ਬਿੱਗ ਬੌਸ 12 ਦੀ ਟਰਾਫੀ ਭਲੇ ਹੀ ਦੀਪਕ ਠਾਕੁਰ ਨਹੀਂ ਜਿੱਤ ਸਕੇ ਪਰ ਬੇਸ਼ੱਕ ਉਹ 105 ਦਿਨਾਂ ਵਿੱਚ ਲੋਕਾਂ ਦੇ ਦਿਲਾਂ ‘ਤੇ ਕਬਜ਼ਾ ਕਰ ਚੁੱਕੇ ਹਨ। ਇਸਦਾ ਪ੍ਰਮਾਣ ਉਦੋਂ ਮਿਲਿਆ ਜਦੋਂ ਦੀਪਕ ਠਾਕੁਰ ਫਿਨਾਲੇ ਤੋਂ ਬਾਅਦ ਆਮ ਜ਼ਿੰਦਗੀ ‘ਚ ਪਰਤੇ। ਬਿੱਗ ਬਾਸ ਤੋਂ ਬਾਅਦ ਦੀਪਕ ਠਾਕੁਰ ਹੁਣ ਆਮ ਤੋਂ ਖਾਸ ਹੋ ਚੁੱਕੇ ਹਨ ਤਾਂ ਉਥੇ ਹੀ ਸ਼ੋਅ ਖਤਮ ਹੋਣ ਦੇ 4 ਦਿਨ ਬਾਅਦ ਹੀ ਦੀਪਕ ਦੀ ਝੋਲੀ ਆਫਰਸ ਨਾਲ ਭਰ ਗਈ ਹੈ।
ਬਿੱਗ ਬੌਸ ਸੀਜ਼ਨ 12 ਦਾ ਫਿਨਾਲੇ ਖਤਮ ਹੁੰਦੇ ਹੀ ਦੀਪਕ ਠਾਕੁਰ ਨੂੰ ਖਤਰੋਂ ਕੇ ਖਿਲਾੜੀ 10 ਆਫਰ ਹੋਇਆ ਹੈ ਤਾਂ ਉਥੇ ਹੀ ਉਸ ਨੂੰ ਤਿੰਨ ਵੱਡੀ ਫਿਲਮਾਂ ਦੇ ਆਫਰਸ ਮਿਲੇ ਹਨ। ਦੀਪਕ ਨੂੰ ਬਿੱਗ ਬੌਸ ਦੇ ਹੀ ਕੰਟੈਸਟੈਂਟ ਰਹੇ ਕਰਣਵੀਰ ਬੋਹਰਾ ਨੇ ਆਪਣੇ ਪ੍ਰੋਡਕਸ਼ਨ ਹਾਊਸ ‘ਚ ਬਣ ਰਹੀ ਫਿਲਮ ‘ਚ ਗਾਣੇ ਦਾ ਆਫਰ ਦਿੱਤਾ। ਇਸ ਫਿਲਮ ਦਾ ਨਾਮ ‘ਹਮੇ ਤੁਮਸੇ ਪਿਆਰ ਕਿਤਨਾ’ ਹੈ ਇਸ ਫਿਲਮ ਦੇ ਹੀਰੋ ਖੁਦ ਕਰਣਵੀਰ ਹਨ ।
https://www.instagram.com/p/BsGdsztBHZv/
ਕਰਣਵੀਰ ਬੋਹਰਾ ਤੋਂ ਇਲਾਵਾ ਸ਼ਰੀਸੰਥ ਦੀ ਪਤਨੀ ਭੁਵਨੇਸ਼ਵਰੀ ਨੇ ਵੀ ਦੀਪਕ ਨੂੰ ਫਿਲਮ ਵਿੱਚ ਕੰਮ ਕਰਨ ਦਾ ਆਫਰ ਦਿੱਤਾ ਹੈ। ਇਸ ਤੋਂ ਇਲਾਵਾ ਧਵਨ ਪ੍ਰੋਡਕਸ਼ਨ ਹਾਊਸ ਤੋਂ ਵੀ ਦੀਪਕ ਨੂੰ ਆਫਰ ਕੀਤਾ ਗਿਆ ਹੈ ਤੇ ਦੀਪਕ ਕੋਲ ਰਿਅਲਿਟੀ ਸ਼ੋਅ ਦਾ ਅਗਲਾ ਸੀਜ਼ਨ ਵੀ ਹੈ। ਅਜਿਹੇ ਵਿੱਚ ਇੰਨਾ ਤਾਂ ਸਾਫ਼ ਹੈ ਬਿੱਗ ਬੌਸ ਦੇ ਸਾਰੇ 13 ਕੰਟੈਸਟੈਂਟ ਵਿੱਚੋਂ ਜਿਸ ਨੂੰ ਸਭ ਤੋਂ ਜ਼ਿਆਦਾ ਫਾਇਦਾ ਮਿਲਿਆ ਹੈ ਉਹ ਦੀਪਕ ਠਾਕੁਰ ਹੀ ਹੈ।
https://www.instagram.com/p/BsJE7lbB23C/