Home / ਸਿਆਸਤ / ਵਿਆਹ ਤੋਂ ਪਹਿਲਾਂ ਆਹ ਕੀ ਕਹਿ ਗਈ ਪ੍ਰੋ: ਬਲਜਿੰਦਰ ਕੌਰ? ਪੈ ਗਈਆਂ ਭਾਜੜਾਂ!..

ਵਿਆਹ ਤੋਂ ਪਹਿਲਾਂ ਆਹ ਕੀ ਕਹਿ ਗਈ ਪ੍ਰੋ: ਬਲਜਿੰਦਰ ਕੌਰ? ਪੈ ਗਈਆਂ ਭਾਜੜਾਂ!..

ਚੰਡੀਗੜ੍ਹ : ਭਾਵੇਂ ਕਿ ਆਮ ਆਦਮੀ ਪਾਰਟੀ ਦੀ ਮੁੱਖ ਬੁਲਾਰਨ ਪ੍ਰੋ: ਬਲਜਿੰਦਰ ਕੌਰ ਦਾ ਵਿਆਹ ਨਜ਼ਦੀਕ ਆ ਰਿਹਾ ਹੈ ਤੇ ਉਨ੍ਹਾਂ ਦੇ ਘਰੇਲੂ ਰੁਝੇਵੇਂ ਵੱਧਦੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਉਹ ਪਾਰਟੀ ਨੂੰ ਆਪਣਾ ਪੂਰਾ ਸਮਾਂ ਦੇ ਰਹੇ ਹਨ। ਅਕਾਲੀ ਦਲ ਵੱਲੋਂ ਮਾਘੀ ਮੌਕੇ ਲਾਈ ਗਈ ਸਿਆਸੀ ਸਟੇਜ ਤੋਂ ਦਿੱਤੇ ਵੱਡੇ ਬਾਦਲ ਦੇ ਭਾਸਣ ਦਾ ਪੋਸਟਮਾਰਟਮ ਕਰਦਿਆਂ ਉਨ੍ਹਾਂ ਨੇ ਬਾਦਲਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਬੋਲਦਿਆਂ ਬੀਬੀ ਬਲਜਿੰਦਰ ਕੌਰ ਨੇ ਕਿਹਾ ਹੈ ਕਿ ਬਾਦਲਾਂ ਨੂੰ ਪੰਜਾਬ ਦੇ ਪਾਣੀ ਐਸ ਵਾਈ ਐਲ ਨਹਿਰ, ਪੰਜਾਬੀ ਬੋਲਦੇ ਇਲਾਕੇ ਤੇ ਚੰਡੀਗੜ੍ਹ ਵਰਗੇ ਮੁੱਦੇ ਸੱਤਾ ‘ਚੋਂ ਬਾਹਰ ਹੁੰਦਿਆਂ ਹੀ ਯਾਦ ਆਉਂਦੇ ਹਨ। ਜੇਕਰ ਸਮਾਂ ਰਹਿੰਦਿਆਂ ਇਹ ਲੋਕ ਇਨ੍ਹਾਂ ਮੁੱਦਿਆਂ ਤੇ ਗੰਭੀਰਤਾ ਨਾਲ ਵਿਚਾਰ ਕਰਦੇ ਤਾਂ ਕੋਈ ਕਾਰਨ ਨਹੀਂ ਸੀ ਕਿ ਇਹ ਹੱਲ ਨਾ ਹੁੰਦੇ।

ਆਮ ਆਦਮੀ ਪਾਰਟੀ ਦੀ ਬੁਲਾਰਨ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਲਈ ਤਾਂ ਪੰਜਾਬ ਦੇ ਮੁੱਦੇ ਸਿਰਫ ਸਿਆਸੀ ਰੋਟੀਆਂ ਸੇਕਣ ਵਾਲਾ ਬਾਲਣ ਬਣ ਕੇ ਰਹਿ ਗਿਆ ਹੈ ਜਿਸ ਨੂੰ ਬਾਲ ਕੇ ਉਹ ਰੋਟੀਆਂ ਸੇਕ ਆਪਣੀ ਸੱਤਾ ਵਾਲੀ ਭੁੱਖ ਮਿਟਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਦੀ ਜੋ ਹਾਲਤ ਉਸ ਲਈ ਸ਼੍ਰੋਮਣੀ ਅਕਾਲੀ ਦਲ ਹੋਰਨਾ ਉਨ੍ਹਾਂ ਪਾਰਟੀਆਂ ਦੇ ਨਾਲ ਬਰਾਬਰ ਦੀ ਜਿੰਮੇਵਾਰ ਹੈ ਜਿਹੜੀਆਂ ਸੂਬੇ ਦੀ ਸੱਤਾ ਤੇ ਕਾਬਿਜ਼ ਰਹਿ ਚੁਕੀਆਂ ਹਨ। ਪ੍ਰੋ: ਬਲਜਿੰਦਰ ਕੌਰ ਨੇ ਸਵਾਲ ਕੀਤਾ ਕਿ ਬਾਦਲਾਂ ਨੂੰ ਪੰਜਾਬ ਦੇ ਮੁੱਦੇ ਉਦੋਂ ਹੀ ਕਿਉਂ ਯਾਦ ਆਉਂਦੇ ਹਨ, ਜਦੋਂ ਸੱਤਾ ਉਨ੍ਹਾਂ ਦੇ ਹੱਥਾਂ ਵਿੱਚੋਂ ਰੇਤ ਵਾਂਗ ਕਿਰ ਜਾਂਦੀ ਹੈ?

Check Also

ਝੂਠਾ ਪੁਲਿਸ ਮੁਕਾਬਲਾ ਕੇਸ ‘ਚ ਪੈ ਗਿਆ ਰੌਲਾ? ਕੈਪਟਨ ਦੇ ਸੁਰੱਖਿਆ ਸਲਾਹਕਾਰ ਖ਼ੂਬੀ ਰਾਮ ਬਾਰੇ ਸੀਬੀਆਈ ਨੇ ਦਾਇਰ ਕਰ ਤਾ ਅਜਿਹਾ ਜਵਾਬ, ਕਿ ਅਦਾਲਤ ‘ਚ ਛਾ ਗਈ ਚੁੱਪੀ! ..

ਮੁਹਾਲੀ : ਸੀਬੀਆਈ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ …

Leave a Reply

Your email address will not be published. Required fields are marked *