ਸ਼ਰਾਬੀ ਚੂਹੇ ਹੁਣ ਨਿਕਲੇ ਚੋਰ, ਸ਼ੋਅਰੂਮ ‘ਚੋਂ ਉੜਾਏ ਕਰੋੜਾਂ ਦੇ ਹੀਰੇ, ਸੀਸੀਟੀਵੀ ‘ਚ ਕੈਦ

ਬਿਹਾਰ : ਇੱਥੇ ਦੇ ਇੱਕ ਸ਼ਹਿਰ ‘ਚ ਚੂਹੇ ਸਿਰਫ਼ ਸ਼ਰਾਬ ਦਾ ਸੇਵਨ ਹੀ ਨਹੀਂ ਕਰਦੇ ਸਗੋਂ ਉਹ ਚੋਰੀ ਵੀ ਕਰਦੇ ਹਨ। ਇਹ ਚੂਹੇ ਕਿਸੇ ਮਾਮੂਲੀ ਚੀਜ਼ ਦੀ ਚੋਰੀ ਨਹੀਂ ਕਰਦੇ। ਇਹ ਚੂਹੇ ਕਰਦੇ ਹਨ ਹੀਰੇ ਚੋਰੀ ! ਸੁਣ ਕੇ ਹੈਰਾਨੀ ਹੋ ਗਈ ? ਜੀ ਹਾਂ ਸਰਕਾਰੀ ਸ਼ਰਾਬ ਝੀਕੇ ਵਾਲੇ ਬਿਹਾਰ ਦੇ ਚੂਹੇ ਹਾਈ ਪ੍ਰੋਫਾਇਲ ਚੋਰ ਹੈ।

ਮੀਡੀਆ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜਵੈਲਰੀ ਦੀ ਦੁਕਾਨ ਵਿੱਚ ਉਸ ਸਮੇ ਹੜਕੰਪ ਮੱਚ ਗਿਆ, ਜਦੋਂ ਦੁਕਾਨ ਦੇ ਸਟਾਕ ਤੋਂ ਹੀਰੇ ਦੀ ਜਵੈਲਰੀ ਗਾਇਬ ਮਿਲੀ। ਦੁਕਾਨ ਦੇ ਮਾਲਿਕ ਨੂੰ ਆਪਣੇ ਕਰਮਚਾਰੀਆਂ ‘ਤੇ ਸ਼ੱਕ ਹੋਇਆ ਪਰ ਸਾਰੇ ਆਪਣੇ ਆਪ ਨੂੰ ਬੇਗੁਨਾਹ ਦੱਸਣ ਲੱਗੇ। ਇਸ ਤੋਂ ਬਾਅਦ ਪਟਨਾ ਦੇ ਬੋਰਿੰਗ ਰੋਡ ਸਥਿਤ ਇਸ ਜਵੈਲਰੀ ਦੁਕਾਨ ‘ਚ ਲੱਗੇ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਗਿਆ। ਫੁਟੇਜ ਵਿੱਚ ਹੈਰਾਨ ਕਰ ਦੇਣ ਵਾਲੀ ਤਸਵੀਰ ਸਾਹਮਣੇ ਆਈ। ਸੀਸੀਟੀਵੀ ਫੁਟੇਜ ‘ਚ ‘ਜਵੈਲ ਥੀਫ’ ਚੂਹੇ ਨਿਕਲੇ।

ਜਾਣਕਾਰੀ ਮੁਤਾਬਕ ਦੁਕਾਨ ਦੇ ਕਿਸੇ ਨੋਕ ਤੋਂ ਅੰਦਰ ਆਏ ਚੂਹੇ ਸੀਸੀਟੀਵੀ ‘ਚ ਹੀਰੇ ਦੀ ਜਵੈਲਰੀ ਅੰਦਰ ਦਾਖਿਲ ਹੋਏ। ਚੂਹੇ ਬੜੀ ਆਸਾਨੀ ਨਾਲ ਜਵੈਲਰੀ ਦੇ ਪਾਕੇਟ ਨੂੰ ਆਪਣੇ ਮੂੰਹ ‘ਚ ਦੱਬ ਕੇ ਲੈ ਜਾਂਦੇ ਵਿਖੇ ਅਤੇ ਇਸਦੀ ਭਿਣਕ ਕਿਸੇ ਨੂੰ ਨਹੀਂ ਲੱਗੀ। ਪਤਾ ਲੱਗਾ ਕਿ ਹੀਰੇ ਚੋਰੀ ਕਰਨ ਤੋਂ ਬਾਅਦ ਚੂਹਾ ਦੁਕਾਨ ਬਾਹਰ ਵੀ ਬੜੀ ਆਸਾਨੀ ਨਾਲ ਨਿਕਲ ਆਇਆ । ਦੁਕਾਨ ਮਾਲਿਕ ਦੇ ਮੁਤਾਬਕ ਹੀਰਿਆਂ ਦੀ ਭਾਲ ਜਾਰੀ ਹੈ। ਇਸ ਚੂਹੇ ਚੋਰ ਕਾਰਨ ਇਲਾਕੇ ਦੇ ਕਾਰੋਬਾਰੀਆਂ ‘ਚ ਡਰ ਦਾ ਮਾਹੌਲ ਹੈ ।

Check Also

ਦੇਸ਼ ਦੀ ਆਜ਼ਾਦੀ ‘ਚ ਮੁਸਲਮਾਨਾਂ ਦਾ ਵੀ ਯੋਗਦਾਨ: ਓਵੈਸੀ

ਹੈਦਰਾਬਾਦ: ਏਆਈਐਮਆਈਐਮ ਮੁਖੀ ਅਸਦੁਦੀਨ ਓਵੈਸੀ ਨੇ ਹੈਦਰਾਬਾਦ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਦੌਰਾਨ ਉਨ੍ਹਾਂ …

Leave a Reply

Your email address will not be published.