ਬਰੈਂਪਟਨ ਈਸਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨਵਲ ਬਜਾਜ ਨੇ ਆਪਣੀ ਚੋਣ ਕੰਪੇਨ ਦਾ ਕੀਤਾ ਆਗਾਜ਼

TeamGlobalPunjab
1 Min Read

ਬਰੈਂਪਟਨ ਈਸਟ ਤੋਂ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਨਵਲ ਬਜਾਜ ਨੇ ਆਪਣੇ ਸੈਂਕੜੇ ਸਮਰਥਕਾਂ ਦੀ ਹਾਜ਼ਰੀ ਵਿੱਚ ਆਪਣੀ ਚੋਣ ਕੰਪੇਨ ਦਾ ਆਗਾਜ਼ ਕੀਤਾ ।

ਨਵਲ ਬਜਾਜ ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ ਤੇ ਕਮਿਉਨਟੀ ਵਿੱਚ ਉਹਨਾਂ ਦੀ ਆਪਣੀ ਇੱਕ ਵੱਖਰੀ ਪਹਿਚਾਣ ਹੈ । ਇਸ ਮੌਕੇ ਉਹਨਾਂ ਮੀਡੀਆ ਨਾਲ ਗੱਲ-ਬਾਤ ਕਰਦਿਆਂ ਕਿਹਾ ਕਿ ਟਰੂਡੋ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ ਜਿਸਦਾ ਬਦਲ ਉਹਨਾਂ ਕੰਜ਼ਰਵੇਟਿਵ ਦੱਸਿਆ । ਇਸ ਮੌਕੇ ਸਾਬਕਾ ਮੰਤਰੀ ਜੌਹਨ ਬੀਅਰਡ ਅਤੇ ਸਾਬਕਾ ਐਮ ਪੀ ਬੱਲ ਗੋਸਲ਼ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ।

Share this Article
Leave a comment