ਇੱਕ ਸਮੂਹ ਅਦਾਲਤ ‘ਚ ਦਰਜ ਇੱਕ ਮੁਕੱਦਮੇ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਆਵੇਦਨ ਵਿੱਚ ਉਨ੍ਹਾਂ ਦੇ ਐਚ-4 ਸਟੇਟਸ ਅਤੇ ਰੁਜ਼ਗਾਰ ਅਧਿਕਾਰ ਦਸਤਾਵੇਜ਼ ਦਾ ਵਿਸਥਾਰ ਕੀਤਾ ਗਿਆ ਹੈ। ਈਏਡੀ ( Employment Authorisation Document) ਨੂੰ 7 ਅਪ੍ਰੈਲ ਨੂੰ ਮਨਜ਼ੂਰੀ ਦਿੱਤੀ ਗਈ ਸੀ, ਪਰ ਹਾਲੇ ਤੱਕ ਉਸ ਨੂੰ work authorization card ਨਹੀਂ ਮਿਲਿਆ ਹੈ। ਜੇਕਰ ਉਹ 9 ਅਗਸਤ, 2020 ਤੱਕ ਰੁਜ਼ਗਾਰ ਅਧਿਕਾਰ ਦਾ ਪ੍ਰਮਾਣ ਨਹੀਂ ਦਿੰਦੀ ਹਨ ਤਾਂ ਉਹ ਆਪਣੀ ਨੌਕਰੀ ਖੋਹ ਦੇਣਗੀ।

H-4 ਵੀਜਾ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ ਵਲੋਂ H-1B ਵੀਜ਼ਾ ਧਾਰਕਾਂ ਦੇ ਪਰਿਵਾਰਕ ਦੇ ਮੈਬਰਾਂ ਨੂੰ ਜਾਰੀ ਕੀਤਾ ਜਾਣ ਵਾਲਾ ਵੀਜ਼ਾ ਹੈ। H-4 ਵੀਜ਼ਾ ‘ਤੇ ਜੀਵਨਸਾਥੀ EAD ਲਈ ਆਵੇਦਨ ਕਰ ਸਕਦੇ ਹਨ।

Share this Article
Leave a comment