Friday , August 16 2019
Home / ਅਮਰੀਕਾ / ਬਿਜਲੀ ਦੀ ਰਫਤਾਰ ਵਾਂਗ ਦੌੜਦਾ ਹੈ ਇਹ 7 ਸਾਲਾ ਬੱਚਾ, 13.48 ਸਕਿੰਟ ‘ਚ ਪੂਰੀ ਕੀਤੀ 100 ਮੀਟਰ ਰੇਸ
Rudolph 'Blaze' Ingram fastest runner

ਬਿਜਲੀ ਦੀ ਰਫਤਾਰ ਵਾਂਗ ਦੌੜਦਾ ਹੈ ਇਹ 7 ਸਾਲਾ ਬੱਚਾ, 13.48 ਸਕਿੰਟ ‘ਚ ਪੂਰੀ ਕੀਤੀ 100 ਮੀਟਰ ਰੇਸ

ਫਲੋਰੀਡਾ: ਸੱਤ ਸਾਲ ਦੇ ਅਮਰੀਕੀ ਬੱਚੇ ਰੂਡੋਲਫ ਇੰਗਰਾਮ ਨੇ ਦੋੜ ਦਾ ਨਵਾਂ ਰਿਕਾਰਡ ਬਣਾਇਆ ਹੈ। ਇਸ ਬੱਚੇ ਨੇ ਫਲੋਰੀਡਾ ਦੀ ਏਏੇਯੂ ਸੀਜ਼ਨ ਦੇ ਦੌਰਾਨ ਸਿਰਫ਼ 13.48 ਸਕਿੰਟ ਵਿੱਚ 100 ਮੀਟਰ ਦੀ ਰੇਸ ਪੂਰੀ ਕੀਤੀ। ਇਹ ਇਸ ਉਮਰ ਵਰਗ ‘ਚ ਹੁਣ ਤੱਕ ਦੀ ਸਭ ਤੋਂ ਬੈਸਟ ਟਾਇਮਿੰਗ ਹੈ। ਖਾਸ ਗੱਲ ਇਹ ਹੈ ਕਿ ਰੂਡੋਲਫ ਨੇ ਆਪਣਾ ਹੀ ਰਿਕਾਰਡ ਤੋੜਿਆ ਹੈ। ਬੀਤੇ ਸਾਲ ਅਗਸਤ ਵਿੱਚ ਉਸਨੇ 100 ਮੀਟਰ ਦੀ ਰੇਸ ਵਿੱਚ 14.59 ਸਕਿੰਟ ਦਾ ਸਮਾਂ ਕੱਢਿਆ ਸੀ। ਯਾਨੀ ਇਸ ਵਾਰ 1.5 ਸਕਿੰਟ ਦਾ ਸਮਾਂ ਬਚਾਉਣ ਵਿੱਚ ਸਫਲਤਾ ਹਾਸਲ ਕੀਤੀ। ਉਹ ਉਸੈਨ ਬੋਲਟ ਦੇ ਵਰਲਡ ਰਿਕਾਰਡ ਤੋਂ ਸਿਰਫ 3.39 ਸਕਿੰਟ ਪਿੱਛੇ ਹੈ।

ਨਾਲ ਹੀ ਰੂਡੋਲਫ ਨੇ 60 ਮੀਟਰ ਦੀ ਰੇਸ 8.69 ਸੇਕੰਡ ਵਿੱਚ ਪੂਰੀ ਕੀਤੀ। ਇਸ ਰਫਤਾਰ ਦੇ ਚਲਦੇ ਰੂਡੋਲਫ ਨੂੰ ਲੋਕ ਬਲੇਜ ਯਾਨੀ ਜਵਾਲਾ ਕਹਿ ਕੇ ਬੁਲਾਉਂਦੇ ਹਨ। ਰੂਡੋਲਫ ਦੇ ਪਿਤਾ ਅਤੇ ਕੋਚ ਇੰਗਰਾਮ ਸੀਨੀਅਰ ਨੇ 60 ਅਤੇ 100 ਮੀਟਰ ਰੇਸ ਦੀ ਵੀਡੀਓ ਜਾਰੀ ਕਰਦੇ ਹੋਏ ਲਿਖਿਆ ਹੈ ਕਿ ਸੱਤ ਸਾਲ ਦਾ ਰੂਡੋਲਫ ਸੰਭਵਤ : ਦੁਨੀਆ ਦਾ ਸਭ ਤੋਂ ਤੇਜ ਦੌੜਨੇ ਵਾਲਾ ਬੱਚਾ ਹੈ ਇਸ ‘ਤੇ ਸਾਨੂੰ ਮਾਣ ਹੈ ।

ਇਸ ਵੀਡੀਓ ਵਿੱਚ ਵਿੱਖ ਰਿਹਾ ਹੈ ਕਿ ਰੂਡੋਲਫ ਆਸਾਨੀ ਨਾਲ ਆਪਣੀ ਦੋਵੇਂ ਰੇਸਾਂ ਪੂਰੀ ਕਰ ਲੈਂਦਾ ਹੈ, ਜਦਕਿ ਉਸਦੇ ਨਾਲ ਦੌੜਨ ਵਾਲੇ ਬੱਚੇ ਪਿੱਛੇ ਰਹਿ ਜਾਂਦੇ ਹਨ। ਇਹੀ ਨਹੀਂ ਬੀਤੇ ਦੋ ਏਏਯੂ ਸੀਜਨ ਵਿੱਚ ਰੂਡੋਲਫ ਨੇ 20 ਗੋਲਡ ਸਮੇਤ 36 ਮੈਡਲ ਜਿੱਤੇ ਹਨ ਇਨ੍ਹਾਂ ਸਭ ਚੀਜਾਂ ਨੇ ਰੂਡੋਲਫ ਨੂੰ ਹੀਰੋ ਬਣਾ ਦਿੱਤਾ ਹੈ ।

ਇੰਸਟਾਗਰਾਮ ‘ਤੇ ਉਸਦੇ 3 ਲੱਖ ਫਾਲੋਅਰਸ ਹਨ । ਪਿਤਾ ਇੰਗਰਾਮ ਸੀਨੀਅਰ ਕਹਿੰਦੇ ਹਨ ਕਿ ਰੂਡੋਲਫ ਨੇ ਉਸੈਨ ਬੋਲਟ ‘ਤੇ ਬਣੀ ਡਾਕਿਊਮੈਂਟਰੀ ਵੇਖੀ। ਇਸ ਤੋਂ ਬਾਅਦ ਉਸ ਵਿੱਚ ਦੌੜਨ ਦਾ ਜਜਬਾ ਪੈਦਾ ਹੋਇਆ। ਅਸੀ ਉਸਨੂੰ ਹਰ ਸੰਭਵ ਟ੍ਰੇਨਿੰਗ ਦੇ ਰਹੇ ਹਾਂ।

ਰੂਡੋਲਫ ਦਾ ਸੁਫ਼ਨਾ ਜਮੈਕਾ ਦੇ ਦੌੜਾਕ ਉਸੈਨ ਬੋਲਟ ਦਾ ਰਿਕਾਰਡ ਤੋੜਨਾ ਹੈ। ਬੋਲਟ ਦੇ ਨਾਮ ਦੁਨੀਆ ਦੇ ਸਭ ਤੋਂ ਤੇਜ ਦੌੜਾਕ ਦਾ ਰਿਕਾਰਡ ਹੈ । ਬਰਲਿਨ ਵਰਲਡ ਚੈਂਪੀਅਨਸ਼ਿਪ ਵਿੱਚ ਬੋਲਟ ਨੇ 9.58 ਸਕਿੰਟ ਵਿੱਚ 100 ਮੀਟਰ ਦੀ ਦੂਰੀ ਤੈਅ ਕੀਤੀ ਸੀ। ਬੋਲਟ ਨੇ 14 ਸਾਲ ਦੀ ਉਮਰ ਵਿੱਚ 200 ਮੀਟਰ ਦੀ ਰੇਸ 22.04 ਸਕਿੰਟ ‘ਚ ਪੂਰੀ ਕੀਤੀ ਸੀ।

Check Also

ਪਾਕਿਸਤਾਨ ਨੇ ਕੀਤੀ ਭਾਰਤੀ ਫੌਜ ‘ਚ ਫੁੱਟ ਪਾਉਣ ਦੀ ਵੱਡੀ ਕਾਰਵਾਈ, ਕੈਪਟਨ ਅਮਰਿੰਦਰ ਸਿੰਘ ਦੀ ਇੱਕ ਦਹਾੜ ਨੇ ਕੰਮ ਠੰਡਾ ਪਾਇਆ

ਚੰਡੀਗੜ੍ਹ : ਕਸ਼ਮੀਰ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਨੇ ਭਾਰਤ ਨਾਲ ਸਾਰੇ …

Leave a Reply

Your email address will not be published. Required fields are marked *