ਲਾਸ ਏਂਜਲਸ: ਭੂਤ ਪਰੇਤਾਂ ਬਾਰੇ ਤੁਸੀ ਬਹੁਤ ਲੋਕਾਂ ਤੋਂ ਬਹੁਤ ਕਿੱਸੇ ਸੁਣੇ ਹੋਣਗੇ ਪਰ ਕੀ ਕਿਸੇ ਨੇ ਇਨ੍ਹਾਂ ਨੂੰ ਦੇਖਿਆ ਹੈ ? ਹਾਲਾਂਕਿ ਕਈ ਲੋਕ ਇਹ ਦਾਅਵਾ ਕਰਦੇ ਹਨ ਕਿ ਅਸੀ ਭੂਤ ਦੇਖੇ ਹਨ ਸਾਡਾ ਭੂਤਾਂ ਨਾਲ ਸਾਹਮਣਾ ਹੋਇਆ ਹੈ। ਇਹ ਵੀ ਦੇਖਣ ਸੁਣਨ ‘ਚ ਮਿਲਦਾ ਹੈ ਕਿ ਕਿਸੇ ਦੇ ਸਰੀਰ ‘ਚ ਕੋਈ ਭੂਤ ਆ ਗਿਆ ਹੈ ਤੇ ਇਨ੍ਹਾਂ ਨੂੰ ਭਜਾਉਣ ਲਈ ਲੋਕ ਅੰਧਵਿਸ਼ਵਾਸ ‘ਚ ਪੈ ਜਾਂਦੇ ਹਨ ਤੇ ਤਾਂਤਰਿਕਾ ਕੋਲ ਜਾਂਦੇ ਹਨ। ਇਸ ਦੇ ਚਲਦਿਆਂ ਕਈ ਲੋਕ ਮਨੁੱਖੀ ਸਰੀਰ ਨੂੰ ਇਸ ਹੱਦ ਤੱਕ ਤਸੀਹੇ ਦਿੰਦੇ ਹਨ ਕਿ ਵਿਅਕਤੀ ਦੀ ਮੌਤ ਤੱਕ ਹੋ ਜਾਂਦੀ ਹੈ। ਅਜਿਹਾ ਹੀ ਇੱਕ ਹੈਰਾਨੀਜਨਕ ਮਾਮਲਾ ਕੈਲੀਫੋਰਨੀਆ ਤੋਂ ਸਾਹਮਣੇ ਆਇਆ ਜਿੱਥੇ ਮਾਂ ਨੇ ਆਪਣੀ ਤਿੰਨ ਸਾਲਾ ਬੱਚੀ ‘ਚੋਂ ਭੂਤ ਕੱਢਣ ਲਈ ਉਸਦਾ ਕਤਲ ਹੀ ਕਰ ਦਿੱਤਾ ਜਿਸ ਤੋਂ ਬਾਅਦ ਹੁਣ ਉਸਨੂੰ 25 ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਰਿਪੋਰਟਾਂ ਮੁਤਾਬਕ ਔਰਤ ਨੇ ਆਪਣੀ ਬੱਚੀ ਨੂੰ ਗਰਮੀ ਦੇ ਦਿਨਾਂ ‘ਚ 10 ਘੰਟਿਆਂ ਤੱਕ ਗਰਮ ਕਾਰ ‘ਚ ਬੰਦ ਰੱਖਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਸੈਕ੍ਰਾਮੈਂਟੋ ‘ਚ ਜ਼ਿਲਾ ਅਟਾਰਨੀ ਦਫਤਰ ਨੇ ਦੱਸਿਆ ਕਿ ਜੂਨ ਮਹੀਨੇ ਏਂਜੇਲਾ ਫਾਕਿਨ ਨਾਂ ਦੀ ਔਰਤ ਨੂੰ 3 ਸਾਲਾ ਬੱਚੀ ਮਾਇਆ ਦਾ ਕਤਲ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ ਤੇ ਉਸ ਨੂੰ ਸ਼ੁੱਕਰਵਾਰ ਨੂੰ ਸਜ਼ਾ ਸੁਣਾਈ ਗਈ।
ਫਾਕਿਨ ਦੇ ਮੰਗੇਤਰ ‘ਤੇ ਵੀ ਇਸ ਮਾਮਲੇ ‘ਚ ਦੋਸ਼ ਲੱਗੇ ਹਨ ਤੇ ਮੁਕੱਦਮਾ ਚੱਲ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫਾਕਿਨ ਅਤੇ ਉਸ ਦਾ ਮੰਗੇਤਰ ਫਰਵਰੀ 2016 ‘ਚ ਕੈਲੀਫੋਰਨੀਆ ਆਏ ਸਨ। ਉਨ੍ਹਾਂ ਦੱਸਿਆ ਕਿ ਜੂਨ 2017 ‘ਚ ਦੋਹਾਂ ਨੇ ਮਾਇਆ ਨੂੰ ਕਹਿਰ ਦੀ ਗਰਮੀ ‘ਚ ਰੱਖਿਆ।
ਰਿਪੋਰਟ ਅਨੁਸਾਰ ਇੱਕ ਵਾਰ ਤਾਂ ਉਸ ਨੇ ਬੱਚੀ ਨੂੰ ਇੱਕ ਦਿਨ ਸਾਢੇ 4 ਘੰਟਿਆਂ ਤਕ ਕਾਰ ‘ਚ ਛੱਡ ਦਿੱਤਾ ਤੇ ਅਗਲੇ ਦਿਨ ਲਗਭਗ ਸਾਢੇ 9 ਘੰਟਿਆਂ ਤਕ ਛੱਡਿਆ ਜਿਸ ਦੇ ਚਲਦਿਆਂ ਉਸ ਦੀ ਮੌਤ ਹੋ ਗਈ। ਫਾਕਿਨ ਨੇ ਵਕੀਲਾਂ ਨੂੰ ਦੱਸਿਆ ਕਿ ਉਹ ਅਤੇ ਸਮਿੱਥ ਆਪਣੀ ਬੱਚੀ ਮਾਇਆ ਨੂੰ ਭੂਤਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਭੂਤ ਕੱਢਣ ਲਈ ਮਾਂ ਨੇ ਆਪਣੀ 3 ਸਾਲਾ ਬੱਚੀ ਨੂੰ ਤੜਫਾ-ਤੜਫਾ ਦਿੱਤੀ ਮੌਤ, 25 ਸਾਲ ਦੀ ਕੈਦ
Leave a comment
Leave a comment