ਕੈਨੇਡਾ ‘ਚ ਕਰੈਡਿਟ ਕਾਰਡ, ਚਿੱਠੀਆਂ, ਨੰਬਰ ਪਲੇਟਾਂ ਚੋਰੀ ਕਰਨ ਦੇ ਮਾਮਲੇ ‘ਚ ਪੰਜਾਬੀ ਨੌਜਵਾਨ ਗ੍ਰਿਫਤਾਰ

Prabhjot Kaur
2 Min Read

ਮਿਸੀਸਾਗਾ: ਬੋਲਟਨ ‘ਚ ਕਰੈਡਿਟ ਕਾਰਡ, ਚਿੱਠੀਆਂ, ਨੰਬਰ ਪਲੇਟਾਂ ਚੋਰੀ ਕਰਨ ਦੇ ਮਾਮਲੇ ਵਿੱਚ ਕੈਲਡਨ ਪੁਲਿਸ ਵੱਲੋਂ ਮਿਸੀਸਾਗਾ ਦੇ ਇੱਕ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੀ ਪਛਾਣ 26 ਸਾਲਾ ਸੇਵਕ ਸਿੰਘ ਵਜੋਂ ਹੋਈ ਹੈ।

ਕੈਲੇਡਨ ਓਪੀਪੀ ਵੱਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ ਦਸੰਬਰ ਅਤੇ ਜਨਵਰੀ ਮਹੀਨੇ ਵਿੱਚ ਪੁਲਿਸ ਨੂੰ ਬੋਲਟਨ ਤੋਂ ਇੱਕ ਵਪਾਰਕ ਅਦਾਰੇ ਵੱਲੋਂ ਕਈ ਸ਼ਿਕਾਇਤਾਂ ਆਈਆਂ ਸੀ ਜਿਸ ਵਿੱਚ ਵਾਹਨ ਚੋਰੀ ਕਰਨ ਅਤੇ ਹਥਿਆਰ ਦਿਖਾ ਕੇ ਧਮਕਾਉਣ ਕਰਨ ਦੇ ਮਾਮਲੇ ਸ਼ਾਮਲ ਸਨ। 11 ਜਨਵਰੀ ਨੂੰ ਕੈਲੇਡਨ ਓਪੀਪੀ ਵੱਲੋਂ ਸ਼ੱਕੀ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਕਬਜ਼ੇ ਚੋਂ ਚੋਰੀ ਦਾ ਕਾਫੀ ਸਮਾਨ ਬਰਾਮਦ ਹੋਇਆ ਹੈ।

ਸੇਵਕ ਸਿੰਘ ਦੇ ਕੋਲੋਂ ਚੋਰੀ ਦੇ ਟੂਲ, ਚੋਰੀ ਕੀਤੇ ਸ਼ਨਾਖਤੀ ਦਸਤਾਵੇਜ਼, ਚੋਰੀ ਦੇ ਕਰੈਡਿਟ ਕਾਰਡ, ਚੋਰੀ ਦੀਆਂ ਲਾਈਸੈਂਸ ਪਲੇਟਸ, ਚਿੱਠੀਆਂ ਸ਼ੱਕ ਹੈ ਕਿ ਨਸ਼ਾ ਵੀ ਬਰਾਮਦ ਹੋਇਆ ਹੈ ਜਿਸ ਨੂੰ ਜਾਂਚ ਲਈ ਫਿਲਹਾਲ ਭੇਜਿਆ ਗਿਆ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਇਹ ਹੈਰੋਇਨ ਤੇ ਮੈਥਾਮਫੇਟਾਮਾਈਨ ਸਨ।

ਸੇਵਕ ਸਿੰਘ ‘ਤੇ ਪੁਲਿਸ ਨੇ 7 ਦੋਸ਼ ਆਇਦ ਕੀਤੇ ਹਨ । ਉਸਨੂੰ 2 ਫਰਵਰੀ 2023 ਨੂੰ ਓਰੇਂਜਵਲ ਦੀ ਓਨਟਾਰੀਟ ਕੋਰਟ ਆਫ ਜਸਟਿਸ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਪੁਲਿਸ ਨੇ ਇਹ ਗੱਲ ਕਹਿ ਹੈ ਕਿ ਜੇਕਰ ਕਿਸੇ ਨੂੰ ਵੀ ਆਪਣੇ ਗੁਆਂਢ ਵਿੱਚ ਕੋਈ ਸ਼ੱਕੀ ਗਤੀਵਿਧੀ ਹੁੰਦੀ ਨਜ਼ਰ ਆਉਂਦੀ ਹੈ ਤਾਂ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਜ਼ਰੂਰ ਦਿੱਤੀ ਜਾਵੇ। ਇਸ ਲਈ ਤੁਹਾਡੀ ਪਛਾਣ ਕਦੇ ਵੀ ਜਾਰੀ ਨਹੀਂ ਕੀਤੀ ਜਾਵੇਗੀ ਅਤੇ ਹੋ ਸਕਦਾ ਹੈ ਕਿਸੇ ਵੀ ਗ੍ਰਿਫਤਾਰੀ ਤੇ ਤੁਹਾਨੂੰ 2000 ਡਾਲਰ ਤੱਕ ਦਾ ਨਕਦ ਇਨਾਮ ਵੀ ਮਿਲ ਜਾਣ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment