Home / ਸੰਸਾਰ / ਭਾਰਤ ਵਿਰੁੱਧ ਬੋਲਣ ‘ਤੇ ਪਾਕਿਸਤਾਨ ਸਰਕਾਰ ਨੇ ਧਰ ਲਿਆ ਕੌਂਮਾਂਤਰੀ ਕ੍ਰਿਕਟ ਖਿਡਾਰੀ, ਹੋ ਗਈ ਵੱਡੀ ਕਾਰਵਾਈ..

ਭਾਰਤ ਵਿਰੁੱਧ ਬੋਲਣ ‘ਤੇ ਪਾਕਿਸਤਾਨ ਸਰਕਾਰ ਨੇ ਧਰ ਲਿਆ ਕੌਂਮਾਂਤਰੀ ਕ੍ਰਿਕਟ ਖਿਡਾਰੀ, ਹੋ ਗਈ ਵੱਡੀ ਕਾਰਵਾਈ..

ਨਵੀਂ ਦਿੱਲੀ : ਖ਼ਬਰ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ ਨੇ ਸਾਬਕਾ ਕ੍ਰਿਕਟ ਖਿਡਾਰੀ ਅਤੇ ਜੂਨੀਅਰ ਕ੍ਰਿਕਟ ਟੀਮ ਦੀ ਮੁੱਖ ਚੋਣ ਅਧਿਕਾਰੀ ਬਾਸਿਤ ਅਲੀ ਖਿਲਾਫ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ। ਦੋਸ਼ ਲੱਗ ਰਿਹਾ ਹੈ ਕਿ ਬਾਸਿਤ ਨੇ ਵਿਸ਼ਵ ਕੱਪ ਦੌਰਾਨ ਇੱਕ ਟੀਵੀ ਚੈਨਲ ‘ਤੇ ਕਿਹਾ ਸੀ ਕਿ ਭਾਰਤੀ ਟੀਮ ਇੰਗਲੈਂਡ ਤੋਂ ਮੈਚ ਦੌਰਾਨ ਜਾਣ ਬੁੱਝ ਕੇ ਹਾਰ ਜਾਵੇਗੀ ਤਾਂ ਜੋ ਪਾਕਿਸਤਾਨ ਟੀਮ ਸੈਮੀਫਾਇਨਲ ਦੀ ਦੌੜ ਵਿੱਚੋਂ ਬਾਹਰ ਹੋ ਸਕੇ। ਜਾਣਕਾਰੀ ਮੁਤਾਬਕ ਇਸ ਦੋਸ਼ ਤਹਿਤ ਹੁਣ ਪੀਸੀਬੀ ਨੇ ਇਸ ਬਿਆਨ ‘ਤੇ ਬਾਸਿਤ ਦਾ ਸਪੱਸ਼ਟੀਕਰਨ ਮੰਗਿਆ ਹੈ। ਬੋਰਡ ਦਾ ਕਹਿਣਾ ਹੈ ਕਿ ਸਾਬਕਾ ਖਿਡਾਰੀ ਨੇ ਬਿਨਾਂ ਕਿਸੇ ਸਬੂਤ ਤੋਂ ਇਹ ਦੋਸ਼ ਲਾਏ ਹਨ ਅਤੇ ਇਸ ਨਾਲ ਅੰਤਰਰਾਸ਼ਟਰੀ ਕ੍ਰਿਕਟ ਜਗਤ ‘ਚ ਦੇਸ਼ ਦੀ ਬਦਨਾਮੀ ਹੋਈ ਹੈ।

ਪੀਸੀਬੀ ਅਧਿਕਾਰੀਆਂ ਦੇ ਹਵਾਲੇ ਨਾਲ ਲਾਈ ਗਈ ਇੱਕ ਖਬਰ ਮੁਤਾਬਕ ਬਾਸਿਤ ਨੂੰ ਬਹੁਤ ਜਲਦ ਕਰਾਚੀ ਟੀਮ ਦਾ ਕੋਚ ਬਣਾਇਆ ਜਾਣਾ ਸੀ ਅਤੇ ਉਨ੍ਹਾਂ ਦਾ ਨਿਯੁਕਤੀ ਪੱਤਰ ਵੀ ਜਾਰੀ ਹੋਣ ਵਾਲਾ ਸੀ, ਪਰ ਇਸ ਘਟਨਾ ਤੋਂ ਬਾਅਦ ਇਸ ‘ਤੇ ਰੋਕ ਲਾ ਦਿੱਤੀ ਗਈ ਹੈ। ਇੱਥੇ ਹੀ ਬੱਸ ਨਹੀਂ ਪਤਾ ਲੱਗਾ ਹੈ ਕਿ ਜੂਨੀਅਰ ਟੀਮ ਦੇ ਚੋਣ ਅਧਿਕਾਰੀ ਵਾਲੇ ਪਦ ਤੋਂ ਵੀ ਉਨ੍ਹਾਂ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ।

ਦੱਸਣਯੋਗ ਹੈ ਕਿ ਬਾਸਿਤ ਜਦੋਂ ਟੈਸਟ ਕ੍ਰਿਕਟ ਖਿਡਾਰੀ ਸਨ ਤਾਂ ਉਨ੍ਹਾਂ ‘ਤੇ ਮੈਚ ਫਿਕਸਿੰਗ ਦੇ ਵੀ ਦੋਸ਼ ਲੱਗੇ ਸਨ। ਇੱਥੇ ਹੀ ਬੱਸ ਨਹੀਂ ਦੋ ਸਾਲ ਪਹਿਲਾਂ ਉਨ੍ਹਾਂ ਵੱਲੋਂ ਨੈਸ਼ਨਲ ਟੀ20 ਟੂਰਨਾਮੈਂਟਾਂ ਦੌਰਾਨ ਸਿਆਲਕੋਟ  ਟੀਮ ‘ਤੇ ਜਾਣਬੁੱਝ ਕੇ ਹਾਰਨ ਦੇ ਦੋਸ਼ ਲਾਉਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ। ਪਤਾ ਇਹ ਵੀ ਲੱਗਾ ਹੈ ਕਿ ਜਦੋਂ ਇਸ ਬਾਰੇ ਕੋਚ ਮੋਹੰਮਦ ਹਾਮਿਦ ਨੇ ਜਵਾਬ ਮੰਗਿਆ ਤਾਂ ਬਾਸਿਤ ਨੇ ਮੀਡੀਆ ਸਾਹਮਣੇ ਹੀ ਕੋਚ ਦੇ ਥੱਪੜ ਮਾਰ ਦਿੱਤਾ।

 

Check Also

ਸਿੱਧੂ ਮੂਸੇਵਾਲਾ ‘ਤੇ ਹੋਵੇਗਾ ਪਰਚਾ ਦਰਜ਼? ਸਿੰਘਾਂ ਦੇੇ ਇਸ ਐਲਾਨ ਤੋਂ ਬਾਅਦ ਪਿੰਡ ਮੂਸੇਵਾਲਾ ‘ਚ ਮੱਚ ਗਈ ਹਾਹਾਕਾਰ! ਤਖਤਾਂ ਦੇ ਜਥੇਦਾਰ, SGPC ਤੇ ਅਕਾਲੀਆਂ ਨੇ ਕਰ ਤਾ ਵੱਡਾ ਐਲਾਨ! ..

ਚੰਡੀਗੜ੍ਹ :  ਆਪਣੇ ਗੀਤਾਂ ਰਾਹੀਂ ਕਦੇ ਹਥਿਆਰਾਂ, ਕਦੇ ਲੱਚਰਤਾ, ਕਦੇ ਨਸ਼ਿਆਂ ਅਤੇ ਕਦੇ ਮਰਨ ਮਾਰਨ …

Leave a Reply

Your email address will not be published. Required fields are marked *