ਨੈਸ਼ਨਲ ਟੀਵੀ ‘ਤੇ ਸਵਯੰਵਰ ਰਚਾਉਣਗੇ ਮੀਕਾ ਸਿੰਘ, ਜਾਣੋ ਕੀ ਹੈ ਗਾਇਕ ਦੀ ਪਲੈਨਿੰਗ? 

TeamGlobalPunjab
3 Min Read

ਨਵੀਂ ਦਿੱਲੀ- ਰਿਐਲਿਟੀ ਸ਼ੋਅਜ਼ ਰਾਹੀਂ ਕਈ ਵਾਰ ਸੈਲੀਬ੍ਰਿਟੀਜ਼ ਨੇ ਸਵਯੰਵਰ ਜਾਂ ਵਿਆਹ ਕਰਵਾ ਚੁੱਕੇ ਹਨ। ਪਹਿਲਾਂ ਵੀ ਰਾਖੀ ਸਾਵੰਤ, ਮੱਲਿਕਾ ਸ਼ੇਰਾਵਤ, ਰਤਨ ਰਾਜਪੂਤ, ਰਾਹੁਲ ਮਹਾਜਨ ਸਮੇਤ ਕਈ ਮਸ਼ਹੂਰ ਹਸਤੀਆਂ ਟੈਲੀਵਿਜ਼ਨ ‘ਤੇ ਸਵਯੰਵਰ ਕਰਵਾ ਚੁੱਕੇ ਹਨ। ਹੁਣ ਇਸ ਲਿਸਟ ਵਿੱਚ ਇੱਕ ਹੋਰ ਨਾਮ ਜੁੜਣ ਜਾ ਰਿਹਾ ਹੈ। ਜੀ ਹਾਂ, ਮਸ਼ਹੂਰ ਗਾਇਕ ਮੀਕਾ ਸਿੰਘ ਵੀ ਰਿਐਲਿਟੀ ਸ਼ੋਅ ਰਾਹੀਂ ਆਪਣੇ ਜੀਵਨ ਸਾਥੀ ਨੂੰ ਲੱਭਣ ਦੀ ਤਿਆਰੀ ਕਰ ਰਹੇ ਹਨ। ਮੀਕਾ ਸਿੰਘ ਮਸ਼ਹੂਰ ਗਾਇਕ ਹਨ ਅਤੇ ਉਨ੍ਹਾਂ ਦੇ ਕਈ ਗੀਤ ਸੁਪਰਹਿੱਟ ਸਾਬਤ ਹੋਏ ਹਨ। ਮੀਕਾ ਨੂੰ ਖਾਸ ਤੌਰ ‘ਤੇ ਨੌਜਵਾਨਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਦਾ ਨਾਂ ਕਈ ਵਾਰ ਵਿਵਾਦਾਂ ਨਾਲ ਵੀ ਜੁੜਿਆ ਹੈ।

ਇਸ ਲਈ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸ਼ੋਅ ਦਿਲਚਸਪ ਹੋਣ ਵਾਲਾ ਹੈ। ਇੱਕ ਸੂਤਰ ਨੇ ਮੀਡਿਆ ਨੂੰ ਦੱਸਿਆ ਕਿ ਸ਼ੋਅ ਨੂੰ ਲੈ ਕੇ ਸਾਰੀ ਯੋਜਨਾਬੰਦੀ ਕਰ ਲਈ ਗਈ ਹੈ। ਇਹ ਇੱਕ ਰਿਐਲਿਟੀ ਸ਼ੋਅ ਹੋਵੇਗਾ ਜੋ ਸਵਯੰਵਰ ਵਰਗਾ ਹੀ ਹੋਵੇਗਾ। ਸ਼ੋਅ ਦੇ ਫਾਰਮੈਟ ਨੂੰ ਲੈ ਕੇ ਵੀ ਪੂਰੀ ਯੋਜਨਾ ਬਣਾ ਲਈ ਗਈ ਹੈ। ਸ਼ੋਅ ਕੁਝ ਮਹੀਨਿਆਂ ਬਾਅਦ ਪ੍ਰਸਾਰਿਤ ਹੋਵੇਗਾ ਅਤੇ ਸਿਰਫ ਮੀਕਾ ਸਿੰਘ ਦੀ ਮੰਗਣੀ ਹੋਵੇਗੀ। ਇਸ ਤੋਂ ਬਾਅਦ ਉਹ ਆਪਣੀ ਨਿੱਜੀ ਜ਼ਿੰਦਗੀ ‘ਚ ਫੈਸਲਾ ਲੈਣਗੇ ਅਤੇ ਰਿਸ਼ਤੇ ਨੂੰ ਅੱਗੇ ਲੈ ਕੇ ਜਾਣਗੇ। ਮੀਕਾ ਸਿੰਘ ਖੁਦ ਵੀ ਇਸ ਸ਼ੋਅ ‘ਚ ਹਿੱਸਾ ਲੈਣ ਲਈ ਕਾਫੀ ਉਤਸ਼ਾਹਿਤ ਹੋਣਗੇ।

ਦੱਸਿਆ ਜਾ ਰਿਹਾ ਹੈ ਕਿ ਕੰਟ੍ਰੋਵਰਸ਼ੀਅਲ ਕੁਈਨ ਰਾਖੀ ਸਾਵੰਤ ਵੀ ਸ਼ੋਅ ‘ਚ ਪ੍ਰਤੀਭਾਗੀ ਦੇ ਰੂਪ ‘ਚ ਨਜ਼ਰ ਆ ਸਕਦੀ ਹੈ। ਦੋਵਾਂ ਦੀ ਲੰਮੀ ਲੜਾਈ ਹੋਈ। ਇੱਕ ਪਾਰਟੀ ‘ਚ ਮੀਕਾ ਸਿੰਘ ਨੇ ਰਾਖੀ ਸਾਵੰਤ ਨੂੰ ਜ਼ਬਰਦਸਤੀ ਕਿੱਸ ਕਰ ਲਿਆ ਸੀ, ਜਿਸ ਤੋਂ ਬਾਅਦ ਦੋਹਾਂ ‘ਚ ਲੰਬੀ ਲੜਾਈ ਹੋਈ। ਹਾਲਾਂਕਿ ਬਾਅਦ ‘ਚ ਦੋਵਾਂ ਨੇ ਆਪਸੀ ਵਿਵਾਦ ਨੂੰ ਸੁਲਝਾ ਲਿਆ ਹੈ। ਹੁਣ ਕਿਆਸ ਲਗਾਏ ਜਾ ਰਹੇ ਹਨ ਕਿ ਰਾਖੀ ਸਾਵੰਤ ਵੀ ਮੀਕਾ ਸਿੰਘ ਦੇ ਸ਼ੋਅ ਦਾ ਹਿੱਸਾ ਬਣ ਸਕਦੀ ਹੈ। ਇਸ ‘ਚ ਕਿੰਨੀ ਸੱਚਾਈ ਹੈ, ਇਹ ਤਾਂ ਸ਼ੋਅ ਸ਼ੁਰੂ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।

ਮੀਕਾ ਸਿੰਘ ਨੇ ਕਈ ਬਲਾਕਬਸਟਰ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ। ਮੀਕਾ ਸਿੰਘ ਨੇ ‘ਸਿੰਘ ਇਜ਼ ਕਿੰਗ’, ‘ਆਪਕਾ ਕਯਾ ਹੋਗਾ’, ‘ਗਾਂਦੀ ਬਾਤ’, ‘ਜੁੰਮੇ ਕੀ ਰਾਤ’, ‘ਆਜ ਕੀ ਪਾਰਟੀ’, ‘ਸਾਵਨ ਮੇਂ ਲਗ ਗਈ ਆਗ’ ਸਮੇਤ ਕਈ ਹਿੱਟ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ।

- Advertisement -

ਦਰਸ਼ਕ ਵੀ ਮੀਕਾ ਸਿੰਘ ਦੇ ਸਵਯੰਵਰ ਨੂੰ ਦੇਖਣ ਲਈ ਜ਼ਰੂਰ ਉਤਸ਼ਾਹਿਤ ਹੋਣਗੇ। ਇਹ ਦੇਖਣਾ ਦਿਲਚਸਪ ਹੋਵੇਗਾ ਕਿ 44 ਸਾਲਾ ਮੀਕਾ ਸਿੰਘ ਰਾਸ਼ਟਰੀ ਟੈਲੀਵਿਜ਼ਨ ‘ਤੇ ਵਿਆਹ ਨੂੰ ਲੈ ਕੇ ਕੀ ਫੈਸਲਾ ਲੈਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment