Home / News / ਕੈਪਟਨ ਦੇ ਪੁੱਤਰ ਰਣਇੰਦਰ ਈਡੀ ਸਾਹਮਣੇ ਹੋਏ ਪੇਸ਼

ਕੈਪਟਨ ਦੇ ਪੁੱਤਰ ਰਣਇੰਦਰ ਈਡੀ ਸਾਹਮਣੇ ਹੋਏ ਪੇਸ਼

ਜਲੰਧਰ: ਫੇਮਾ ਦੀ ਉਲੰਘਣਾ ਕਰਨ ਮਾਮਲੇ ‘ਚ ਈਡੀ ਨੇ ਕੈਪਟਨ ਅਮਰਿੰਦਰ ਸਿੰਘ ਪੁੱਤਰ ਰਣਇੰਦਰ ਸਿੰਘ ਨੂੰ ਤਲਬ ਕੀਤਾ ਸੀ। ਜਿਸ ਤਹਿਤ ਅੱਜ ਰਣਇੰਦਰ ਸਿੰਘ ਜਲੰਧਰ ਵਿਖੇ ਈਡੀ ਦਫ਼ਤਰ ‘ਚ ਪਹੁੰਚ ਗਏ ਹਨ। ਰਣਇੰਦਰ ਸਿੰਘ ਨੂੰ ਈਡੀ ਨੇ ਤਿੰਨ ਵਾਰ ਸੰਮਨ ਜਾਰੀ ਕੀਤੇ ਸਨ। ਪਹਿਲੇ ਦੋ ਸੰਮਨ ‘ਚ ਰਣਇੰਦਰ ਸਿੰਘ ਈਡੀ ਸਾਹਮਣੇ ਪੇਸ਼ ਨਹੀਂ ਹੋਏ ਸਨ। ਜਿਸ ਤੋਂ ਬਾਅਦ ਹੁਣ ਈਡੀ ਨੇ 19 ਨਵੰਬਰ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ। ਇਸ ਮੌਕੇ ਉਨ੍ਹਾਂ ਦੇ ਨਾਲ ਵਕੀਲ ਜੈਵੀਰ ਸ਼ੇਰਗਿੱਲ ਵੀ ਮੌਜੂਦ ਹਨ।

ਰਣਇੰਦਰ ਸਿੰਘ ਵਿਰੁੱਧ ਫੌਰਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਤਹਿਤ ਕੇਸ ਚੱਲ ਰਿਹਾ ਹੈ। ਈਡੀ ਨੇ ਰਣਇੰਦਰ ਸਿੰਘ ਨੂੰ ਜਲੰਧਰ ‘ਚ 27 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਉਸ ਸਮੇਂ ਰਣਇੰਦਰ ਸਿੰਘ ਦੇ ਵਕੀਲ ਤੇ ਕਾਂਗਰਸ ਦੇ ਸੀਨੀਅਰ ਲੀਡਰ ਜੈਵੀਰ ਸ਼ੇਰਗਿੱਲ ਨੇ ਰਣਇੰਦਰ ਦੇ ਨਾਂ ਆਉਣ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਉਹਨਾਂ ਨੇ ਓਲੰਪਿਕ ਖੇਡਾਂ 2021 ਦੇ ਸਬੰਧ ਵਿੱਚ ਸੁਣਵਾਈ ਲਈ ਸੰਸਦੀ ਸਥਾਈ ਕਮੇਟੀ ਅੱਗੇ ਪੇਸ਼ ਹੈ। ਇਸ ਤੋਂ ਬਾਅਦ ਈਡੀ ਨੇ ਮੁੜ ਨੋਟਿਸ ਭੇਜਿਆ ਤੇ 6 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ।

ਦੂਜੀ ਵਾਰ ਦੀ ਪੇਸ਼ ਵਿੱਚ ਐਡਵੋਕੇਟ ਜੈਵੀਰ ਸ਼ੇਰਗਿੱਲ ਨੇ ਕਿਹਾ ਸੀ ਕਿ ਰਣਇੰਦਰ ਸਿੰਘ ਨੂੰ ਬੁਖਾਰ ਹੋਣ ਕਰਕੇ ਉਹ ਨਹੀਂ ਆ ਸਕਦੇ ਕਿਉਂਕਿ ਪੇਸ਼ੀ ਤੋਂ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਇੱਕ ਸਮਾਗਮ ‘ਚ ਸ਼ਾਮਲ ਹੋਏ ਸਨ ਤੇ ਉੱਥੇ ਇੱਕ ਅਧਿਕਾਰੀ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ।

ਜਿਸ ਕਾਰਨ ਮੁੱਖ ਮੰਤਰੀ ਨੇ ਆਪਣੇ ਆਪ ਨੂੰ ਇਕਾਂਤਵਾਸ ਕੀਤਾ ਹੋਇਆ ਤੇ ਰਣਇੰਦਰ ਸਿੰਘ ਵੀ ਕੈਪਟਨ ਅਮਰਿੰਦਰ ਸਿੰਘ ਦੇ ਸੰਪਰਕ ‘ਚ ਆਏ ਹਨ। ਰਣਇੰਦਰ ਸਿੰਘ ਨੇ ਵੀ ਆਪਣੇ ਆਪ ਨੂੰ ਇਕਾਂਤਵਾਸ ਕੀਤਾ ਹੈ। ਇਸ ਲਈ ਰਣਇੰਦਰ 6 ਨਵੰਬਰ ਨੂੰ ਨਹੀਂ ਪੇਸ਼ ਹੋ ਸਕਦੇ। ਇਹਨਾਂ ਤਰੀਕਾਂ ਤੋਂ ਬਾਅਦ ਹੁਣ ਈਡੀ ਨੇ ਨਵੇਂ ਸੰਮਨ ਜਾਰੀ ਕੀਤੇ ਹਨ।

Check Also

ਅਮਰੀਕਾ: ਪੈਂਟਾਗਨ ਦਾ ਪਹਿਲਾ ਬਲੈਕ ਬਣਿਆ ਮੁਖੀ; ਸੈਨੇਟ ਨੇ ਲਾਈ ਮੋਹਰ

ਵਾਸ਼ਿੰਗਟਨ: ਅਮਰੀਕਾ ‘ਚ ਬਾਇਡਨ ਪ੍ਰਸ਼ਾਸਨ ‘ਚ ਨਵਾਂ ਰੱਖਿਆ ਮੰਤਰੀ ਸਾਬਕਾ ਆਰਮੀ ਜਨਰਲ ਲੌਇਡ ਆਸਟਿਨ ਹੋਣਗੇ। …

Leave a Reply

Your email address will not be published. Required fields are marked *