ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹੀ ਟਰੰਪ ਜਾ ਸਕਦੇ ਨੇ ਜੇਲ੍ਹ: ਅਮਰੀਕੀ ਸਾਂਸਦ

Prabhjot Kaur
2 Min Read

ਵਾਸ਼ਿੰਗਟਨ: ਅਮਰੀਕਾ ਦੀ ਰਿਪਬਲਿਕ ਸਾਂਸਦ ਸੇਨ ਐਲਿਜ਼ਾਬੇਥ ਵਾਰੇਨ ਨੇ ਰਾਸ਼ਟਰਪਤੀ ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਆਪਣਾ ਵਰਤਮਾਨ ਕਾਰਜਕਾਲ ਪੂਰਾ ਕਰਨ ਅਤੇ ਸਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹੀ ਜੇਲ੍ਹ ਜਾ ਸਕਦੇ ਹਨ। ਅਮਰੀਕਾ ਦੀ ਰਿਪਬਲਿਕ ਸਾਸੰਦ 69 ਸਾਲ ਦੇ ਵਾਰੇਨ ਨੇ ਪਿਛਲੇ ਹਫ਼ਤੇ ਹੀ ਅਗਲੀ ਰਾਸ਼ਟਰਪਤੀ ਚੋਣਾ ਲੜ੍ਹਨ ਦਾ ਐਲਾਨ ਕੀਤਾ ਹੈ।
Trump may not even be a free person says warren
ਸੀਐਨਐਨ ਬਰਾਡਕਾਸਟ ਦੇ ਅਨੁਸਾਰ ਐਤਵਾਰ ਨੂੰ ਵਾਰੇਨ ਨੇ ਅਮਰੀਕੀ ਸੂਬੇ ਲੋਵਾ ‘ਚ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ “ਜਿਸ ਸਮੇਂ ਅਸੀ ਸਾਲ 2020 ‘ਚ ਦਾਖਲ ਹੋਵਾਂਗੇ ਟਰੰਪ ਰਾਸ਼ਟਰਪਤੀ ਦੇ ਅਹੁਦੇ ‘ਤੇ ਨਹੀਂ ਰਹਿਣਗੇ ਹੋ ਸਕਦਾ ਹੈ ਕਿ ਉਹ ਉਸ ਸਮੇਂ ਤੱਕ ਜੇਲ੍ਹ ‘ਚ ਹੀ ਹੋਣ।” ਵਾਰੇਨ ਨੇ ਲੋਕਾਂ ਨੂੰ ਕਿਹਾ ਕਿ ਟਰੰਪ ਦੇ ਜਾਤੀਵਾਦੀ ਅਤੇ ਨਫ਼ਰਤ’ ਭਰੇ ਟਵੀਟ ‘ਤੇ ਮੰਤਰ ਮੁਗਧ ਨਹੀਂ ਹੈ।

ਉਨ੍ਹਾਂ ਨੇ ਕਿਹਾ, “ਹਰ ਰੋਜ ਇਕ ਜਾਤੀਵਾਦੀ ਅਤੇ ਨਫ਼ਰਤ ਫੈਲਾਉਣ ਵਾਲਾ ਟਵੀਟ ਕੀਤਾ ਜਾਂਦਾ ਹੈ ਜੋ ਬਹੁਤ ਹੀ ਭੱਦਾ ਅਤੇ ਬਦਨੁਮਾ ਹੁੰਦਾ ਹੈ। ਉਮੀਦਵਾਰ, ਕਰਮਚਾਰੀ ਅਤੇ ਮੀਡੀਆ ਦੇ ਰੂਪ ‘ਚ ਅਸੀ ਕੀ ਕਰੀਏ? ਅਸੀ ਵੱਖ ਕਰਨ ਵਾਲਿਆਂ ਨੂੰ ਅਜਿਹਾ ਨਹੀਂ ਕਰਨ ਦੇਵਾਂਗੇ। ” ਜ਼ਿਕਰਯੋਗ ਹੈ ਟਰੰਪ ਅਤੇ ਵਾਰੇਨ ਦੇ ਸਬੰਧ ਲੰਮੇ ਸਮੇਂ ਤੋਂ ਤਣਾਅ ਭੱਰਿਆ ਰਹੇ ਹੈ। ਅਮਰੀਕਾ ‘ਚ ਨਵੰਬਰ 2020 ‘ਚ ਰਾਸ਼ਟਰਪਤੀ ਚੋਣ ਹੋਣ ਦੀ ਸੰਭਾਵਨਾ ਹੈ। ਟਰੰਪ ਰਾਸ਼ਟਰਪਤੀ ਮੁੜ ਚੁਣੇ ਜਾਂਣ ਲਈ ਚੋਣ ਲੜ ਸਕਦੇ ਹਨ।

Share this Article
Leave a comment