ਲਖਨਊ ਅਦਾਲਤ ‘ਚ ਬੰਬ ਧਮਾਕਾ, ਕਈ ਵਕੀਲ ਜ਼ਖਮੀ!

TeamGlobalPunjab
1 Min Read

ਲਖਨਊ : ਇੱਥੇ ਅਦਾਲਤ ਵਿੱਚ ਇੱਕ ਦੇਸੀ ਬੰਬ ਨਾਲ ਅਜਿਹਾ ਵੱਡਾ ਧਮਾਕਾ ਹੋਇਆ ਕਈ ਵਕੀਲ ਜ਼ਖਮੀ ਹੋ ਗਏ ਹਨ। ਰਿਪੋਰਟਾਂ ਮੁਤਾਬਿਕ ਲਖਨਊ ਦੇ ਵਜੀਰਗੰਜ ਸਥਿਤ ਅਦਾਲਤ ‘ਚ ਦੋ ਵਕੀਲਾਂ ਵਿਚਕਾਰ ਆਪਸੀ ਟਕਰਾਅ ਹੋ ਗਿਆ। ਜਿਸ ਤੋਂ ਬਾਅਦ ਇਹ ਟਕਰਾਅ ਇੰਨਾ ਵਧ ਗਿਆ ਕਿ ਇੱਕ ਨੇ ਦੇਸੀ ਬੰਬ ਨਾਲ ਹਮਲਾ ਕਰ ਦਿੱਤਾ।

ਰਿਪੋਰਟਾਂ ਮੁਤਾਬਿਕ ਇਸ ਧਮਾਕੇ ਤੋਂ ਬਾਅਦ ਸਥਾਨਕ ਪੁਲਿਸ ਤੁਰੰਤ ਹੀ ਮੌਕੇ ‘ਤੇ ਪਹੁੰਚ ਗਈ। ਇਸ ਦੀ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਕਿ ਦੋ ਵਕੀਲਾਂ ਵਿਚਕਾਰ ਆਪਸੀ ਬਹਿਸ ਹੋ ਗਈ ਸੀ ਜਿਸ ਤੋਂ ਬਾਅਦ ਇੱਕ ਵਕੀਲ ਨੇ ਦੂਸਰੇ ਵਕੀਲ ‘ਤੇ ਹਮਲਾ  ਕਰ ਦਿੱਤਾ। ਜਿਸ ਵਕੀਲ ‘ਤੇ ਹਮਲਾ ਹੋਇਆ ਹੈ ਉਸ ਦਾ ਨਾਮ ਸੰਜੀਵ ਲੋਧੀ ਦੱਸਿਆ ਜਾ ਰਿਹਾ ਹੈ। ਇਸ ਘਟਨਾ ਦੌਰਾਨ ਜਾਂਚ ਵਿੱਚ ਪੁਲਿਸ ਨੂੰ ਤਿੰਨ ਜਿੰਦਾ ਬੰਬ ਵੀ ਮਿਲਣ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ।

Share this Article
Leave a comment