ਕੋਟਯਮ: ਕੇਰਲ ਦੇ ਇੱਕ ਸਰਕਾਰੀ ਹਸਪਤਾਲ ‘ਚ ਲਾਪਰਵਾਹੀ ਦਾ ਬੇਹੱਦ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਪ੍ਰਾਈਵੇਟ ਲੈਬ ਦੀ ਰਿਪੋਰਟ ‘ਚ ਔਰਤ ਨੂੰ ਕੈਂਸਰ ਹੋਣ ਦੀ ਗੱਲ ਸਾਹਮਣੇ ਆਈ ਜਿਸ ਤੋਂ ਬਾਅਦ ਡਾਕਟਰਾਂ ਨੇ ਉਸਦੀ ਕੀਮੋਥੈਰੇਪੀ ਕਰ ਦਿੱਤੀ। ਪਰ ਉਸ ਤੋਂ ਬਾਅਦ ਜਦੋਂ ਸਰਕਾਰੀ ਹਸਪਤਾਲ ਦੀ ਰਿਪੋਰਟ ਆਈ ਤਾਂ ਪਤਾ ਚੱਲਿਆ ਉਸ ਨੂੰ ਕੈਂਸਰ ਹੀ ਨਹੀਂ ਸੀ। ਔਰਤ ਦੀ ਸ਼ਿਕਾਇਤ ਤੋਂ ਬਾਅਦ ਕੇਰਲ ਦੇ ਸਿਹਤ ਮੰਤਰੀ ਕੇਕੇ ਸ਼ੈਲਜਾ ਨੇ ਜਾਂਚ ਦੇ ਆਦੇਸ਼ ਦਿੱਤੇ ਹਨ।
ਅਧਿਕਾਰੀਆਂ ਨੇ ਕਿਹਾ ਕਿ ਔਰਤ ਦੀ ਹਸਪਤਾਲ ‘ਚ ਕੀਮੋਥੈਰੇਪੀ ਦਾ ਇਲਾਜ ਇੱਕ ਪ੍ਰਾਇਵੇਟ ਲੈਬ ਦੀ ਰਿਪੋਰਟ ਦੇ ਆਧਾਰ ‘ਤੇ ਸ਼ੁਰੂ ਕੀਤਾ ਗਿਆ, ਜਿੱਥੇ ਉਸਨੇ ਸੈਂਪਲ ਦਿੱਤਾ ਸੀ। ਮਵੇਲਿੱਕਾਰਾ ਦੀ ਰਹਿਣ ਵਾਲੀ ਔਰਤ ਨੇ ਕਿਹਾ ਕਿ ਉਸਦੀ ਛਾਤੀ ‘ਚ ਗੱਠ ਨੂੰ ਲੈ ਕੇ 28 ਫਰਵਰੀ ਨੂੰ ਹਸਪਤਾਲ ਦੇ ਜਨਰਲ ਸਰਜਰੀ ਡਿਪਾਰਟਮੈਂਟ ਵਿੱਚ ਇਲਾਜ ਚਲ ਰਿਹਾ ਸੀ। ਇੱਥੇ ਉਸਦੇ ਸੈਂਪਲ ਲਏ ਗਏ ਅਤੇ ਟੈਸਟ ਲਈ ਉਸ ਨੂੰ ਸਰਕਾਰੀ ਅਤੇ ਪ੍ਰਾਇਵੇਟ ਲੈਬ ‘ਚ ਭੇਜ ਦਿੱਤਾ ਗਿਆ।
ਪ੍ਰਾਈਵੇਟ ਲੈਬ ਦੀ ਰਿਪੋਰਟ ਤੋਂ ਉਸਨੂੰ ਕੈਂਸਰ ਹੋਣ ਦੀ ਗੱਲ ਪਤਾ ਲੱਗੀ ਤੇ ਰਿਪੋਰਟ ਦੇ ਮਿਲਦਿਆਂ ਹੀ ਡਾਕਟਰਾਂ ਨੇ ਉਸਦਾ ਇਲਾਜ ਸ਼ੁਰੂ ਕਰ ਦਿੱਤਾ। ਜਦੋਂ ਦੋ ਹਫਤੇ ਬਾਅਦ ਸਰਕਾਰੀ ਹਸਪਤਾਲ ਦੀ ਰਿਪੋਰਟ ਆਈ ਸਭ ਦੇ ਹੋਸ਼ ਉੱਡ ਗਏ ਜਿਸ ਤੋਂ ਪਤਾ ਲੱਗਿਆ ਉਸ ਨੂੰ ਕੈਂਸਰ ਹੀ ਨਹੀਂ ਸੀ। ਇਸ ਤੋਂ ਤੁਰੰਤ ਬਾਅਦ ਹੀ ਡਾਕਟਰਾਂ ਵੱਲੌਂ ਕਿਮੋਥੈਰੇਪੀ ਦੀ ਪ੍ਰਕਿਰਿਆ ਰੋਕ ਦਿੱਤੀ ਗਈ ਤੇ ਓਨਕੋਲੋਜੀ ਵਿਭਾਗ ਨੇ ਉਸਨੂੰ ਵਾਪਸ ਜਨਰਲ ਸਰਜਰੀ ਵਿਭਾਗ ਨੂੰ ਟਰਾਂਸਫਰ ਕਰ ਦਿੱਤਾ। ਜਿੱਥੇ ਉਸ ਦੀ ਛਾਤੀ ਦੀ ਗੱਠ ਕੱਢਣ ਦਾ ਇਲਾਜ ਹੋਇਆ। ਪ੍ਰਾਇਵੇਟ ਲੈਬ ਵਿੱਚ ਜੋ ਸੈਂਪਲ ਟੈਸਟ ਕੀਤੇ ਗਏ, ਉਸ ਦਾ ਪ੍ਰੀਖਣ ਦੁਬਾਰਾ ਸਰਕਾਰੀ ਹਸਪਤਾਲ ਤੇ ਤਿਰੂਵਨੰਤਪੁਰਮ ਦੇ ਖੇਤਰੀ ਕੈਂਸਰ ਕੇਂਦਰ ( ਆਰਸੀਸੀ ) ਵਿੱਚ ਹੋਇਆ। ਦੋਵਾਂ ਹੀ ਰਿਪੋਰਟਸ ‘ਚ ਸਾਹਮਣੇ ਆਇਆ ਕਿ ਔਰਤ ਨੂੰ ਕੈਂਸਰ ਨਹੀਂ ਸੀ।
ਇਸ ਤੋਂ ਬਾਅਦ ਔਰਤ ਨੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਇਸ ਮਾਮਲੇ ਦੀ ਸ਼ਿਕਾਇਤ ਸਿਹਤ ਮੰਤਰੀ ਨੂੰ ਕਰ ਦਿੱਤੀ। ਔਰਤ ਨੇ ਇਹ ਵੀ ਕਿਹਾ ਕਿ ਉਸਨੂੰ ਹਸਪਤਾਲ ‘ਚ ਗਲਤ ਇਲਾਜ ਦੇ ਕਾਰਨ ਕਈ ਗੰਭੀਰ ਸਾਇਡ ਇਫੈਕਟਸ ਦਾ ਵੀ ਸਾਹਮਣਾ ਕਰਨਾ ਪਿਆ। ਮੰਤਰੀ ਨੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਮਾਮਲੇ ਦੀ ਜਾਂਚ ਸੌਂਪਣ ਦਾ ਆਦੇਸ਼ ਦਿੱਤਾ ਹੈ।
ਸਰਕਾਰੀ ਹਸਪਤਾਲ ਨੇ ਔਰਤ ਦਾ ਗਲਤੀ ਨਾਲ ਕੀਤਾ ਕੈਂਸਰ ਦਾ ਇਲਾਜ, ਕੀਮੋਥੈਰੇਪੀ ਤੋਂ ਬਾਅਦ ਆਈ ਰਿਪੋਰਟ ਦੇਖ ਉੱਡੇ ਹੋਸ਼
Leave a Comment
Leave a Comment