Home / News / ਭਾਰਤ ਸਰਕਾਰ ਨੇ ਪਬਜੀ ਦਾ ਪਾ ਦਿੱਤਾ ਭੋਗ, PUBG ਸਮੇਤ 118 ਚਾਈਨੀਜ਼ ਐਪ ਬੈਨ
pubg ban in india

ਭਾਰਤ ਸਰਕਾਰ ਨੇ ਪਬਜੀ ਦਾ ਪਾ ਦਿੱਤਾ ਭੋਗ, PUBG ਸਮੇਤ 118 ਚਾਈਨੀਜ਼ ਐਪ ਬੈਨ

ਨਵੀਂ ਦਿੱਲੀ : ਸਰਹੱਦ ‘ਤੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਵਧਿਆ ਹੋਇਆ ਹੈ। ਇਸੇ ਦੌਰਾਨ ਕੇਂਦਰ ਸਰਕਾਰ ਨੇ ਚੀਨੀ ਕੰਪਨੀ ਨੂੰ ਵੱਡਾ ਝਟਕਾ ਦਿੱਤਾ ਹੈ। ਕੇਂਦਰੀ ਆਈਟੀ ਮੰਤਰਾਲੇ ਨੇ 118 ਚਾਈਨੀਜ਼ ਐਪਲੀਕੇਸ਼ਨਾਂ ਨੂੰ ਬੈਨ ਕਰ ਦਿੱਤਾ ਹੈ। ਇਸ ਲਿਸਟ ਵਿੱਚ PUBG ਵੀ ਸ਼ਾਮਿਲ ਹੈ। ਸਰਕਾਰ ਨੇ ਚੀਨੀ ਐਪ ਬੰਦ ਕਰਦੇ ਹੋਏ ਹਵਾਲਾ ਦਿੱਤਾ ਕਿ ਭਾਰਤ ਦੀ ਸੁਰੱਖਿਆ ਦੇ ਲਈ ਇਹ ਐਪਲੀਕੇਸ਼ਨਾਂ ਖਤਰਾ ਸਨ।

118 ਐਪਲੀਕੇਸ਼ਨਾਂ ਵਿੱਚ PUBG ਤੋਂ ਇਲਾਵਾ CamCard, Baidu, Cut Cut, VooV, Tencent Weiyun, Rise of Kingdoms, Zakzak ਵੀ ਸ਼ਾਮਲ ਹਨ।

ਭਾਰਤ ਸਰਕਾਰ ਵੱਲੋਂ ਬੈਨ ਲਗਾਈਆਂ ਚਾਈਨੀਜ਼ ਐਪ ਦੀ ਲੀਸਟ –

ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਚੀਨ ਦੀ ਟੀਕਟੋਕ ਐਪ ਨੂੰ ਵੀ ਬੰਦ ਕਰ ਦਿੱਤਾ ਸੀ। ਟਿਕਟੋਕ ਵੀ ਭਾਰਤ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਐਪਲੀਕੇਸ਼ਨ ਸੀ।

Check Also

ਹਰਪਾਲ ਸਿੰਘ ਚੀਮਾ ਨੇ ਬਾਦਲਾਂ ਵੱਲੋਂ ਕੱਢੀਆਂ ਜਾ ਰਹੀਆਂ ਟਰੈਕਟਰ ਰੈਲੀਆਂ ਨੂੰ ਦਿੱਤਾ ਡਰਾਮਾ ਕਰਾਰ

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ …

Leave a Reply

Your email address will not be published. Required fields are marked *