ਬਿੱਗ-ਬੀ ਨੇ ਪਿਤਾ ਦੀ ਇਸ ਛੋਟੀ ਜਿਹੀ ਸ਼ਰਤ ‘ਤੇ 24 ਘੰਟੇ ਅੰਦਰ ਜਯਾ ਨਾਲ ਕਰਵਾਇਆ ਸੀ ਵਿਆਹ

TeamGlobalPunjab
2 Min Read

ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਤੇ ਜਯਾ ਬੱਚਨ ਦੇ ਵਿਆਹ ਨੂੰ ਅੱਜ 46 ਸਾਲ ਪੂਰੇ ਹੋ ਚੁੱਕੇ ਹਨ। ਅਮਿਤਾਭ ਬੱਚਨ ਨੇ 3 ਜੂਨ 1973 ਨੂੰ ਜਯਾ ਨਾਲ ਵਿਆਹ ਕਰਵਾਇਆ ਸੀ। ਫਿਲਮੀ ਪਰਦੇ ‘ਤੇ ਸੁਪਰਹਿੱਟ ਰਹੀ ਜੋੜੀ ਜਯਾ ਤੇ ਅਮਿਤਾਭ ਬੱਚਨ ਦਾ ਵਿਆਹ ਬਹੁਤ ਦਿਲਚਸਪ ਅੰਦਾਜ਼ ‘ਚ ਹੋਇਆ ਸੀ।

ਬਿੱਗ ਬੀ ਨੇ ਕੋਮਲ ਨਾਹਟਾ ਦੇ ਚੈਟ ਸ਼ੋਅ ‘ਚ ਆਪਣੇ ਵਿਆਹ ਦਾ ਇੱਕ ਦਿਲਚਸਪ ਕਿੱਸਾ ਸੁਣਾਇਆ। ਅਮਿਤਾਭ ਤੇ ਜਯਾ ਦੀ ਮੁਲਾਕਾਤ ਫਿਲਮ ‘ਗੁੱਡੀ’ ਦੇ ਸੈੱਟ ‘ਤੇ ਹੋਈ ਸੀ ਤੇ ਉਹ ਚੰਗੇ ਦੋਸਤ ਬਣ ਗਏ। ਗੁੱਡੀ ਤੋਂ ਬਾਅਦ ਦੋਵਾਂ ਨੇ ਫਿਲਮ ‘ਇੱਕ ਨਜ਼ਰ’ ‘ਚ ਕੰਮ ਕੀਤਾ ਇਸ ਫਿਲਮ ਦੇ ਨਾਲ ਹੀ ਦੋਵਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋ ਗਈ। ਫਿਲਮ ਜੰਜੀਰ ਦੇ ਸਮੇਂ ਦੋਵਾਂ ਦੀ ਪ੍ਰੇਮ ਕਹਾਣੀ ‘ਚ ਨਵਾਂ ਮੋੜ ਆਇਆ।

ਅਮਿਤਾਭ ਨੇ ਦੱਸਿਆ ਕਿ “ਜਯਾ ਤੇ ਮੈਂ ਜੰਜੀਰ ਫਿਲਮ ‘ਚ ਕੰਮ ਕਰ ਰਹੇ ਸੀ। ਸਾਰੀ ਟੀਮ ਨੇ ਪਲਾਨ ਬਣਾਇਆ ਕਿ ਜੇਕਰ ਫਿਲਮ ਹਿੱਟ ਜਾਵੇਗੀ ਤਾਂ ਅਸੀ ਲੰਦਨ ‘ਚ ਘੰਮਣ ਜਾਵਾਂਗੇ। ਉਨ੍ਹਾਂ ਕਿਹਾ ਕਿ ਇਸ ਪਲਾਨ ਬਾਰੇ ਮੈਂ ਜਦੋਂ ਆਪਣੇ ਪਿਤਾ ਨੂੰ ਦੱਸਿਆ, ਉਨ੍ਹਾਂ ਪੁੱਛਿਆ ਕਿ ਤੇਰੇ ਨਾਲ ਹੋਰ ਕੌਣ-ਕੌਣ ਜਾਵੇਗਾ ? ਪਿਤਾ ਨੇ ਜਯਾ ਦਾ ਨਾਮ ਸੁਣਦੇ ਹੀ ਕਿਹਾ ਕਿ ਬਿਨ੍ਹਾਂ ਵਿਆਹ ਕਰਵਾਏ ਮੈਂ ਤੈਨੂੰ ਕਿਸੇ ਕੁੜੀ ਨਾਲ ਘੁੰਮਣ ਨਹੀਂ ਜਾਣ ਦੇਵਾਂਗਾ”।

ਅਮਿਤਾਭ ਨੇ ਕਿਹਾ, ਪਿਤਾ ਦੀ ਗੱਲ ਸੁਣਦੇ ਹੀ ਮੈਂ ਕਿਹਾ ਠੀਕ ਹੈ, ਅਸੀ ਕੱਲ ਹੀ ਵਿਆਹ ਕਰਵਾ ਲੈਂਦੇ ਹਾਂ। ਅਸੀ ਜਲਦ ਹੀ ਸਭ ਤਿਆਰੀਆਂ ਕੀਤੀਆਂ ਤੇ ਅਗਲੇ ਹੀ ਦਿਨ ਵਿਆਹ ਕਰਵਾ ਕੇ ਲੰਦਨ ਚਲੇ ਗਏ।

ਅਮਿਤਾਭ ਤੇ ਜਯਾ ਦੀ ਜੋੜੀ ਨੂੰ ਫੈਨਜ਼ ਨੇ ਖੂਬ ਪਸੰਦ ਕੀਤਾ ਇਸਦੇ ਨਾਲ ਹੀ ਬਾਲੀਵੁੱਡ ਦੀ ਇਸ ਹਿੱਟ ਜੋੜੀ ਨੇ ਕਈ ਹਿੱਟ ਫਿਲਮਾਂ ਦਿਤੀਆਂ। ਪਰ ਵਿਆਹ ਤੋਂ ਬਾਅਦ ਜਯਾ ਨੇ ਫਿਲਮਾਂ ਤੋਂ ਦੂਰੀ ਬਣਾ ਲਈ ਹਾਲਾਂਕਿ ਕਈ ਸਾਈ ਰੋਲਜ਼ ‘ਚ ਜਣਾ ਨੂੰ ਦੇਖਿਆ ਗਿਆ।

Share this Article
Leave a comment