ਵਿਕਾਸ ਸਵਰੂਪ ਵਿਦੇਸ਼ੀ ਮੰਤਰਾਲੇ ਦੇ ਨਵੇਂ ਸਕੱਤਰ ਨਿਯੁਕਤ

TeamGlobalPunjab
1 Min Read

ਟੋਰਾਂਟੋ: ਵਿਦੇਸ਼ੀ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੂੰ ਮੰਤਰਾਲੇ ਦੇ ਸਕੱਤਰ ਵਜੋਂ ਨਿਯੁਕਤ ਕੀਤਾ ਗਿਆ ਹੈ ਜਿੱਥੇ ਉਹ ਕੌਂਸਲਰ, ਪਾਸਪੋਰਟ, ਵੀਜ਼ਾ ਤੇ ਵਿਦੇਸ਼ਾਂ ‘ਚ ਵੱਸਦੇ ਭਾਰਤੀਆਂ ਸਬੰਧੀ ਮਾਮਲਿਆਂ ਨੂੰ ਵੇਖਣਗੇ। ਵਿਕਾਸ ਸਵਰੂਪ ਵੱਲੋਂ ਆਦੇਸ਼ਾਂ ਮੁਤਾਬਕ 1 ਅਗਸਤ 2019 ਤੋਂ ਵਿਦੇਸ਼ ਮੰਤਰਾਲੇ ਵਿਚ ਸਕੱਤਰ ਵੱਜੋਂ ਆਪਣਾ ਅਹੁਦਾ ਸੰਭਾਲਣਗੇ।

ਦੱਸ ਦੇਈਏ ਇਸ ਤੋਂ ਪਹਿਲਾਂ ਇਸ ਅਹੁਦੇ ‘ਤੇ ਸੰਜੀਵ ਅਰੋੜਾ ਤਾਇਨਾਤ ਸਨ, ਉਨ੍ਹਾਂ ਨੇ 25 ਫਰਵਰੀ 2019 ਨੂੰ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਸੰਜੀਵ ਅਰੋੜਾ ਲੇਬਨਾਨ ‘ਚ ਭਾਰਤ ਦੇ ਰਾਜਦੂਤ ਸਨ। ਭਾਰਤੀ ਵਿਦੇਸ਼ ਸੇਵਾ ਦੇ 1986 ਬੈਚ ਦੇ ਅਧਿਕਾਰੀ ਸਵਰੂਪ, ਵਰਤਮਾਨ ਵਿਚ ਓਟਾਵਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਹਨ।

ਦੱਸ ਦੇਈਏ ਵਿਕਾਸ ਸਵਰੂਪ ਦਾ ਜਨਮ ਇਲਾਹਾਬਾਦ ਦਾਤ ਹੈ ਤੇ ਉਨ੍ਹਾਂ ਨੇ ਇਲਾਹਾਬਾਦ ਯੂਨੀਵਰਸਿਟੀ ‘ਚ ਇਤਿਹਾਸ, ਮਨੋਵਵਿਗਿਆਨ ਅਤੇ ਦਰਸ਼ਨ ਸ਼ਾਸਤਰ ਦਾ ਅਧਿਐਨ ਕੀਤਾ। ਵਿਕਾਸ ਭਾਰਤੀ ਵਿਦੇਸ਼ ਸੇਵਾ ਦੇ 1986 ਬੈਚ ਦੇ ਅਧਿਕਾਰੀ ਹਨ। ਇਸ ਤੋਂ ਪਹਿਲਾਂ ਉਹ ਕੈਨੇਡਾ ਦੇ ਹਾਈ ਕਮਿਸ਼ਨਰ ਅਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵੀ ਰਹਿ ਚੁੱਕੇ ਹਨ। ਵਿਕਾਸ ਸਵਰੂਪ ਬ੍ਰਿਟੇਨ, ਅਮਰੀਕਾ ਅਤੇ ਤੁਰਕੀ ਵਿਚ ਭਾਰਤੀ ਵਿਦੇਸ਼ ਸੇਵਾਵਾਂ ਵਿਚ ਕੰਮ ਕਰ ਚੁੱਕੇ ਹਨ ਤੇ ਉਨ੍ਹਾਂ ਨੇ ਕਈ ਨਾਮੀ ਅਖਬਾਰਾਂ-ਮੈਗਜ਼ੀਨਾਂ ਲਈ ਲਿਖਿਆ ਹੈ।

Share this Article
Leave a comment