ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਦੇ ਵਿਆਹ ਤੋਂ ਪਹਿਲਾਂ ਵਾਇਰਲ ਹੋਈ VIDEO, ਮਹਿਲ ਦੀ ਤਰ੍ਹਾਂ ਸਜਿਆ ਐਂਟੀਲੀਆ

Prabhjot Kaur
2 Min Read

ਮੁਕੇਸ਼ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਦਾ ਵਿਆਹ ਹੀਰਾ ਕਾਰੋਬਾਰੀ ਰਸਲ ਮਹਿਤਾ ਦੀ ਬੇਟੀ ਸ਼ਲੋਕਾ ਮਹਿਤਾ ਨਾਲ 9 ਮਾਰਚ ਨੂੰ ਹੋਵੇਗਾ। ਜਿਸਦੇ ਲਈ ਜੋਰਾਂ ਸ਼ੋਰਾਂ ਨਾਲ ਤਿਆਰੀਆਂ ਚਲ ਰਹੀਆਂ ਹਨ। ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਨੇ ਸਾਰਿਆਂ ਨੂੰ ਇਨਵੀਟੇਸ਼ਨ ਦੇ ਦਿੱਤਾ ਹੈ। ਤਿੰਨ ਦਿਨ ਸਵਿਟਜ਼ਰਲੈਂਡ ਵਿੱਚ ਪ੍ਰੀ-ਵੈਡਿੰਗ ਪਾਰਟੀ ਤੋਂ ਬਾਅਦ ਮੁੰਬਈ ਵਿੱਚ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

https://www.instagram.com/p/BumBktrHQ5R/

ਅੰਬਾਨੀ ਪਰਿਵਾਰ ਦੇ ਘਰ ਐਂਟੀਲਿਆ ਨੂੰ ਮਹਿਲ ਵਰਗਾ ਸਜਾ ਦਿੱਤਾ ਗਿਆ ਹੈ। ਸਜਾਵਟ ਦੇ ਲਈ 24 ਘੰਟੇ ਕੰਮ ਚਲ ਰਿਹਾ ਹੈ। ਵਿਆਹ ਤੋਂ ਪਹਿਲਾਂ ਤਿਆਰੀ ਦੇ ਵੀਡੀਓ ਵਾਇਰਲ ਹੋ ਰਹੇ ਹਨ। ਆਕਾਸ਼ ਸ਼ਲੋਕਾ ਦਾ ਵਿਆਹ ਕਾਫੀ ਚਰਚਾ ਵਿੱਚ ਹੈ, ਮਿਊਜਿਕਲ ਵੈਡਿੰਗ ਕਾਰਡ ਤੋਂ ਲੈ ਕੇ ਜਸ਼ਨ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ।

https://www.instagram.com/p/Buix5sjndHA/

- Advertisement -

ਵਿਆਹ ਦੇ ਕਾਰਡ ਦੇ ਮੁਤਾਬਿਕ ਮਾਲਾ ਅਤੇ ਮਹਿੰਦੀ 7 ਮਾਰਚ ਨੂੰ ਵਰਲੀ ਦੇ ਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ ਵਿੱਚ ਹੋਵੇਗਾ।9 ਮਾਰਚ ਨੂੰ ਜੀਓ ਵਰਲਡ ਸੈਂਟਰ, ਬਾਂਦਰਾ ਕਰਲਾ ਕਾਮਪਲੈਕਸ ਵਿੱਚ ਵਿਆਹ ਹੋਵੇਗਾ। 9 ਮਾਰਚ ਨੂੰ ਦੁਪਿਹਰ 3:30 ਵਜੇ ਟ੍ਰਿਡੈਂਟ ਹੋਟਲ ਤੋਂ ਬਾਰਾਤ ਨਿਕਲੇਗੀ 6:30 ਵਜੇ ਬਾਰਾਤ ਦਾ ਸਵਾਗਤ ਕੀਤਾ ਜਾਵੇਗਾ।

8 ਵਜੇ ਮਿਲਣੀਆਂ ਹੋਣਗੀਆਂ ਅਤੇ ਫਿਰ ਡਿਨਰ ਫੰਕਸ਼ਨ ਹੋਵੇਗਾ ਜਿਸ ਤੋਂ ਬਾਅਦ 11 ਮਾਰਚ ਨੂੰ ਜੀਓ ਸਵਰਲਡ ਸੈਂਟਰ ਵਿੱਚ ਹੀ ਵਿਆਹ ਦਾ ਜਸ਼ਨ ਹੋਵੇਗਾ।ਇਸ ਈਵੈਂਟ ਵਿੱਚ ਸ਼ਾਹਰੁਖ ਖਾਨ, ਆਮਿਰ ਖਾਨ , ਰਣਬੀਰ ਕਪੂਰ , ਆਲੀਆ ਭੱਟ , ਕਰਨ ਜੌਹਰ , ਅਯਾਨ ਮੁਖਰਜੀ , ਜਾਨ ਇਬਰਾਹਿਮ , ਜੈਕਲੀਨ ਫਰਾਂਨਡਿਜ਼, ਮਲਾਇਕਾ ਅਰੋੜਾ, ਅਰਜੁਨ ਕਪੂਰ , ਮਨੀਸ਼ ਮਲਹੋਤਰਾ , ਵਿੱਦਿਆ ਬਾਲਨ, ਕਰਿਸ਼ਮਾ ਕਪੂਰ ਵਰਗੇ ਕਈ ਬਾਲੀਵੁਡ ਸਿਤਾਰੇ ਨਜ਼ਰ ਆ ਚੁੱਕੇ ਹਨ।

ਇਨ੍ਹਾਂ ਨੇ ਸਵਿਟਜ਼ਰਲੈਂਡ ਵਿੱਚ ਪ੍ਰੀ ਵੈਡਿੰਗ ਪਾਰਟੀ ਵਿੱਚ ਜਮ ਕੇ ਇੰਜੁਆਏ ਕੀਤਾ ਸੀ।ਦੱਸ ਦੇਈਏ ਕਿ ਸਵਿਟਜਰਲੈਂਡ ਵਿੱਚ ਹੋਈ ਆਕਾਸ਼ ਸ਼ਲੋਕਾ ਦੇ ਵਿਆਹ ਦੇ ਪਾਰਟੀ ਦੇ ਵੀਡੀਓ ਸੋਸ਼ਲ ਮੀਡੀਆ ਤੇ ਵੀ ਖੂਬ ਵਾਇਰਲ ਹੋਏ ਸਨ।

ਇਸ ਨਾਲ ਹੀ ਇਸ ਪਾਰਟੀ ਵਿੱਚ ਕ੍ਰਿਸ ਮਾਰਟਿਨ ਤੇ ਨਾਲ ਹੀ ਕੋਕਾ ਬੈਂਡ ਨੂੰ ਵੀ ਬੁਲਾਇਆ ਗਿਆ ਸੀ। ਈਸ਼ਾ ਅੰਬਾਨੀ ਦੇ ਵਿਆਹ ਵਿੱਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਸਾਬਕਾ ਸੈਕ੍ਰੇਟਰੀ ਹਿਲੇਰੀ ਕਲਿੰਟਨ ਵੀ ਪਹੁੰਚੀ ਸੀ। ਆਕਾਸ਼ ਅਤੇ ਸ਼ਲੋਕਾ ਦੇ ਵਿਆਹ ਵਿੱਚ ਕਈ ਵੱਡੇ ਰਾਜਨੇਤਾ ਪਹੁੰਚ ਸਕਦੇ ਹਨ।

Share this Article
Leave a comment