ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਚਿਲੀ ਦੀ ਰਾਜਧਾਨੀ ਸਾਂਤਿਆਰੀ ਦੇ ਦੌਰੇ ਮੌਕੇ ਸਵਾਗਤੀਮ ਸਮਾਗਮ ਦੌਰਾਨ ਮੂਲ ਨ੍ਰਿਤ ਦੀ ਪੇਸ਼ਕਾਰੀ ਉੱਤੇ ਸ਼੍ਰੋਮਣੀ ਕਮੇਟੀ ਨੇ ਸਖਤ ਇਤਰਾਜ਼ ਜਤਾਇਆ ਹੈ। ਕਮੇਟੀ ਨੇ ਮਾਮਲੇ ਦੀ ਜਾਂਚ ਮੰਗੀ ਹੈ ਇਸ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਵੱਡੀ ਗਿਣਤੀ ‘ਚ ਇਤਰਾਜ਼ ਮਿਲੇ ਨੇ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਹੈ ਕਿ ਇਹ ਵੀਡੀਓ ਰਾਸ਼ਟਰਪਤੀ ਦੇ ਸੋਸ਼ਲ ਮੀਡੀਆ ਅਕਾਊਂਟ ਵਿੱਚ ਮੌਜੂਦ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਿਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਸ ਮੌਕੇ ਇਸ ਸਮਾਗਮ ‘ਚ ਕੁਝ ਸਿੱਖ ਵੀ ਮੌਜੂਦ ਸਨ। ਜਿਨ੍ਹਾਂ ਨੇ ਮੂਲ ਮੰਤਰ ‘ਤੇ ਇਹ ਨ੍ਰਿਤ ਦੇਖਿਆ ਤਾਂ ਉਨ੍ਹਾਂ ਦੇ ਮੂੰਹ ਖੁਲ੍ਹੇ ਦੇ ਖੁਲ੍ਹੇ ਰਹੇ ਗਏ। ਇਕ ਵਾਰ ਤੁਸੀਂ ਵੀ ਦੇਖੋ ਸੋਸ਼ਲ ਮੀਡੀਓ ‘ਤੇ ਵਾਇਰਲ ਹੋ ਰਹੀ ਹੈ ਪੂਰੀ ਵੀਡੀਓ…..
ਦੱਸ ਦਈਏ ਕਿ ਪਿਛਲੇ ਕੁਝ ਸਾਲਾਂ ਤੋਂ ਸਿੱਖ ਧਰਮ ਵਿਚ ਬੇਅਦਬੀ ਦੀਆਂ ਘਟਨਾਵਾਂ ਤੇ ਥੋੜੇ ਥੋੜੇ ਸਮੇਂ ਮਗਰੋਂ ਕਿਤੇ ਨਾ ਕਿਤੇ ਮਨ ਅਤੇ ਰੂਹ ਨੂੰ ਬੇਚੈਨ ਕਰਨ ਵਾਲੀਆਂ ਘਟਨਾਵਾ ਵਾਪਰ ਰਹੀਆਂ ਹਨ। ਜਿਥੇ ਕੁਝ ਦਿਨ ਪਹਿਲਾ ਤਰਨਤਾਰਨ ਸਾਹਿਬ ਦੀ ਪੁਰਾਤਨ ਦਰਸ਼ਨ ਡਿਉਢੀ ਨੁੰ ਢਾਹਣ ਦਾ ਮਾਮਲਾ ਹਲੇ ਠੰਡਾ ਨਹੀਂ ਹੋਇਆ ਕਿ ਇਸ ਮਾਮਲੇ ਨੇ ਇਕ ਵਾਰ ਫੇਰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।