ਮਾਰਚ ਦਾ ਮਹੀਨਾ ਰਿਹਾ ਸਭ ਤੋਂ ਗਰਮ, ਸੋਮਵਾਰ ਨੂੰ ਦਿੱਲੀ ਦਾ ਤਾਪਮਾਨ 40.1 ਡਿਗਰੀ ਸੈਲਸੀਅਸ ਰਿਹਾ

TeamGlobalPunjab
1 Min Read

ਨਵੀਂ ਦਿੱਲੀ : -ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਮਾਰਚ ਦਾ ਮਹੀਨਾ 76 ਸਾਲਾਂ ‘ਚ ਸਭ ਤੋਂ ਗਰਮ ਰਿਹਾ, ਪਰ ਰਾਜਧਾਨੀ ਦੇ ਲੋਕਾਂ ਲਈ ਇਹ ਰਾਹਤ ਦੀ ਗੱਲ ਹੈ ਕਿ ਤਾਪਮਾਨ ਘੱਟ ਜਾਵੇਗਾ। ਬੀਤੇ ਸੋਮਵਾਰ ਨੂੰ ਦਿੱਲੀ ਦਾ ਤਾਪਮਾਨ 40.1 ਡਿਗਰੀ ਸੈਲਸੀਅਸ ਰਿਹਾ।

 ਦੱਸ ਦਈਏ ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਤਾਪਮਾਨ ਘੱਟ ਜਾਵੇਗਾ। ਇਸ ਤੋਂ ਪਹਿਲਾਂ ਦਿੱਲੀ ‘ਚ 31 ਮਾਰਚ 1945 ਨੂੰ ਦਿੱਲੀ ਦਾ ਤਾਪਮਾਨ 40.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਆਈਐਮਡੀ ਦੇ ਖੇਤਰੀ ਕੇਂਦਰ ਦੇ ਨਿਰਦੇਸ਼ਕ ਕੁਲਦੀਪ ਸ੍ਰੀਵਾਸਤਵ ਨੇ ਦੱਸਿਆ ਕਿ ਬੀਤੇ ਸੋਮਵਾਰ ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 40.1 ਡਿਗਰੀ ਦਰਜ ਕੀਤਾ ਗਿਆ।

 ਇਸਤੋਂ ਇਲਾਵਾ ਸ੍ਰੀਵਾਸਤਵ ਨੇ ਕਿਹਾ ਕਿ ਗਰਮੀ ਦਾ ਕਾਰਨ ਇਹ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਹਵਾ ਦੀ ਗਤੀ ਹੌਲੀ ਹੈ ਤੇ ਅਸਮਾਨ ਸਾਫ ਹੈ। ਉਸਨੇ ਇਹ ਵੀ ਕਿਹਾ ਕਿ ਇੱਕ ਦੋ ਦਿਨਾਂ ‘ਚ ਪਾਰਾ 36 ਡਿਗਰੀ ਤੱਕ ਡਿਗ ਸਕਦਾ ਹੈ। ਸ੍ਰੀਵਾਸਤਵ ਨੇ ਕਿਹਾ ਕਿ ਜੇ ਹਵਾ ਦੀ ਰਫਤਾਰ ਹੋਰ ਹੌਲੀ ਹੋ ਜਾਂਦੀ ਹੈ ਤਾਂ ਤਾਪਮਾਨ ਹੋਰ ਵੱਧ ਜਾਵੇਗਾ।

TAGGED: , ,
Share this Article
Leave a comment