ਨਿਊਜ਼ ਡੈਸਕ: ਮੈਕਸੀਕੋ ਅਤੇ ਉੱਤਰੀ ਅਮਰੀਕੀ ਦੇਸ਼ਾਂ ਵਿਚਾਲੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿਚ ਭਾਰਤੀ ਮੂਲ ਦੇ ਤਿੰਨ ਵਿਅਕਤੀਆਂ ਨੂੰ ਕੈਨੇਡਾ ਵਿਚ ਗ੍ਰਿਫਤਾਰ ਕੀਤਾ ਗਿਆ ਹੈ । ਹੁਣ ਉਨ੍ਹਾਂ ਨੂੰ ਅਮਰੀਕਾ ਹਵਾਲੇ ਕੀਤਾ ਜਾਵੇਗਾ। ਐੱਫਬੀਆਈ ਤੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐੱਮਪੀ) ਵਿਚਾਲੇ ਸਾਂਝੀ ਮੁਹਿੰਮ ਨੇ ਸੰਗਠਿਤ ਅਪਰਾਧ ਗਿਰੋਹ ’ਚ ਕਥਿਤ ਭੂਮਿਕਾ ਲਈ 19 ਲੋਕਾਂ ਨੂੰ ਮੁਲਜ਼ਮ ਬਣਾਇਆ ਹੈ।RCMP ਨੇ ਕਿਹਾ ਕਿ ਬਰੈਂਪਟਨ ਤੋਂ 25 ਸਾਲਾ ਆਯੂਸ਼ ਸ਼ਰਮਾ ਤੇ 60 ਸਾਲਾ ਗੁਰਅੰਮ੍ਰਿਤ ਸਿੱਧੂ ਅਤੇ ਕੈਲਗਰੀ ਤੋਂ 29 ਸਾਲਾ ਸ਼ੁਭਮ ਕੁਮਾਰ ਨੂੰ ਕੌਮਾਂਤਰੀ ਗਿ੍ਰਫ਼ਤਾਰੀ ਵਾਰੰਟ ਤਹਿਤ ਗ੍ਰਿਫਤਾਰ ਕੀਤਾ ਗਿਆ।
ਦੂਜੇ ਪਾਸੇ ਇਕ ਹੋਰ ਮਾਮਲੇ ’ਚ ਪੁਲਿਸ ਨੇ ਕਿਹਾ ਕਿ ਇਕ 29 ਸਾਲਾ ਭਾਰਤੀ ਡਰਾਈਵਰ ਨੂੰ ਟਰੱਕ ’ਚੋਂ 406 ਕਿੱਲੋ ਮੈਥਾਮਫੇਟਾਮਾਈਨ ਮਿਲਣ ਪਿੱਛੋਂ ਗਿ੍ਰਫ਼ਤਾਰ ਕੀਤਾ ਗਿਆ ਹੈ। ਵਿਨੀਪੈਗ ਦੇ ਕੋਮਲਪ੍ਰੀਤ ਸਿੱਧੂ ਨੂੰ ਮੈਨੀਟੋਬਾ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ 14 ਜਨਵਰੀ ਨੂੰ ਗ੍ਰਿਫਤਾਰ ਕੀਤਾ ਸੀ।
ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਲਈ ਅਮਰੀਕੀ ਅਟਾਰਨੀ ਮਾਰਟਿਨ ਐਸਟ੍ਰਾਡਾ ਨੇ ਕਿਹਾ ਕਿ ਲਾਲਚ ਤੋਂ ਪ੍ਰੇਰਿਤ ਹੋ ਕੇ ਇਹ ਅਪਰਾਧੀ ਜ਼ਿੰਦਗੀਆਂ ਤਬਾਹ ਕਰ ਦਿੰਦੇ ਹਨ, ਪਰਵਾਰਾਂ ਨੂੰ ਤਬਾਹ ਕਰ ਦਿੰਦੇ ਹਨ ਅਤੇ ਭਾਈਚਾਰੇ ਵਿਚ ਤਬਾਹੀ ਮਚਾਉਂਦੇ ਹਨ। ਗੁਰਅਮ੍ਰਿਤ ਸੰਧੂ, ਜਿਸ ਨੂੰ ਕਿੰਗ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ‘ਤੇ ਦੋਸ਼ ਹਨ ਕਿ ਉਸ ਨੇ ਕੈਨੇਡਾ ਵਿਚ ਵੱਡੀ ਮਾਤਰਾ ’ਚ ਨਿਯੰਤਰਿਤ ਪਦਾਰਥਾਂ ਦੀ ਤਸਕਰੀ ਅਤੇ ਨਿਰਯਾਤ ਦੀ ਯੋਜਨਾ ਬਣਾਈ ਸੀ। ਉਸਨੇ ਇਕ ਪ੍ਰਬੰਧਕ, ਸੁਪਰਵਾਈਜ਼ਰ ਅਤੇ ਮੈਨੇਜਰ ਦੀ ਭੂਮਿਕਾ ਨਿਭਾਈ ਅਤੇ ਕਾਫ਼ੀ ਆਮਦਨ ਅਤੇ ਸਰੋਤ ਪ੍ਰਾਪਤ ਕੀਤੇ। ਉਸ ‘ਤੇ ਲਗਾਤਾਰ ਅਪਰਾਧਿਕ ਕਾਰੋਬਾਰ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਹੈ ਅਤੇ ਜੇ ਉਸ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸ ਨੂੰ ਘੱਟੋ ਘੱਟ 20 ਸਾਲ ਦੀ ਕੈਦ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸਦੇ ਨਾਲ ਹੀ ਸ਼ਰਮਾ ਅਤੇ ਕੁਮਾਰ ਦੀ ਪਛਾਣ ਸੈਮੀ-ਟਰੱਕ ਡਰਾਈਵਰਾਂ ਵਜੋਂ ਕੀਤੀ ਗਈ ਹੈ ਜੋ ਕੈਨੇਡਾ ਨੂੰ ਨਸ਼ੀਲੇ ਪਦਾਰਥ ਨਿਰਯਾਤ ਕਰਨ ਵਿਚ ਸ਼ਾਮਿਲ ਸਨ। ਦੋਵਾਂ ਦੋਸ਼ਾਂ ਵਿਚ ਲਗਭਗ 845 ਕਿਲੋਗ੍ਰਾਮ ਮੈਥਾਮਫੇਟਾਮਾਈਨ, 951 ਕਿਲੋਗ੍ਰਾਮ ਕੋਕੀਨ, 20 ਕਿਲੋ ਫੈਂਟਾਨਿਲ ਅਤੇ 4 ਕਿਲੋ ਹੈਰੋਇਨ ਦੇ ਨਾਲ ਨਾਲ 9,00,000 ਡਾਲਰ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਗਈ।
- Advertisement -
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।