ਮੁੱਖ ਮੰਤਰੀ ਦੇ ਸ਼ਹਿਰ ਕੋਰੋਨਾ ਦਾ ਕਹਿਰ, ਕਿਤਾਬਾਂ ਵੇਚਣ ਵਾਲੇ ਦੀ ਰਿਪੋਰਟ ਆਈ ਪਾਜ਼ਿਟਿਵ ਖਰੀਦਣ ਵਾਲਿਆਂ ਚ ਸਹਿਮ ਦਾ ਮਾਹੌਲ

TeamGlobalPunjab
2 Min Read

ਪਟਿਆਲਾ : ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਚ ਵੀ ਕੋਰੋਨਾ ਵਾਇਰਸ ਨੇ ਵੱਡੇ ਪੱਧਰ ਤੇ ਦਸਤਕ ਦੇਣੀ ਸ਼ੁਰੂ ਕਰ ਦਿਤੀ ਹੈ । ਇਥੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 11 ਹੋ ਗਈ ਹੈ ਜਿਨ੍ਹਾਂ ਵਿੱਚੋ 5 ਮਾਮਲੇ ਅੱਜ ਸਾਹਮਣੇ ਆਏ ਹਨ । ਦਸੇਨਯੋਗ ਹੈ ਕਿ ਇਨ੍ਹਾਂ ਮਰੀਜ਼ਾਂ ਵਿਚ ਇਕ ਇਥੋਂ ਦੇ ਕਿਤਾਬਾਂ ਵਾਲੇ ਬਾਜ਼ਾਰ ਦਾ ਵਿਅਕਤੀ ਵੀ ਸ਼ਾਮਲ ਹੈ । ਇਸ ਤੋਂ ਬਾਅਦ ਉਨ੍ਹਾਂ ਲੋਕਾਂ ਦੇ ਮਨ ਅੰਦਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ ਜੋ ਇਸ ਵਿਅਕਤੀ ਕਿਤਾਬਾਂ ਤੇ ਕਾਪੀਆਂ ਲੈ ਕੇ ਗਏ ਸਨ ।
ਦੱਸ ਦੇਈਏ ਕਿ ਇਸ ਮੁਦੇ ਨੂੰ ਜ਼ਿਲ੍ਹਾ ਮੈਜਿਸਟਰੇਟ ਕੁਮਾਰ ਅਮਿਤ ਵਲੋਂ ਗੰਭੀਰਤਾ ਨਾਲ ਲਿਆ ਗਿਆ ਹੈ । ਉਨ੍ਹਾਂ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਇਥੋਂ ਦੇ ਕਿਤਾਬਾਂ ਵਾਲੀ ਮਾਰਕੀਟ ਵਿੱਚੋ ਹੰਸ ਰਾਜ ਅਗਰਵਾਲ ਪੁਸਤਕ ਮਹਿਲ ਤੋਂ ਪਿਛਲੇ ਦਿਨਾਂ ਕਿਤਾਬਾਂ ਤੇ ਕਾਪੀਆਂ ਲਈਆਂ ਜਾਂ ਘਰਾਂ ਵਿੱਚ ਮੰਗਵਾਈਆਂ ਹਨ ਉਹ ਤੁਰੰਤ ਇਸ ਬਾਰੇ ਸੂਚਨਾ ਦੇਣ । ਇਸ ਲਈ ਉਨ੍ਹਾਂ ਬਾਕਾਇਦਾ ਤੌਰ ਤੇ ਕੋਵਿਡ-19 ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 0175-2350550 ਵੀ ਜਾਰੀ ਕੀਤਾ ਹੈ ‘ਤੇ ਦੇਣ।
ਦਸਨਯੋਗ ਹੈ ਕਿ ਦੁਕਾਨ ਦੇ ਮਾਲਕ ਦਾ ਕਰੋਨਾ ਟੈਸਟ ਪਾਜਿਟਿਵ ਆਉਣ ਕਾਰਨ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕੀਤਾ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਇਸ ਦੁਕਾਨ ਤੋਂ ਕਿਤਾਬਾਂ ਜਾਂ ਕਾਪੀਆਂ ਲੈ ਕੇ ਆਉਣ ਜਾਂ ਮੰਗਵਾਉਣ ਵਾਲੇ ਪਰਿਵਾਰਾਂ ਦੀ ਘਰਾਂ ਵਿੱਚ ਹੀ ਮੈਡੀਕਲ ਸਕਰੀਨਿੰਗ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਇਹਤਿਆਤ ਵਜੋਂ 14 ਦਿਨਾਂ ਲਈ ਘਰਾਂ ਵਿੱਚ ਹੀ ਰਹਿਣ ਲਈ ਕਿਹਾ ਜਾਵੇਗਾ। ਉਹਨਾਂ ਕਿਹਾ ਕਿ ਇਸ ਨਾਜੁਕ ਸਥਿਤੀ ਨੂੰ ਸਮਝਦੇ ਹੋਏ ਆਪਣੇ ਬੱਚਿਆਂ ਤੇ ਪੂਰੇ ਪਰਿਵਾਰ ਦੀ ਜਾਨ ਦੀ ਹਿਫ਼ਾਜਤ ਲਈ ਬਿਨਾਂ ਕਿਸੇ ਡਰ ਜਾਂ ਭੈਅ ਤੋਂ ਕੰਟਰੋਲ ਰੂਮ ਦੇ ਟੈਲੀਫੋਨ ਨੰਬਰ 0175-2350550 ‘ਤੇ ਸੂਚਨਾ ਦਿੱਤੀ ਜਾਵੇ ਤਾਂ ਕਿ ਸਬੰਧਤ ਪਰਿਵਾਰ ਨੂੰ ਸਮੇਂ ਸਿਰ ਮੈਡੀਕਲ ਸਹੂਲਤ ਪ੍ਰਦਾਨ ਕੀਤੀ ਜਾ ਸਕੇ।

Share this Article
Leave a comment