Grammy Awards 2024: PM ਮੋਦੀ ਦਾ ਲਿਖਿਆ ਗਾਣਾ ‘ਅਬੰਡੈਂਸ ਇਨ ਮਿਲੇਟ’ ਗਰੈਮੀ ਐਵਾਰਡਸ 2024 ਲਈ ਹੋਇਆ ਨਾਮਜ਼ਦ

Rajneet Kaur
2 Min Read

ਨਿਊਜ਼ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗਾਣੇ ਅਬਡੈਂਸ ਇਨ ਮਿਲਟਸ ਨੂੰ ਗ੍ਰੈਮੀ ਪੁਰਸਕਾਰ 2024 ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਗੀਤ ਨੂੰ ਭਾਰਤੀ-ਅਮਰੀਕੀ ਗ੍ਰੈਮੀ ਜੇਤੂ ਗਾਇਕਾ ਫਾਲਗੁਨੀ ਸ਼ਾਹ ਨੇ ਗਾਇਆ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ ਦੀ ਜੰਮਪਲ ਗਾਇਕਾ-ਗੀਤਕਾਰ ਫਾਲਗੁਨੀ ਸ਼ਾਹ ਅਤੇ ਉਨ੍ਹਾਂ ਦੇ ਪਤੀ ਅਤੇ ਗਾਇਕ ਗੌਰਵ ਸ਼ਾਹ ਵੱਲੋਂ ਪੇਸ਼ ਕੀਤੇ ਗੀਤ ‘ਐਬੰਡੈਂਸ ਇਨ ਮਿਲਟਸ’ ਨੂੰ ਗ੍ਰੈਮੀ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਫਾਲਗੁਨੀ ਸ਼ਾਹ ਨੂੰ ਉਸ ਦੇ ਸਟੇਜ ਨਾਂ ‘ਫਾਲੂ’ ਨਾਲ ਜਾਣਿਆ ਜਾਂਦਾ ਹੈ। ਗ੍ਰੈਮੀ ਅਵਾਰਡਾਂ ਦੀ ਦੌੜ ਵਿੱਚ ਹੋਰ ਨਾਮਜ਼ਦਗੀਆਂ ਵਿੱਚ ‘ਸ਼ੈਡੋ ਫੋਰਸਿਜ਼’ ਲਈ ਅਰੂਜ ਆਫਤਾਬ, ਵਿਜੇ ਅਈਅਰ ਅਤੇ ਸ਼ਹਿਜ਼ਾਦ ਇਸਮਾਈਲੀ, ‘ਅਲੋਨ’ ਲਈ ਬਰਨਾ ਬੁਆਏ ਅਤੇ ‘ਫੀਲ’ ਲਈ ਡੇਵਿਡੋ ਸ਼ਾਮਿਲ ਹਨ।

ਇਹ ਪਹਿਲੀ ਵਾਰ ਹੈ ਜਦੋਂ ਕਿਸੇ ਰਾਜਨੇਤਾ ਨੇ ਦੁਨੀਆ ਦੇ ਸਭ ਤੋਂ ਵੱਕਾਰੀ ਗ੍ਰੈਮੀ ਨਾਮਜ਼ਦਗੀ ਵਿੱਚ ਸਥਾਨ ਪ੍ਰਾਪਤ ਕੀਤਾ ਹੈ। ਇਸ ਗਾਣੇ ਵਿਚ ਮਿਲੈਟਸ ਫੂਡ ਯਾਨੀ ਬਾਜਰੇ ਦੀ ਖੇਤੀ ਅਤੇ ਅਨਾਜ ਦੇ ਰੂਪ ਵਿੱਚ ਇਸਦੀ ਉਪਯੋਗਤਾ ਬਾਰੇ ਗੱਲ ਕੀਤੀ ਗਈ ਹੈ।

ਦਸਣਯੋਗ ਹੈ ਕਿ  ਪੀਐੱਮ ਮੋਦੀ ਦੇ ਸੁਝਾਅ ‘ਤੇ ਸਾਲ 2023 ਨੂੰ ‘ਅੰਤਰਰਾਸ਼ਟਰੀ ਮਿਲੇਟਸ ਸਾਲ’ ਵਜੋਂ ਮਨਾਇਆ ਜਾ ਰਿਹਾ ਹੈ। ਪੀਐੱਮ ਮੋਦੀ ਲਗਾਤਾਰ ਦੇਸ਼ ਦੇ ਮੋਟੇ ਅਨਾਜਾਂ ਨੂੰ ਭੋਜਨ ਦਾ ਮੁੱਖ ਹਿੱਸਾ ਬਣਾਉਣ ‘ਤੇ ਜ਼ੋਰ ਦਿੰਦੇ ਰਹੇ ਹਨ। ਇਸੇ ਲੜੀ ਵਿਚ ਪੀਐੱਮ ਮੋਦੀ ਨੇ ਦੁਨੀਆ ਨੂੰ ਮੋਟੇ ਅਨਾਜ ਦੇ ਫਾਇਦਿਆਂ ਤੋਂ ਜਾਣੂ ਕਰਾਉਣ ਲਈ ਗ੍ਰੈਮੀ ਪੁਰਸਕਾਰ ਜੇਤੂ ਫਾਲਗੁਨੀ ਸ਼ਾਹ ਤੇ ਉਨ੍ਹਾਂ ਦੇ ਪਤੀ ਗੌਰਵ ਸ਼ਾਹ ਨਾਲ ਇਕ ਗੀਤ ਲਿਖਿਆ ਸੀ।ਦੱਸ ਦੇਈਏ ਕਿ ‘ਬਾਜਰੇ ਵਿੱਚ ਭਰਪੂਰਤਾ’ ਗੀਤ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦੇ ਕੁਝ ਅੰਸ਼ ਹਨ ਅਤੇ ਇਸ ਵਿੱਚ ਬਾਜਰੇ ਦੇ ਫਾਇਦੇ ਦੱਸੇ ਗਏ ਹਨ। ਇਹ ਮਿਊਜ਼ਿਕ ਵੀਡੀਓ ਯੂ-ਟਿਊਬ ‘ਤੇ ਮੌਜੂਦ ਹੈ, ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment