Thursday, August 22 2019
Home / ਸੰਸਾਰ / ਬੁੱਤ ਬਣਵਾਉਣ ਲਈ ਪੂਰਾ ਪਹਾੜ ਖਰੀਦੇਗਾ ਇਹ ਕਰੋੜ ਪਤੀ ਕਾਰੋਬਾਰੀ

ਬੁੱਤ ਬਣਵਾਉਣ ਲਈ ਪੂਰਾ ਪਹਾੜ ਖਰੀਦੇਗਾ ਇਹ ਕਰੋੜ ਪਤੀ ਕਾਰੋਬਾਰੀ

ਦੁਨੀਆ ਵਿੱਚ ਅਜਿਹੇ ਬਹੁਤ ਲੋਕ ਹੁੰਦੇ ਹਨ ਜਿਨ੍ਹਾਂ ਵਿਚ ਬਹੁਤ ਕੁਝ ਖਰੀਦ ਕੇ ਆਪਣੇ ਮਨ ਦੀਆਂ ਰੀਝਾਂ ਪੂਰੀਆਂ ਕਰਨੀਆਂ ਚਾਹੁੰਦੇ ਹਨ, ਪਰ ਕਿਸੇ ਕਿਸੇ ਦੀ ਜ਼ਿੰਦਗੀ ‘ਚ ਆਪਣੇ ਚਾਅ ਪੂਰੇ ਕਰਨ ਲਈ ਪੈਸਾ ਇਸ ਵਿੱਚ ਵੱਡੀ ਰੁਕਾਵਟ ਬਣ ਜਾਂਦਾ ਹੈ। ਕੀ ਤੁਸੀਂ ਕਦੇ ਸੋਚਿਆ ਹੈ ਉਦੋਂ ਕੀ ਹੋਵੇਗਾ ਜਦ ਤੁਹਾਡੇ ਕੋਲ ਬਹੁਤ ਪੈਸਾ ਹੋਵੇਗਾ ਤੇ ਤੁਸੀਂ ਅਜਿਹੀਆਂ ਚੀਜ਼ਾਂ ਖਰੀਦਣਾ ਚਾਹੁੰਦੇ ਹੋ ਜੋ ਦੁਨੀਆ ਨੂੰ ਹੈਰਾਨ ਕਰ ਦੇਣਗੀਆਂ।

ਇਸ ਮਾਮਲੇ ਵਿੱਚ ਵੀ ਕੁਝ ਅਜਿਹਾ ਹੀ ਹੈ ਇੱਕ ਕਰੋੜਪਤੀ ਕਾਰੋਬਾਰੀ ਪਾਪੁਲ ਮਾਊਂਟ ਰਸ਼ਮੋਰ ਵਾਂਗਰਾਂ ਪਹਾੜ ‘ਤੇ ਆਪਣਾ ਤੇ ਪਰਿਵਾਰ ਦਾ ਬੁੱਤ ਖੁਣਵਾਉਣਾ ਚਾਹੁੰਦਾ ਹੈ। ਆਪਣੀ ਪਛਾਣ ਗੁਪਤ ਰੱਖਦੇ ਹੋਏ ਵੈੱਬਸਾਈਟ ਹੁਸ਼ਹੁਸ਼ ਡਾਟ ਕਾਮ ਰਾਹੀਂ ਇਹ ਮੰਗ ਕੀਤੀ ਹੈ।

ਪਹਾੜ ਖਰੀਦਣ ਲਈ ਕਾਰੋਬਾਰੀ ਨੇ ਇੱਕ ਅਰਬ ਨੌਂ ਕਰੋੜ ਤੇ 69 ਲੱਖ ਰੁਪਏ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ। ਕਾਰੋਬਾਰੀ ਆਪਣੇ ਪਰਿਵਾਰ ਨੂੰ ਅਨੋਖੀ ਸ਼ਰਧਾਂਜਲੀ ਦੇਣਾ ਚਾਹੁੰਦਾ ਹੈ। ਇਹ ਵਿਅਕਤੀ ਇਸ ਪਹਾੜ ‘ਤੇ ਆਪਣੇ ਨਾਲ ਆਪਣੀ ਪਤਨੀ, ਤਿੰਨੇ ਪੁੱਤਰਾਂ, ਧੀ ਤੇ ਕੁੱਤੇ ਦਾ ਵੀ ਬੁੱਤ ਵੀ ਖੁਣਵਾਉਣਾ ਚਾਹੁੰਦਾ ਹੈ।

ਉਸ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਅਮਰ ਬਣਾਉਣ ਲਈ ਇਹ ਇੱਕ ਮਜ਼ੇਦਾਰ ਤੇ ਵੱਖਰਾ ਤਰੀਕਾ ਹੈ। ਦੋ ਸਾਲ ਪਹਿਲਾਂ ਹੀ ਇਸ ਵਿਅਕਤੀ ਨੇ ਆਪਣਾ ਟਾਪੂ ਵੀ ਖਰੀਦਿਆ ਹੈ ਅਤੇ ਹਾਲ ਹੀ ਵਿੱਚ ਉਹ ਹੀਰਿਆਂ ਦਾ ਹਾਰ ਵੀ ਖਰੀਦ ਚੁੱਕਾ ਹੈ।

Check Also

Khalsa Aid Founder

ਖ਼ਾਲਸਾ ਏਡ ਦੇ ਮੁੱਖੀ ਰਵੀ ਸਿੰਘ ਆਸਟਰੀਆ ਹਵਾਈ ਅੱਡੇ ‘ਤੇ ਹੋਏ ਨਸਲੀ ਵਿਤਕਰੇ ਦਾ ਸ਼ਿਕਾਰ

Khalsa Aid Founder ਆਸਟਰੀਆ ‘ਚ ਇੱਕ ਹਵਾਈ ਅੱਡੇ ‘ਤੇ ਖਾਲਸਾ ਏਡ ਦੇ ਮੁਖੀ ‘ਤੇ ਨਸਲੀ …

Leave a Reply

Your email address will not be published. Required fields are marked *