ਰਾਹ ਰਹੀਮ ਲਈ ਰਿਪੋਰਟ ਹੋਣ ਲੱਗੀ ਤਿਆਰ, ਜਸ਼ਨ ਮਨਾਉਣ ਦੀ ਤਿਆਰੀ ‘ਚ ਡੇਰਾ ਪ੍ਰੇਮੀ

TeamGlobalPunjab
2 Min Read

ਸਿਰਸਾ: ਸਾਧਵੀਆਂ ਨਾਲ ਜਬਰ ਜਨਾਹ ਮਾਮਲੇ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ 42 ਦਿਨ ਦੀ ਪੈਰੋਲ ਮੰਗੀ ਹੈ ਉਸ ਨੇ ਬਾਹਰ ਜਾ ਕੇ ਖੇਤੀਬਾੜੀ ਕਰਨ ਦਾ ਹਵਾਲਾ ਦਿੱਤਾ ਹੈ। ਜਿਸ ‘ਤੇ ਹਰਿਆਣਾ ਜੇਲ੍ਹ ਮੰਤਰੀ ਕ੍ਰਿਸ਼ਨ ਲਾਲ ਪੰਵਾਰ ਵੀ ਕਹਿ ਚੁੱਕੇ ਕਿ ਜੇਲ੍ਹ ਅੰਦਰ ਡੇਰਾ ਮੁਖੀ ਨੇ ਕੋਈ ਕਾਨੂੰਨ ਨਹੀਂ ਤੋੜਿਆ ਅਤੇ ਉਸਦਾ ਰਿਕਾਰਡ ਵੀ ਸਹੀਂ ਹੈ।

ਅੱਗੇ ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਆ ਰਹੀਆਂ ਨੇ ਤੇ ਹਰਿਆਣਾ ਸਰਕਾਰ ਵੀ ਡੇਰਾ ਮੁਖੀ ਨੂੰ ਪੈਰੋਲ ਦੇਣ ਲਈ ਮਹਿਰਬਾਨ ਹੁੰਦੀ ਦਿਖਾਈ ਦੇ ਰਹੀ ਹੈ। ਰਾਮ ਰਹੀਮ ਦੀ ਅਰਜੀ ‘ਤੇ ਸਿਰਸਾ ਪੁਲਿਸ ਅਤੇ ਰੈਵੀਨਿਊ ਵਿਭਾਗ ਫਾਈਨਲ ਰਿਪੋਰਟ ਤਿਆਰ ਕਰ ਰਿਹਾ ਹੈ ਜਿਸ ਦੇ ਤਿਆਰ ਹੋਣ ਤੋਂ ਬਾਅਦ ਇਸ ਰਿਪੋਰਟ ਸਿਰਸਾ ਦੇ ਡੀਸੀ ਨੂੰ ਦਿੱਤੀ ਜਾਵੇਗੀ। ਉਸ ਤੋਂ ਬਾਅਦ ਜਿਲ੍ਹਾਂ ਪ੍ਰਸ਼ਾਸਨ ਇਸ ਰਿਪੋਰਟ ਨੂੰ ਰੋਹਤਕ ਜੇਲ੍ਹ ਪ੍ਰਸ਼ਾਸਨ ਅਤੇ ਗ੍ਰਹਿ ਵਿਭਾਗ ਨੂੰ ਭੇਜੇਗਾ।

ਦੱਸ ਦਈਏ ਕਿ ਜਦੋਂ ਰਾਮ ਰਹੀਮ ਨੂੰ ਪੰਚਕੁਲਾ ਦੀ ਸੀਬੀਆਈ ਅਦਾਲਤ ਜਬਰ ਜਨਾਹ ਮਾਲਮੇ ‘ਚ ਸਜ਼ਾ ਸੁਣਾਈ ਸੀ ਤਾਂ ਉਸ ਸਮੇਂ ਡੇਰਾ ਪ੍ਰੇਮੀ ਭੜਕ ਗਏ ਸਨ ਇਸ ਕਰਕੇ ਹਰਿਆਣਾ ਸਰਕਾਰ ਕਿਤੇ ਨਾ ਕਿਤੇ ਸੋਚ ਰਹੀ ਹੈ ਕਿ ਡੇਰਾ ਮੁਖੀ ਦੇ ਬਾਹਰ ਆਉਣ ਨਾਲ ਮਾਹੌਲ ਖਰਾਬ ਨਾ ਹੋ ਜਾਵੇ ਪਰ ਦੂਜੇ ਪਾਸੇ ਭਾਜਪਾ ਸਰਕਾਰ ਦੀ ਮਜ਼ੂਬਰੀ ਵੀ ਝਲਕ ਰਹੀ ਹੈ ਕਿਉਂਕਿ ਹਰਿਆਣਾ ‘ਚ ਡੇਰਾ ਮੁਖੀ ਦਾ ਕਾਫੀ ਵੋਟ ਬੈਂਕ ਹਨ ਜੋ ਕਿ ਹਰਿਆਣਾ ਸਰਕਾਰ ਬਣਨ ‘ਚ ਆਪਣਾ ਅਹਿਮ ਰੋਲ ਨਿਭਾਉਂਦਾ ਹੈ।

Share this Article
Leave a comment