ਬਾਰਾਤ ਲੇਟ ਲੈ ਕੇ ਪਹੁੰਚੇ ਬਾਰਾਤੀਆਂ ਦਾ ਇੱਟਾਂ-ਰੋੜਿਆਂ ਨਾਲ ਹੋਇਆ ਸਵਾਗਤ

ਖੰਨਾ: ਤੁਸੀਂ ਵਿਆਹ ਤਾਂ ਬਹੁਤ ਦੇਖੇ ਹੋਣਗੇ ਪਰ ਅੱਜ ਅਸੀਂ ਜੋ ਤੁਹਾਨੂੰ ਵਿਆਹ ‘ਚ ਆਈ ਬਾਰਾਤ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਉਸ ਨੂੰ ਦੇਖ ਤੁਸੀਂ ਵੀ ਆਪਣੇ ਮੱਥੇ ‘ਤੇ ਹੱਥ ਮਾਰਨ ਲਈ ਮਜ਼ਬੂਰ ਹੋ ਜਾਵੋਗੇ ਕਿਉਂਕਿ ਕੁੜੀ ਨੂੰ ਵਿਆਹੁਣ ਆਏ ਵਿਚੋਲੇ ਤੇ ਪਿੰਡ ਵਾਲਿਆਂ ਵੱਲੋਂ ਜੋ ਬਾਰਾਤੀਆਂ ਦਾ ਹਾਲ ਕੀਤਾ ਉਸ ਨੂੰ ਦੇਖ ਸਭ ਹੈਰਾਨ ਰਹਿ ਗਏ।

ਮਾਮਲਾ ਖੰਨਾ ਦੇ ਰਾਮਗੜ੍ਹ ਨਵਾਂਪਿੰਡ ਦਾ ਹੈ ਜਿਥੇ ਮਿਲੀ ਜਾਣਕਾਰੀ ਮੁਤਾਬਕ ਲਾੜੀ ਨੂੰ ਵਿਆਹੁਣ ਆਏ ਬਾਰਾਤੀਆਂ ਨੂੰ ਵਿਚੋਲੇ ਤੇ ਕੁਝ ਪਿੰਡ ਵਾਲਿਆਂ ਨੇ ਕੁੱਟ ਸੁੱਟਿਆ। ਜਾਣਕਾਰੀ ਮੁਤਾਬਕ ਬਾਰਾਤ ਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਸਮੇਂ ਤੋਂ ਅੱਧਾ ਕੁ ਘੰਟਾ ਲੇਟ ਹੋ ਗਈ ਜਿਸ ਤੋਂ ਭੜਕੇ ਭੜਕੇ ਵਿਚੋਲਿਆਂ ਤੇ ਕੁਝ ਰਿਸ਼ਤੇਦਾਰਾਂ ਵੱਲੋਂ ਬਾਰਾਤੀਆਂ ‘ਤੇ ਖੂਬ ਇੱਟਾਂ ਰੋੜੇ ਚਲਾਏ ਗਏ ਤੇ ਡਾਂਗਾਂ ਨਾਲ ਕੁੱਟਮਾਰ ਕੀਤੀ।

ਉਧਰ ਪੁਲਿਸ ਨੇ ਬਾਰਾਤੀਆਂ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿਸੇ ਸਮੇਂ ਪਿੰਡ ‘ਚ ਬਾਰਾਤ ਆਉਂਦੀ ਸੀ ਤਾਂ ਪੂਰਾ ਪਿੰਡ ਬਾਰਾਤ ਦੀ ਆਓ-ਭਗਤ ‘ਚ ਲੱਗ ਜਾਂਦਾ ਸੀ ਪਰ ਅੱਜ ਕੱਲ ਦੇ ਵਿਆਹਾਂ ਵਿੱਚ ਕੁਝ ਹੋਰ ਹੀ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਰੌਲੇ-ਰੱਪੇ ਦਾ ਬਾਵਜੂਦ ਕੁੜੀ ਦੀ ਵਿਦਾਈ ਹੋ ਗਈ ਪਰ ਇਸ ਘਟਨਾ ਨੂੰ ਲੈ ਕੇ ਪੂਰੇ ਪਿੰਡ ‘ਚ ਚਰਚਾ ਛਿੜੀ ਹੋਈ ਹੈ।

Check Also

ਵਿੱਤ ਮੰਤਰੀ ਚੀਮਾ ਅਤੇ ਟਰਾਂਸਪੋਰਟ ਮੰਤਰੀ ਭੁੱਲਰ ਨਾਲ ਮੀਟਿੰਗ ਪਿੱਛੋਂ ਪ੍ਰਾਈਵੇਟ ਬੱਸ ਅਪ੍ਰੇਟਰਾਂ ਨੇ ਧਰਨੇ ਦਾ ਪ੍ਰੋਗਰਾਮ ਕੀਤਾ ਰੱਦ

ਚੰਡੀਗੜ੍ਹ: : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਬੱਸ …

Leave a Reply

Your email address will not be published.