ਬਰੈਂਪਟਨ ਵਿਚ ਕਾਰਾਂ ਦੀ ਆਪਸ ਵਿਚ ਭਿਆਨਕ ਟੱਕਰ ਹੋਈ ਹੈ। ਦੱਸ ਦਈਏ ਕਿ ਕੁੱਲ ਪੰਜ ਗੱਡੀਆਂ ਆਪਸ ਦੇ ਵਿਚ ਟਕਰਾਈਆਂ ਸਨ। ਇਹ ਹਾਦਸਾ ਟੌਰਬ੍ਰੈਮ ਰੋਡ ਤੇ ਉਸ ਸਮੇਂ ਵਾਪਰਿਆ ਜਦੋਂ ਨੌਰਥ ਪਾਰਕ ਡਰਾਈਵ ਦੇ ਲਾਂਘੇ ਤੇ ਇਕ ਕਾਰ ਹੋਰਨਾਂ ਗੱਡੀਆਂ ਨਾਲ ਅਚਾਨਕ ਜਾ ਟਕਰਾਈ। ਇਸ ਦੌਰਾਨ ਦੋ ਵਿਅਕਤੀ ਜ਼ਖਮੀ ਵੀ ਹੋਏ ਹਨ ਜਿੰਨਾਂ ਨੂੰ ਇਲਾਜ਼ ਲਈ ਹਸਪਤਾਲ ਵਿਚ ਦਾਖਲ ਕਰਵਾ ਦਿਤਾ ਗਿਆ ਹੈ। ਦਰਅਸਲ ਪੀਲ ਰੀਜ਼ਨਲ ਪੁਲਸ ਇਕ ਚੋਰੀ ਹੋਈ ਗੱਡੀ ਦੀ ਭਾਲ ਕਰ ਰਹੀ ਸੀ। ਜਦੋਂ ਉਹਨਾਂ ਨੂੰ ਪਤਾ ਲੱਗਾ ਤਾਂ ਇਸ ਸੜਕ ਹਾਦਸੇ ਦੌਰਾਨ ਪੁਲਸ ਨੂੰ ਚੋਰੀ ਦੀ ਇਹ ਗੱਡੀ ਵੀ ਬਰਾਮਦ ਹੋ ਗਈ। ਇਸ ਦੌਰਾਨ ਹਾਦਸੇ ਤੋਂ ਬਾਅਦ ਦੋ ਮਸ਼ਕੂਕ ਗੱਡੀ ਛੱਡ ਕੇ ਭੱਜਣ ਦੀ ਫਿਰਾਕ ਵਿਚ ਸਨ ਜਿੰਨਾ ਨੂੰ ਪੁਲਸ ਪ੍ਰਸ਼ਾਸਨ ਨੇ ਗ੍ਰਿਫਤਾਰ ਵੀ ਕਰ ਲਿਆ। ਪੁਲਸ ਪ੍ਰਸ਼ਾਸਨ ਨੇ ਗ੍ਰਿਫਤਾਰ ਕੀਤੇ ਇਹਨਾਂ ਮਸ਼ਕੂਕਾਂ ਤੋਂ ਪੁੱਛਗਿਛ ਸ਼ੁਰੂ ਕਰ ਦਿਤੀ ਹੈ।