ਓਨਟਾਰੀਓ : ਕੈਨੇਡਾ ‘ਚ ਦੀ ਲਿਬਰਲ ਸਰਕਾਰ ਨੇ ਸੰਸਦ ‘ਚ ਉਨ੍ਹਾਂ ਸਾਰੇ ਰਫਿਊਜੀਆਂ ਨੂੰ ਆਪਣੀਆਂ ਸਰਹੱਦਾਂ ‘ਚ ਆਉਣ ਤੋਂ ਰੋਕਣ ਦਾ ਫੈਸਲਾ ਲਿਆ ਹੈ ਜਿਨ੍ਹਾਂ ਨੂੰ ਅਮਰੀਕਾ ਸਮੇਤ ਹੋਰ ਦੇਸ਼ ਠੁਕਰਾ ਚੁੱਕੇ ਹਨ। ਇਹ ਕਦਮ ਕੈਨੇਡਾ ਵੱਲੋਂ ਉਦੋਂ ਚੁੱਕਿਆ ਗਿਆ ਹੈ ਜਦੋਂ ਅਮਰੀਕਾ ਵੱਲੋਂ ਠੁਕਰਾਏ ਜਾਣ ਤੋਂ ਬਾਅਦ ਹਜ਼ਾਰਾਂ ਰਫੂਜੀਆਂ ਨੇ ਕੈਨੇਡਾ ਵੱਲ ਆਪਣੇ ਕਦਮ ਵਧਾਏ ਹਨ।
ਲਿਬਰਲ ਸਰਕਾਰ ਨੇ ਸੰਸਦ ‘ਚ ਇੱਕ ਸੋਧ ਬਿੱਲ ਜ਼ਰੀਏ ਇਸ ਗੱਲ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਕਿ ਸਰਕਾਰ ਵੱਲੋਂ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਅਜਿਹੇ ਸਾਰੇ ਗੈਰ-ਕਾਨੂੰਨੀ ਇਮੀਗ੍ਰੈਂਟਸ ਨੂੰ ਰੋਕਣ ਅਤੇ ਉਨ੍ਹਾਂ ਵਾਪਸ ਕਰਨ ਦਾ ਅਧਿਕਾਰ ਹੋਵੇਗਾ।
ਪ੍ਰਸਤਾਵ ‘ਚ ਕਿਹਾ ਗਿਆ ਹੈ ਕਿ ਅਮਰੀਕਾ ਤੋਂ ਇਲਾਵਾ ਇੰਗਲੈਂਡ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਰਫੂਜੀਆਂ ਦੀਆਂ ਅਰਜ਼ੀਆਂ ਠੁਕਰਾ ਦਿੱਤੀਆਂ ਜਾਣ ਤੋਂ ਬਾਅਦ ਕੈਨੇਡਾ ਇਨ੍ਹਾਂ ਅਰਜ਼ੀਆਂ ‘ਤੇ ਵਿਚਾਰ ਨਹੀਂ ਕਰੇਗਾ। ਕੈਨੇਡਾ ਸਰਕਾਰ ਮੁਤਾਬਕ 2 ਲੱਖ ਰਫੂਜੀਆਂ ਦੀਆਂ ਅਰਜ਼ੀਆਂ ਲੰਬਿਤ ਹਨ, ਇਨ੍ਹਾਂ ‘ਚੋਂ 20 ਹਜ਼ਾਰ ਉਹ ਰਫੂਜੀ ਹਨ ਜਿਨ੍ਹਾਂ ਨੂੰ ਅਮਰੀਕਾ ਨੇ 2018 ‘ਚ ਠੁਕਰਾ ਦਿੱਤਾ ਹੈ।