ਲੁਧਿਆਣਾ ‘ਚ ਦੋਸਤ ਨਾਲ ਘੁੰਮਣ ਗਈ ਲੜਕੀ ਨੂੰ ਅਗਵਾਹ ਕਰ 12 ਦਰਿੰਦਿਆਂ ਨੇ ਕੀਤਾ ਬਲਾਤਕਾਰ, 2 ਗ੍ਰਿਫ਼ਤਾਰ

Prabhjot Kaur
2 Min Read

ਜਗਰਾਓਂ: ਲੁਧਿਆਣਾ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਕੁੜੀ ਨਾਲ 12 ਵਿਅਕਤੀਆਂ ਵਲੋਂ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮਾਂ ਨੇ ਪਹਿਲਾਂ ਕੁੜੀ ਨੂੰ ਅਗਵਾ ਕੀਤਾ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ।
ਇਸ ਮਾਮਲੇ ‘ਚ ਕਾਰਵਾਈ ਨੂੰ ਲੈ ਕੇ ਪੁਲਿਸ ਦੀ ਵੱਡੀ ਕੋਤਾਹੀ ਸਾਹਮਣੇ ਆਈ ਹੈ। ਜਿਸ ‘ਤੇ ਹੁਣ ਸਮੇਂ ‘ਤੇ ਕਾਰਵਾਈ ਨਾ ਕਰਨ ਵਾਲੇ ਏਐਸਆਈ ਵਿਦੀਆ ਰਾਤਨ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ ਇਸ ਘਟਨਾ ਤੋਂ 27 ਘੰਟੇ ਬਾਅਦ ਕੇਸ ਦਰਜ ਕੀਤਾ ਗਿਆ ਸੀ। ਸੋਮਵਾਰ ਨੂੰ ਡੀਆਈਜੀ ਰਣਬੀਰ ਖਟੜਾ , ਐਸਐਸਪੀ ਵਰਿੰਦਰ ਸਿੰਘ ਬਰਾੜ, ਫਾਰੇਂਸਿਕ ਟੀਮਾਂ ਸਮੇਤ ਹੋਰ ਅਧਿਕਾਰੀ ਜਾਂਚ ਲਰਨ ਪਹੁੰਚੇ। ਇਸ ਮਾਮਲੇ ‘ਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਹੈ ਪਰ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ। ਪੁਲਿਸ ਬਾਕੀ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋ ਪੀੜਤ ਕੁੜੀ ਆਪਣੇ ਦੋਸਤ ਨਾਲ ਕਾਰ ‘ਚ ਘੁੰਮਣ ਜਾ ਰਹੀ ਸੀ, ਪਰ ਰਸਤੇ ‘ਚ 4 ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਕਾਰ ਨੂੰ ਰੋਕ ਕੇ ਪਹਿਲਾਂ ਗੱਡੀ ਦਾ ਸ਼ੀਸ਼ਾ ਤੋੜਿਆ ਅਤੇ ਫਿਰ ਕੁੜੀ ਦੇ ਦੋਸਤ ਨਾਲ ਮਾਰ ਕੁੱਟ ਕਰਕੇ ਕੁੜੀ ਨੂੰ ਅਗਵਾ ਕਰ ਲਿਆ ਗਿਆ, ਉਸ ਤੋਂ ਬਾਅਦ ਕੁੜੀ ਨੂੰ ਇੱਕ ਫਾਰਮ ਹਾਊਸ ‘ਚ ਲਿਜਾ ਕੇ ਉਸ ਨਾਲ ਬਲਾਤਕਾਰ ਕੀਤਾ ਗਿਆ। ਇਸ ਦੌਰਾਨ ਬਦਮਾਸ਼ਾਂ ਨੇ ਪੀਤੜ ਕੁੜੀ ਤੇ ਉਸ ਦੇ ਸਾਥੀ ਤੋਂ 14 ਹਜ਼ਾਰ ਰੁਪਏ, 2 ਅੰਗੂਠੀਆਂ, ਮੋਬਾਈਲ ਤੇ ਦੋਵਾਂ ਦੇ ਪਰਸ ਵੀ ਖੋਹ ਲਏ ਅਤੇ ਕੁੜੀ ਦੇ ਸਾਥੀ ਨਾਲ ਕੁੱਟਮਾਰ ਵੀ ਕੀਤੀ । ਪੀੜਤ ਕੁੜੀ ਦੇ ਦੋਸਤ ਨੇ ਉਸੇ ਸਮੇਂ ਆਪਣੇ ਇੱਕ ਹੋਰ ਦੋਸਤ ਨੂੰ ਫੋਨ ਕਰ ਸਾਰੀ ਘਟਨਾ ਬਾਰੇ ਦੱਸਿਆ ਤੇ ਉਸ ਤੋਂ ਮਦਦ ਮੰਗੀ। ਵਾਰਦਾਤ ਦਾ ਪਤਾ ਚੱਲਦਿਆਂ ਸਥਾਨਕ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਉਥੇ ਹੀ ਘਟਨਾ ਤੋਂ ਬਾਅਦ ਪੀੜਤ ਲੜਕੀ ਨੂੰ ਲੁਧਿਆਣਾ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

Share this Article
Leave a comment