Home / North America / ਮਹੇਸ਼ ਭੱਟ ‘ਤੇ ਗੋਲੀ ਚਲਾਉਣ ਵਾਲਾ ਗੈਂਗਸਟਰ ਅਮਰਿਕਾ ‘ਚ ਗ੍ਰਿਫਤਾਰ..

ਮਹੇਸ਼ ਭੱਟ ‘ਤੇ ਗੋਲੀ ਚਲਾਉਣ ਵਾਲਾ ਗੈਂਗਸਟਰ ਅਮਰਿਕਾ ‘ਚ ਗ੍ਰਿਫਤਾਰ..

ਨਿਊਯਾਰਕ: ਭਾਰਤ ‘ਚ ਕਤਲ ਦੀ ਕੋਸ਼ਿਸ਼ ਕਰਨਾ, ਚੋਰੀ ਤੇ ਗੈਰ ਕਾਨੂੰਨੀ ਹਥਿਆਰ ਰੱਖਣ ਦੇ ਇਲਜਾਮ ਚ ਭਾਰਤੀ ਨਾਗਰਿਕਾਂ ਨੂੰ ਅਮਰੀਕਾ ਨੇ ਭਾਰਤ ਨੂੰ ਸੌਂਪ ਦਿੱਤਾ ਹੈ। ਉਬੈਦੁੱਲਾ ਅਬਦੁੱਲਰਸ਼ੀਦ ਰੇਡੀਓਵਾਲਾ ਬਾਲੀਵੁੱਡ ਡਾਇਰੈਕਟਰ- ਪ੍ਰੋਡਿਊਸਰ ਮਹੇਸ਼ ਭੱਟ ਦੇ ਕਤਲ ਦੀ ਕੋਸ਼ਿਸ਼ ਕਰਨ ਅਤੇ ਫ਼ਿਲਮਕਾਰ ਕਰੀਨ ਮੋਰਾਨੀ ਤੇ ਹਮਲਾ ਕਰਨ ਦੇ ਮਾਮਲੇ ਦਾ ਮੁੱਖ ਮੁਲਜ਼ਮ ਹੈ। ਮਕੋਕਾ ਅਦਾਲਤ ਵੱਲੋਂ ਰੇਡੀਓਵਾਲਾ ਖਿਲਾਫ਼ ਨਵਾਂ ਗੈਰਜ਼ਮਾਨਤੀ ਵਾਰੰਟ ਜਾਰੀ ਹੋਂ ਤੋਂ ਬਾਅਦ 2015 ਵਿਚ ਸੀਬੀਆਈ ਦੇ ਕਹਿਣ ਤੇ ਇੰਟਰਪੋਲ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ।

ਅਮਰੀਕੀ ਆਈਸੀਈ ਵੱਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਰੇਡੀਓਵਾਲਾ ਨੂੰ ਅਮਰੀਕਾ ਚ ਗੈਰ ਕਾਨੂੰਨੀ ਤੌਰ ਤੇ ਰਹਿਣ ਚ ਨਿਊਜਰਸੀ ਦੇ ਇਸਲੀਨ ਤੋਂ ਈਆਰਓ ਨੇ ਸਤੰਬਰ 2017 ਚ ਗ੍ਰਿਫ਼ਤਾਰ ਕੀਤਾ ਸੀ। ਬਾਅਦ ‘ਚ ਜੱਜ ਨੇ ਉਸ ਨੂੰ ਭਾਰਤ ਭੇਜਣ ਦਾ ਆਦੇਸ਼ ਦਿੱਤਾ ਸੀ। ਸੋਮਵਾਰ ਨੂੰ ਭਾਰਤੀ ਅਧਿਕਾਰੀਆਂ ਨੂੰ ਸੌਂਪੇ ਜਾਣ ਤਕ ਰੇਡੀਓਵਾਲਾ ਈਆਰਓ ਨੇਵਾਰਕ ਦੀ ਹਿਰਾਸਤ ‘ਚ ਸੀ।

Check Also

ਵਿਆਹ ਦੌਰਾਨ ਜੋੜੇ ਨੇ ਸ਼ਗਨ ਲੈਣ ਦੀ ਬਜਾਏ ਰੱਖੀ ਅਜਿਹੀ ਮੰਗ ਕਿ ਹੁਣ ਸਾਰੇ ਪਾਸੇ ਹੋ ਰਹੀ ਸ਼ਲਾਘਾ..

ਨਿਊ ਵੇਸਟਮੈਨਸਟਰ : ਜਦੋਂ ਵੀ ਕੋਈ ਵਿਆਹ ਹੁੰਦਾ ਹੈ ਤਾਂ ਉਸ ਤੋਂ ਬਾਅਦ ਸ਼ਗਨ ਦੇਣ …

Leave a Reply

Your email address will not be published. Required fields are marked *