ਭਾਰਤ ਸਰਕਾਰ ਨੇ NRIs ਨੂੰ ਦਿੱਤਾ ਵੱਡਾ ਤੋਹਫਾ, ਇਸ ਕੰਮ ਲਈ ਹੁਣ ਨਹੀਂ ਕਰਨਾ ਪਵੇਗਾ ਲੰਬਾ ਇੰਤਜ਼ਾਰ

TeamGlobalPunjab
2 Min Read

ਮੋਦੀ ਸਰਕਾਰ ਨੇ ਐੱਨਆਰਆਈ (Non – resident Indians) ਨੂੰ ਰਾਹਤ ਦਿੰਦੇ ਹੋਏ ਦੀਵਾਲੀ ਤੋਂ ਪਹਿਲਾ ਵੱਡਾ ਤੋਹਫਾਂ ਦੇ ਦਿੱਤਾ ਹੈ। ਹੁਣ ਭਾਰਤ ਦਾ ਵੈਲਿਡ ਪਾਸਪੋਰਟ ਰੱਖਣ ਵਾਲੇ NRI ਨੂੰ ਆਧਾਰ ਕਾਰਡ ਪਾਉਣ ਲਈ 182 ਦਿਨ ਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਵਿਦੇਸ਼ ਤੋਂ ਵਾਪਸ ਆਉਣ ਦੇ ਬਾਅਦ ਉਹ ਤੱਤਕਾਲ ਆਧਾਰ ਕਾਰਡ ਲਈ ਅਪਲਾਈ ਕਰ ਸਕਦੇ ਹਨ। ਇਸ ਲਈ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।

ਇਸ ਨੋਟੀਫਿਕੇਸ਼ਨ ਤੋਂ ਬਾਅਦ Unique Identification Authority of India ( UIDAI ) ਨੇ ਵੀ ਸਰਕੁਲਰ ਜਾਰੀ ਕਰ ਦਿੱਤਾ ਹੈ। ਇਸ ਸਰਕੁਲਰ ‘ਚ UIDAI ਨੇ ਕਿਹਾ ਹੈ ਕਿ ਭਾਰਤ ਦਾ ਵੈਲਿਡ ਪਾਸਪੋਰਟ ਰੱਖਣ ਵਾਲੇ NRIs ਭਾਰਤ ਪੁੱਜਣ ਦੇ ਨਾਲ ਹੀ ਆਧਾਰ ਨੰਬਰ ਹਾਸਲ ਕਰਨ ਲਈ ਐਲਿਜੀਬਲ ਹੋ ਜਾਣਗੇ।

- Advertisement -

ਇਸ ਮਾਮਲੇ ਨਾਲ ਜੁੜੇ UIDAI ਦੇ ਇੱਕ ਨਿਯਮ ਨੇ ਦੱਸਿਆ ਕਿ ਅਪਲਾਈ ਕਰਨ ਦੇ ਤੌਰ ਤਰੀਕੇ ‘ਚ ਕੋਈ ਤਬਦੀਲੀ ਨਹੀਂ ਹੋਇਆ ਹੈ। NRI ਅਰਾਈਵਲ ਦੇ ਸਮੇਂ ਜਾਂ ਪਹਿਲਾਂ ਤੋਂ ਤੈਅ ਸਮੇਂ ਦੇ ਮੁਤਾਬਕ ਆਧਾਰ ਕਾਰਡ ਲਈ ਅਪਲਾਈ ਕਰ ਸਕਦੇ ਹਨ। ਲਿਹਾਜ਼ਾ ਹੁਣ ਉਨ੍ਹਾਂ ਨੂੰ 182 ਦਿਨ ਤੱਕ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ।

UIDAI ਦੇ ਸਰਕੁਲਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵੈਲਿਡ ਪਾਸਪੋਰਟ ਨੂੰ ਹੀ ਪਹਿਚਾਣ, ਪਤਾ ਅਤੇ ਜਨਮ ਪ੍ਰਮਾਣ ਪੱਤਰ ਦੇ ਰੂਪ ਵਿੱਚ ਸਵੀਕਾਰ ਕੀਤਾ ਜਾਵੇਗਾ।
ਸੋਮਵਾਰ ਨੂੰ ਜਾਰੀ ਕੀਤੇ ਗਏ ਇਸ ਸਰਕੁਲਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ NRIs ਦੇ ਵੈਲਿਡ ਪਾਸਪੋਰਟ ‘ਚ ਭਾਰਤ ਦਾ ਪਤਾ ਨਹੀਂ ਲਿਖਿਆ ਹੈ ਤਾਂ ਇਸ ਦੇ ਪ੍ਰਮਾਣ ਲਈ ਕੋਈ ਦੂਜਾ ਡਾਕਿਊਮੇਂਟ ਵਿਖਾਉਣ ਦੀ ਆਗਿਆ ਦਿੱਤੀ ਗਈ ਹੈ।

Share this Article
Leave a comment