ਮਾਰਖਮ ਧਮਾਕਾ:- 12 ਸਾਲਾ ਲੜਕੇ ਦਾ ਅਜੇ ਤੱਕ ਨਹੀਂ ਲੱਗ ਸਕਿਆ ਪਤਾ

TeamGlobalPunjab
2 Min Read

ਮਾਰਖਮ ਦੇ ਘਰ ਵਿੱਚ ਹੋਏ ਧਮਾਕੇ ਤੋਂ ਬਾਅਦ ਅੱਗ ਲੱਗਣ ਮਗਰੋਂ ਤਿੰਨ ਪਰਿਵਾਰਕ ਮੈਂਬਰ ਜ਼ਖ਼ਮੀ ਹੋ ਗਏ ਪਰ ਇੱਕ 12 ਸਾਲਾ ਲੜਕੇ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਹ ਜਾਣਕਾਰੀ ਯੌਰਕ ਰੀਜਨਲ ਪੁਲਿਸ ਨੇ ਦਿੱਤੀ। ਐਤਵਾਰ ਸਵੇਰੇ ਲੋਕਾਂ ਨੇ ਬਰ ਓਕ ਐਵਨਿਊ ਸਥਿਤ ਘਰ ਵਿੱਚ ਜੋ਼ਰਦਾਰ ਧਮਾਕਾ ਸੁਣਿਆ, ਜਿੱਥੇ ਬਾਅਦ ਵਿੱਚ ਅੱਗ ਵੀ ਲੱਗੀ ਵੇਖੀ ਗਈ। ਇਸ ਤੋਂ ਬਾਅਦ ਛੇ ਸਾਲਾ ਜ਼ੀਰ ਹਾਮਿਦ, 14 ਸਾਲਾ ਅਹਿਮਦ ਹਾਮਿਦ ਤੇ ਉਨ੍ਹਾਂ ਦੀ 41 ਸਾਲਾ ਮਾਂ ਸ਼ੀਆ ਹਾਮਿਦ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭੇਜਿਆ ਗਿਆ। ਛੇ ਸਾਲਾ ਬੱਚੇ ਨੂੰ ਪਹਿਲਾਂ ਪੁਲਿਸ ਵੱਲੋਂ ਲੜਕੀ ਦੱਸਿਆ ਗਿਆ ਸੀ ਜਦਕਿ ਉਹ ਵੀ ਲੜਕਾ ਹੀ ਸੀ। ਪੁਲਿਸ ਨੇ ਦੱਸਿਆ ਕਿ ਇਸ ਘਰ ਵਿੱਚ ਪੰਜ ਲੋਕਾਂ ਦਾ ਪਰਿਵਾਰ ਰਹਿੰਦਾ ਸੀ, ਅੱਗ ਲੱਗਣ ਸਮੇਂ ਬੱਚਿਆਂ ਦਾ ਪਿਤਾ ਘਰ ਤੋਂ ਬਾਹਰ ਸੀ। ਪਰਿਵਾਰ ਦਾ ਤੀਜਾ ਬੱਚਾ 12 ਸਾਲਾ ਆਰਾਨ ਹਾਮਿਦ ਅਜੇ ਵੀ ਲਾਪਤਾ ਹੈ। ਫਾਇਰ ਮਾਰਸ਼ਲ ਦੇ ਆਫਿਸ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਸੁਪਰਵਾਈਜ਼ਰ ਜ਼ੈਫ ਟੈਬੀ ਨੇ ਆਖਿਆ ਕਿ ਇਸ ਸਮੇਂ ਲਾਪਤਾ ਬੱਚੇ ਦੀ ਭਾਲ ਕਰਨਾ ਸਾਡੀ ਮੱੁਖ ਤਰਜੀਹ ਹੈ। ਟੈਬੀ ਨੇ ਆਖਿਆ ਕਿ ਧਮਾਕਾ ਜ਼ਰੂਰ ਹੋਇਆ ਪਰ ਇਹ ਕਿਸ ਤਰ੍ਹਾਂ ਹੋਇਆ ਇਸ ਬਾਰੇ ਉਨ੍ਹਾਂ ਵੱਲੋਂ ਕੋਈ ਵੇਰਵੇ ਜਾਰੀ ਨਹੀਂ ਕੀਤੇ ਗਏ। ਫਾਇਰ ਅਮਲੇ ਵੱਲੋਂ ਬੇਸਮੈਂਟ ਵਿੱਚ ਲਾਪਤਾ ਬੱਚੇ ਦੀ ਭਾਲ ਕਰਨ ਦਾ ਫੈਸਲਾ ਕੀਤਾ ਗਿਆ ਤੇ ਉਨ੍ਹਾਂ ਨੂੰ ਆਸ ਵੀ ਸੀ ਕਿ ਉਸ ਦੀ ਲਾਸ਼ ਉੱਥੇ ਮਿਲ ਸਕਦੀ ਹੈ। ਉਨ੍ਹਾਂ ਨੂੰ ਉਸ ਦੇ ਜਿਊਂਦੇ ਮਿਲਣ ਦੀ ਕੋਈ ਆਸ ਨਹੀਂ ਹੈ।

Share this Article
Leave a comment